ਮਿਸ਼ਨ ਇੰਦਰਧਨੁਸ਼ ਦੇ ਤਹਿਤ ਦੂਸਰਾ ਫੇਜ਼ ਸ਼ੁਰੂ  

ਮਿਸ਼ਨ ਇੰਦਰਧਨੁਸ਼ ਦੇ ਤਹਿਤ ਦੂਸਰਾ ਫੇਜ਼ ਸ਼ੁਰੂ  
ਮਿਸ਼ਨ ਇੰਦਰਧਨੁਸ਼ ਦੇ ਤਹਿਤ ਦੂਸਰਾ ਫੇਜ਼ ਸ਼ੁਰੂ  
4 ਅਪ੍ਰੈਲ ਤੋਂ 10 ਅਪ੍ਰੈਲ ਤੱਕ ਚੱਲੇਗੀ ਟੀਕਾਕਰਨ ਮੁਹਿੰਮ

ਫ਼ਾਜ਼ਿਲਕਾ 4 ਅਪ੍ਰੈਲ 2022

ਸਿਹਤ ਵਿਭਾਗ ਫਾਜ਼ਿਲਕਾ ਵੱਲੋਂ ਕੋਵਿਡ ਬਿਮਾਰੀ ਅਤੇ ਹੋਰ ਅਨੇਕਾਂ ਕਾਰਨਾਂ ਕਰਕੇ ਟੀਕਾਕਰਨ ਤੋਂ ਵੰਚਿਤ ਬੱਚਿਆਂ ਦਾ ਟੀਕਾਕਰਨ  ਕਰਨ ਲਈ ਮਿਸ਼ਨ ਇੰਦਰਧਨੁਸ਼ ਮੁਹਿੰਮ ਦਾ ਦੂਸਰਾ ਫੇਜ਼ ਸ਼ੁਰੂ ਕਰ ਦਿੱਤਾ ਗਿਆ ਹੈ। ਇਹ ਮੁਹਿੰਮ 4 ਅਪ੍ਰੈਲ ਤੋਂ 10 ਅਪ੍ਰੈਲ ਤੱਕ ਚੱਲੇਗੀ ਜਿਸ ਵਿਚ ਬਾਕੀ ਰਹਿ ਗਏ ਬੱਚਿਆਂ ਨੂੰ ਕਵਰ ਕੀਤਾ ਜਾਵੇਗਾ। ਇਹ ਜਾਣਕਾਰੀ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ ਕਵਿਤਾ ਅਤੇ ਜ਼ਿਲ੍ਹਾ ਟੀਕਾਕਰਨ ਅਫਸਰ ਡਾ ਰਿੰਕੂ ਚਾਵਲਾ ਨੇ ਦਿੱਤੀ।

ਹੋਰ ਪੜ੍ਹੋ :-ਮਿਲੇਟ ਮੈਨ ਆਫ ਇੰਡੀਆ ਡਾ. ਖਾਦਰ ਵਲੀ ਨੇ ਕੁਦਰਤ ਉਤਸਵ ਅਤੇ ਸੰਵਾਦ ਵਿਚ ਬਿਨਾਂ ਦਵਾਈਆਂ ਦੇ ਮਿਲੇਟਸ ਕ੍ਰਾਂਤੀ ਦਾ ਦਿੱਤਾ ਸੱਦਾ

ਉਨ੍ਹਾਂ ਦੱਸਿਆ ਕਿ  ਪਿੰਡਾਂ ਵਿਚ ਮਲਟੀਪਰਪਜ਼ ਹੈਲਥ ਵਰਕਰ ਫੀਮੇਲ ਨੇ ਢਾਣੀਆਂ, ਇੱਟਾਂ ਵਾਲੇ ਭੱਠੇ, ਝੁੱਗੀਆਂ ਵਿੱਚ ਜਾ ਕੇ ਬੱਚਿਆਂ ਦਾ ਟੀਕਾਕਰਨ ਕੀਤਾ। ਇਸ ਦੌਰਾਨ ਉਨ੍ਹਾਂ ਵੱਲੋਂ ਕਰਨੀਖੇੜਾ ਵਿਖੇ ਪਹੁੰਚ ਕੇ ਬੂਥਾਂ ਦਾ ਦੌਰਾ ਕੀਤਾ ਗਿਆ ਅਤੇ ਜ਼ਰੂਰੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ।

ਸੀਨੀਅਰ ਮੈਡੀਕਲ ਅਫਸਰ ਡਾ ਰੁਪਾਲੀ ਮਹਾਜਨ ਨੇ ਦੱਸਿਆ ਕਿ ਇਹ ਬਿਆਨ ਬਹੁਤ ਹੀ ਵਧੀਆ ਹੈ ਕਿਉਂਕਿ ਲੋਕਾਂ ਨੂੰ ਟੀਕਾਕਰਨ ਦੀ ਆਦਤ ਹੋ ਜਾਵੇਗੀ ਅਤੇ ਲੋਕ ਦੂਸਰੀ ਵਾਰ ਟੀਕਾ ਲਗਾਉਣ ਜ਼ਰੂਰ ਆਉਣਗੇ।   ਉਨ੍ਹਾਂ ਦੱਸਿਆ ਕਿ ਪਿੰਡਾਂ ਵਿਚ ਆਸ਼ਾ ਵਰਕਰ ਘਰ ਘਰ ਜਾ ਕੇ ਸਰਵੇ ਕਰ ਰਹੀਆਂ ਹਨ ਅਤੇ ਜਿਹੜੇ ਬੱਚੇ ਟੀਕਾਕਰਨ ਤੋਂ ਰਹਿ ਗਏ ਹਨ ਉਨ੍ਹਾਂ ਨੂੰ ਇਸ ਮੁਹਿੰਮ ਦਾ ਬਹੁਤ ਫ਼ਾਇਦਾ ਹੋਵੇਗਾ।

ਇਸ ਮੌਕੇ ਡਾ. ਸਿਮਰਜੀਤ ਕੌਰ, ਆਸ਼ਾ ਵਰਕਰ ਰਾਜ ਰਾਣੀ, ਪ੍ਰੋਮਿਲਾ ਰਾਣੀ, ਦਿਵੇਸ਼ ਕੁਮਾਰ ਆਦਿ ਹਾਜ਼ਰ ਸਨ।