
ਅੱਖਾਂ ਮੀਚ ਕੇ ਵਿਦੇਸ਼ੀ ਮਾਡਲ ਅਪਣਾਉਣ ਦੀ ਥਾਂ ਮੁੱਖ ਮੰਤਰੀ ਨੁੰ ਆਪਣੇ ਸੂਬੇ ਦਾ ਸਿੱਖਿਆ ਮਾਡਲ ਸਮਝਣ ਦੀ ਲੋੜ ਜਿਸ ਸਦਕਾ ਪੰਜਾਬ ਸਕੂਲ ਸਿੱਖਿਆ ਵਿਚ ਕੌਮੀ ਪੱਧਰ ’ਤੇ ਨੰਬਰ ਦੋ ਬਣਿਆ
ਮੁੱਖ ਮੰਤਰੀ ਨੁੰ ਕਿਹਾ ਕਿ ਉਹ ਪ੍ਰਾਈਵੇਟ ਯੂਨੀਵਰਸਿਟੀਆਂ ਦੇ ਕੰਮ ’ਤੇ ਨਿਗਰਾਨੀ ਰੱਖਣ ਜੋ ਆਮ ਆਦਮੀ ਪਾਰਟੀ ਸਰਕਾਰ ਵਿਚ ਗੱਲਬਾਤ ਹੋਣ ਦਾ ਲਾਭ ਉਠਾ ਰਹੀਆਂ ਹਨ
ਚੰਡੀਗੜ੍ਹ, 15 ਅਪ੍ਰੈਲ 2022
ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੁੰ ਆਖਿਆ ਕਿ ਉਹ ਆਪਣੇ ਅਫਸਰਾਂ ਦੇ ਨਾਲ ਪਿਛਲੀ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਬਣਾਏ ਮੈਰੀਟੋਰੀਅਸ ਅਤੇ ਆਦਰਸ਼ ਸਕੂਲਾਂ ਦਾ ਦੌਰਾ ਕਰਨ ਅਤੇ ਪੰਜਾਬ ਵਿਚ ਚੁੱਕੇ ਗਏ ਹੋਰ ਸੁਧਾਰ ਕਦਮਾਂ ਨੁੰ ਵੇਖਣ ਜਿਹਨਾਂ ਦੀ ਬਦੌਲਤ ਪੰਜਾਬ ਕੌਮੀ ਸਰਵੇਖਣ ਵਿਚ ਨੰਬਰ ਦੋ ਬਣਿਆ ਨਾ ਕਿ ਉਹ ਅੱਖਾਂ ਮੀਚ ਕੇ ਹੋਰ ਮਾਡਲਾਂ ਦੇ ਮਗਰ ਲੱਗਣ।
ਹੋਰ ਪੜ੍ਹੋ :-ਮੁੱਖ ਮੰਤਰੀ ਵੱਲੋਂ ਭਾਰਤ ਦੇ ਚੀਫ ਜਸਟਿਸ ਨੂੰ ਅੰਮ੍ਰਿਤਸਰ ਹਵਾਈ ਅੱਡੇ ਤੋਂ ਨਿੱਘੀ ਵਿਦਾਇਗੀ
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸਰਦਾਰ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਆਪਣੇ ਅਫਸਰਾਂ ਨਾਲ ਮੈਟਰੀਟੋਰੀਅਸ ਅਤੇ ਆਦਰਸ਼ਤ ਸਕੂਲਾਂ ਪਿੱਛੇ ਉਸ ਫਲਸਫੇ ਨੁੰ ਸਮਝਣਗੇ ਤਾਂ ਇਸ ਨਾਲ ਸੂਬੇ ਦੀ ਭਲਾਈ ਹੋਵੇਗੀ ਜਿਸਨੂੰ ਲੈ ਕੇ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਇਹ ਸਕੂਲ ਬਣਾਏ। ਉਹਨਾਂ ਕਿਹਾ ਕਿ ਪੰਜਾਬ ਨੂੰ ਸੂਬੇ ਵਿਚ ਵਿਦੇਸ਼ੀ ਮਾਡਲ ਲਿਆਉਣ ਦੀ ਥਾਂ ਆਪਣੇ ਆਪ ਨੁੰ ਮਜ਼ਬੂਤ ਬਣਾਉਣ ਦੀ ਲੋੜ ਹੈ। ਆਮ ਆਦਮੀ ਪਾਰਟੀ ਸਰਕਾਰ ਨੂੰ ਸਰਕਾਰੀ ਸੰਸਥਾਵਾਂ ਨੁੰ ਰੁਲਦੇ ਰਹਿਣ ਦੇਣ ਦੀ ਕਾਂਗਰਸ ਸਰਕਾਰ ਦੀ ਉਹ ਨੀਤੀ ਬਦਲਣੀ ਪਵੇਗੀ ਜਿਸ ਤਹਿਤ ਕਾਂਗਰਸ ਇਹਨਾਂ ਅਦਾਰਿਆਂ ਨੁੰ ਫੰਡ ਤੇ ਚੰਗੇ ਅਧਿਆਪਕ ਨਹੀਂ ਦਿੰਦੀ ਸੀ। ਉਹਨਾਂ ਕਿਹਾ ਕਿ ਦਿਹਾਤੀ ਇਲਾਕਿਆਂ ਦੇ ਆਰਥਿਕ ਤੌਰ ’ਤੇ ਪਛੜੇ ਵਰਗ ਦੇ ਲੋਕਾਂ ਦੇ ਬੱਚਿਆਂ ਨੂੰ ਭਾਰਤ ਤੇ ਦੁਨੀਆਂ ਦੇ ਸਮਰਥ ਬਣਾਉਣ ਦੀ ਸੋਚ ਵਾਲੇ ਇਸ ਫਲਸਫੇ ਨੁੰ ਮਜ਼ਬੂਤ ਕਰਨ ਲਈ ਇਸਦਾ ਦਾਇਰਾ ਹੋਰ ਵਧਾਉਣ ਦੀ ਲੋੜ ਹੈ।
ਸਰਦਾਰ ਗਰੇਵਾਲ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਆਪਣੇ ਅਫਸਰਾਂ ਨਾਲ ਪੰਜਾਬ ਦੀਆਂ ਇਹਨਾਂ ਸੰਸਥਾਵਾਂ ਦਾ ਦੌਰਾ ਕਰਨ ਨਾਲ ਪਿਛਲੇ ਪੰਜ ਸਾਲਾਂ ਵਿਚ ਇਹਨਾਂ ਦੇ ਮਿਆਰ ਵਿਚ ਆਈ ਗਿਰਾਵਟ ਰੁਕ ਜਾਵੇਗੀ। ਨਾਲ ਹੀ ਮੁੱਖ ਮੰਤਰੀ ਨੂੰ ਉਹ ਵਿਚਾਰ ਵੀ ਸਮਝ ਆ ਜਾਵੇਗਾ ਜੋ ਅਕਾਲੀ ਦਲ ਦੀ ਅਗਵਾਈ ਵਾਲੀਆਂ ਸਰਕਾਰਾਂ ਨੇ ਮਿਆਰੀ ਸਿੱਖਿਆ ਪ੍ਰਦਾਨ ਕਰਨ ਵਾਸਤੇ ਸੋਚਿਆ ਸੀ ਅਤੇ ਇਸਨੁੰ ਹੋਰ ਰਾਜਾਂ ਤੱਕ ਫੈਲਾਉਣ ਦੀ ਜ਼ਰੂਰਤ ਹੈ।
ਸਰਦਰਾਰ ਗਰੇਵਾਲ ਨੇ ਕਿਹਾ ਕਿ ਇਸ ਤੋਂ ਇਲਾਵਾ ਸਕੂਲਾਂ ਦੀਆਂ ਵਰਦੀਆਂ ਦੀ ਵਿਵਸਥਾ ਤੇ ਪ੍ਰਾਈਵੇਟ ਸਕੂਲਾਂ ਦੇ ਫੀਸਾਂ ਦੇ ਢਾਂਚੇ ਨੁੰ ਰੈਗੂਲੇਟ ਕਰਨ ਦੀ ਲੋੜ ਹੈ ਤੇ ਸਰਕਾਰ ਨੁੰ ਪ੍ਰਾਈਵੇਟ ਯੂਨੀਵਰਸਿਟੀਆਂ ਦੇ ਕੰਮ ’ਤੇ ਵੀ ਨਜ਼ਰ ਰੱਖਣੀ ਚਾਹੀਦੀ ਹੈ ਕਿਉਂਕਿ ਇਹ ਕਿਸੇ ਨਾ ਕਿਸੇ ਬਹਾਲੇ ਵਿਦਿਆਰਥੀਆਂ ਦਾ ਆਰਥਿਕ ਸੋਸ਼ਣ ਕਰ ਰਹੀਆਂ ਹਨ। ਇਹ ਅਦਾਰੇ ਨਾ ਸਿਰਫ ਆਪਣੇ ਕੋਰਸਾਂ ਵਿਚ ਤਬਦੀਲੀ ਕਰ ਦਿੰਦੇ ਹਨ ਬਲਕਿ ਇਕ ਕੋਰਸ ਲਈ ਵਿਦਿਆਰਥੀ ਲੈਣਾ ਵੀ ਬੰਦ ਕਰ ਦਿੰਦੇ ਹਨ ਜਿਸ ਨਾਲ ਸੂਬੇ ਵਿਚ ਅਕਾਦਮਿਕ ਮਾਹੌਲ ’ਤੇ ਉਲਟ ਅਸਰ ਪੈਂਦਾ ਹੈ। ਉਹਨਾਂ ਕਿਹਾ ਕਿ ਇਹ ਪ੍ਰਭਾਵ ਬਣ ਗਿਆ ਹੈ ਕਿ ਇਹਨਾਂ ਯੂਨੀਵਰਸਿਟੀਆਂ ਦੀ ਮੌਜੂਦਾ ਸਰਕਾਰ ਵਿਚ ਗੱਲਬਾਤ ਹੈ ਤੇ ਇਹ ਹੁਣ ਆਪਣੀ ਮਨਮਰਜੀ ਕਰਨ ਲਈ ਆਜ਼ਾਦ ਹਨ। ਉਹਨਾਂ ਕਿਹਾ ਕਿ ਇਸ ਪ੍ਰਭਾਵ ਨੁੰ ਦਰੁੱਸਤ ਕੀਤਾ ਜਾਣਾ ਚਾਹੀਦਾ ਹੈ ਤੇ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਪ੍ਰਾਈਵੇਟ ਯੂਨੀਵਰਸਿਟੀਆਂ ਨਿਯਮਾਂ ਦੀ ਪਾਲਣਾ ਕਰਨ ਅਤੇ ਵਿਦਿਆਰਥੀਆਂ ਦੀ ਲੁੱਟ ਖਸੁੱਟ ਨਾ ਕਰਨ।

English





