ਦੁਨੀਆ ਦੇ ਸਭ ਤੋਂ ਛੋਟੇ ਹਾਰਟ ਪੰਪਇੰਪੈਲਾ ਲਗਾਉਣ ਮੱਗਰੋਂ ਐਂਜੀਉਪਲਾਸਟੀ ਨੇ 81 ਸਾਲਾ ਔਰਤ ਨੂੰ ਨਵੀਂ ਜ਼ਿੰਦਗੀ ਦਿਤੀ

ਦੁਨਿਆ ਦਾ ਸਭ ਤੋਂ ਛੋਟਾ ਦਿਲ ਦਾ ਪੰਪ ‘ਇੰਪੈਲਾ’ ਜੀਵਨ ਨੂੰ ਬਚਾਉਂਦਾ ਹੈ
ਜਿਨਾਂ ਦਿਲ ਦੇ ਮਰੀਜ਼ਾਂ ਦੀ ਸਰਜਰੀ ਕਰਨਾ ਅਤੇ ਅਨੇਸਥੀਸਿਆ ਦੇਣਾ ਸੰਭਵ ਨਹੀਂ, ਉਨਾਂ ਲਈ ਜੀਵਨਦਾਇਕ ਹੈ ਹਾਰਟ ਪੰਪ ਇੰਪੇਲਾ, ਕਰਨ ਤੋਂ ਬਾਅਦ ਐਂਜੀਉਪਲਾਟਸੀ ਇਲਾਜ ਤਕਨੀਕ : ਡਾ. ਬਾਲੀ

ਚੰਡੀਗੜ, 6 ਅਪ੍ਰੈਲ : ਜੇਕਰ ਤੁਹਾਡੇ ਦਿਲ ਦੀ ਮਾਸਪੇਸ਼ਿਆਂ ਕਮਜ਼ੋਰ ਹਨ, ਦਿਲ ਦੀ ਇਕ ਤੋਂ ਜਿਆਦਾ ਧਮਨਿਆਂ, ਨਾੜਿਆਂ ਬੰਦ ਹਨ, ਤੁਸੀਂ ਇਕ ਤੋਂ ਵੱਧ ਗੰਭੀਰ ਬੀਮਾਰੀ ਤੋਂ ਗ੍ਰਸਤ ਹੋ, ਜਿਸ ਕਾਰਨ ਤੁਹਾਨੂੰ ਬੇਹੋਸ਼ ਕਰ ਕੇ ਸਰਜਰੀ ਜਾਂ ਐਂਜੀਉਪਲਾਸਟੀ ਨਹੀਂ ਕੀਤੀ ਜਾ ਸਕਦੀ ਅਤੇ ਉਤੋਂ ਤੁਹਾਨੂੰ ਹਾਰਟ ਅਟੈਕ ਆ ਜਾਵੇ, ਤਾਂ ਚਿੰਤਾ ਨਾ ਕਰੋ, ਤੁਸੀਂ ਸਿਰਫ ਸਮੇਂ ’ਤੇ ਉਸ ਹਸਪਤਾਲ ਪਹੁੰਚ ਜਾਓ, ਜਿੱਥੇ ਦਿਲ ਦੇ ਮਾਹਿਰ ਸੁਰਖਿਅਤ ਐਂਜੀਉਲਾਸਟੀ ਦੇ ਰਾਹੀਂ ਪਹਿਲਾਂ ਇੰਪੇਲਾ ਹਾਰਟ ਪੰਪ ਪਾਉਣ ਅਤੇ ਫਿਰ ਬਿਨਾਂ ਸਰਜਰੀ ਅਤੇ ਬਿਨਾਂ ਬੇਹੋਸ਼ ਕੀਤੇ ਦਿਲ ਦੀ ਧਮਨਿਆਂ ਖੋਲ ਦੇਣ।
ਪਾਰਸ ਹਸਪਤਾਲ ਪੰਚਕੁਲਾ ਦੇ ਦਿਲ ਦੇ ਮਾਹਿਰ ਡਾਕਟਰਾਂ ਦੀ ਟੀਮ ਨੇ ਸੁਰੱਖਿਅਤ ਐਂਜੀਓਪਲਾਸਟੀ (ਪੀ.ਸੀ.ਆਈ.) ਰਾਹੀਂ ਸਟੈਂਟ ਪਾ ਕੇ ਇਕ 81 ਸਾਲਾ ਔਰਤ ਨੂੰ ਨਵਾਂ ਜੀਵਨ ਦਿੱਤਾ, ਜਿਸ ਦੀ ਪਿਛਲੇ ਹਫ਼ਤੇ ਦਿਲ ਦਾ ਦੌਰਾ ਪੈਣ ਕਾਰਨ ਜਾਨ ਖ਼ਤਰੇ ਵਿਚ ਪੈ ਗਈ ਸੀ।
ਜਾਣਕਾਰੀ ਦਿਦਿੰਆਂ ਡਾ. ਹਰਵਿੰਦਰ ਕੇ. ਬਾਲੀ ਨੇ ਦੱਸਿਆ ਕਿ ਪੰਚਕੂਲਾ ਦੀ ਕਮਲਾ (ਬਦਲਿਆ ਨਾਂ) ਦਿਲ ਦਾ ਦੌਰਾ ਪੈਣ ਤੋਂ ਬਾਅਦ ਹਸਪਤਾਲ ਆਈ ਸੀ, ਜਿਸ ਦੀ ਦਿਲ ਦੀ ਖੱਬੇ ਪਾਸੇ ਦੀ ਮੁੱਖ ਆਰਟੀ ਸਮੇਤ ਤਿੰਨ ਆਰਟਰੀਜ਼ (ਨਾੜੀਆਂ) ਲਗਭਗ ਬੰਦ ਸਨ। ਮਰੀਜ਼ ਦੇ ਹੋਰ ਬਹੁਤ ਸਾਰੀਆਂ ਬੀਮਾਰੀਆ ਤੋਂ ਪੀੜਤ ਹੋਣ ਕਾਰਨ ਉਸ ਦੇ ਦਿਲ ਦੀ ਸਰਜਰੀ ਸੰਭਵ ਨਹੀਂ ਸੀ। ਉਨਾਂ ਦਸਿਆ ਕਿ ਮਰੀਜ਼ ਅਤੇ ਪਰਿਵਾਰ ਮੈਂਬਰਾਂ ਨਾਲ ਵਿਚਾਰ ਚਰਚਾ ਕਰਨ ਮਗਰੋਂ ਐਂਜੀੳਪਲਾਸਟੀ ਅਤੇ ਇੰਪੈਲਾ ਫਿੱਟ ਕਰਨ ਦਾ ਫ਼ੈਸਲਾ ਲਿਆ ਗਿਆ। ਡਾ. ਬਾਲੀ ਨੇ ਦਸਿਆ ਕਿ ਇਸ ਤਰਾਂ ਕਰ ਕੇ ਉਹ ਮਰੀਜ਼ ਨੂੰ ਨਵੀਂ ਜ਼ਿੰਦਗੀ ਦੇਣ ’ਚ ਕਾਮਯਾਬ ਹੋ ਗਏ।
ਉਨਾਂ ਦਸਿਆ ਕਿ ਪਾਰਸ ਹਸਪਤਾਲ ਪੰਚਕੁਲਾ ਇਸ ਖੇਤਰ ਦਾ ਇਕੱਲਾ ਅਜਿਹਾ ਪ੍ਰਾਈਵੇਟ ਹਸਪਤਾਲ ਹੈ, ਜਿੱਥੇ ਸੁਰਖਿਅਤ ਐਂਜੀਓਪਲਾਸਟੀ (ਪੀਸੀਆਈ) ਸੰਭਵ ਸੀ ਅਤੇ ਇਸ ਰਾਹੀਂ ਸਿਹਤਮੰਦ ਹੋਣ ਵਾਲਾ ਇਹ ਦੂਜਾ ਮਰੀਜ਼ ਸੀ।
ਡਾ. ਬਾਲੀ ਨੇ ਕਿਹਾ ਕਿ ਅਜਿਹੇ ਮਾਮਲਿਆਂ ਵਿਚ ਜਿੱਥੇ ਸਰਜਰੀ ਸੰਭਵ ਨਹੀਂ ਹੈ ਅਤੇ ਮਰੀਜ਼ ਨੂੰ ਅਨੇਸਥਿਸਿਆ ਨਹੀਂ ਦਿੱਤਾ ਜਾ ਸਕਦਾ ਹੈ, ਉਥੇ ਇਕ ਸੁਰਖਿਅਤ ਐਂਜੀਓਪਲਾਸਟੀ ਦੀ ਜਰੂਰਤ ਹੁੰਦੀ ਹੈ। ਉਨਾਂ ਕਿਹਾ ਕਿ ਜਿੱਥੇ ਮਰੀਜ਼ਾਂ ਨੂੰ ਪਹਿਲਾਂ ਤੋਂ ਹੀ ਦਿਲ ਦੇ ਸਰਜਰੀ, ਬੁਢਾਪੇ ਜਾਂ ਹੋਰਨਾਂ ਬੀਮਾਰੀਆਂ ਦੇ ਕਾਰਨ ਉਚ ਜੋਖਿਮ ਹੁੰਦਾ ਹੈ, ਉਥੇ ਇਸ ਪ੍ਰਕਿਰਿਆ ਦਾ ਪਾਲਣ ਕੀਤਾ ਜਾ ਸਕਦਾ ਹੈ।

 

ਹੋਰ ਪੜ੍ਹੋ :-  ਸਮੂਹ ਜੀਓਜੀ ਆਮ ਨਾਗਰਿਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣ ਵਿੱਚ ਨਿਭਾਉਣ ਅਹਿਮ ਭੂਮਿਕਾ