ਗੁਰਦਾਸਪੁਰ , 18 ਅਪ੍ਰੈਲ 2022
ਪੰਜਾਬ ਸਰਕਾਰ ਦੇ ਘਰ-ਘਰ ਰੋਜਗਾਰ ਯੋਜਨਾ ਤਹਿਤ ਜਿੱਥੇ ਨੋਜਵਾਨ ਪ੍ਰਾਰਥੀਆਂ ਨੂੰ ਰੋਜਗਾਰ ਨੂੰ ਰੋਜਗਾਰ ਮੁਹੱਈਆ ਕਰਵਾਈਆਂ ਜਾ ਰਿਹਾ ਹੈ , ਉਧਰ ਦੂਜੇ ਪਾਸੇ ਜਿਹੜੇ ਪ੍ਰਾਰਥੀ ਸਵੈ-ਰੋਜਗਾਰ ਕਰਨ ਦੇ ਲਈ ਲੋਨ ਲੈਣ ਦੇ ਚਾਹਵਾਨ ਹਨ ਉਹਨਾਂ ਨੂੰ ਸਵੈ-ਰੋਜਗਾਰ ਦੀਆਂ ਸਕੀਮਾਂ ਜਿਵੇਂ ਕਿ ਪਸ਼ੂ ਪਾਲਨ, ਬੱਕਰੀ ਪਾਲਨ ਅਤੇ ਡੇਅਰੀ ਦਾ ਕੰਮ ਸ਼ੁਰੂ ਕਰਨ ਲਈ ਲੋਨ ਦਿੱਤੇ ਜਾ ਰਹੇ ਹਨ । ਇਸ ਸਬੰਧ ਵਿੱਚ ਜ਼ਿਲ੍ਹਾ ਰੋਜਗਾਰ ਜਨਰੇਸ਼ਨ ਤੇ ਟ੍ਰੇਨਿੰਗ ਅਪਸਰ, ਪ੍ਰਸ਼ੋਤਮ ਸਿੰਘ ਵਲੋਂ ਦੱਸਿਆ ਗਿਆ ਕਿ ਜਿਹੜੇ ਪ੍ਰਾਰਥੀ ਸਵੈ-ਰੋਜਗਾਰ ਦੇ ਲਈ ਲੋਨ ਲੈ ਕੇ ਆਪਣੇ ਕੰਮ ਦੀ ਸ਼ੁਰੂਆਤ ਕਰਨਾ ਚਾਹੁੰਦਾ ਹੈ, ਉਹ ਪ੍ਰਾਰਥੀ ਪ੍ਰਧਾਨ ਮੰਤਰੀ ਮੁਦਰਾ ਸਕੀਮ , ਪ੍ਰਧਾਨ ਮੰਤਰੀ ਰੋਜਗਾਰ ਜਨਰੇਸ਼ਨ ਪ੍ਰੋਗਰਾਮ ਅਤੇ ਸਟੈਂਡ ਅੱਪ ਇੰਡੀਆ ਦੇ ਤਹਿਤ ਆਪਣਾ ਸਵੈ-ਰੋਜਗਾਰ ਕਰਨ ਦੇ ਲਈ ਲੋਨ ਲੈ ਸਕਦੇ ਹਨ ।
ਹੋਰ ਪੜ੍ਹੋ :-ਪਿੰਡ ਬੰਡਾਲਾ ਵਿਖੇ ਸੀ.ਐਚ.ਸੀ ਮਾਨਾਂਵਾਲਾ ਵਲੋਂ 75 ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਤਹਿਤ ਲਗਾਇਆ ਗਿਆ ਬਲਾਕ ਪੱਧਰੀ ਸਿਹਤ ਮੇਲਾ
ਉਨ੍ਹਾਂ ਅੱਗੇ ਦੱਸਿਆ ਕਿ ਜ਼ਿਲ੍ਹਾ ਗੁਰਦਾਸਪੁਰ ਵਿਖੇ ਜਿਹੜੇ ਲੜਕੇ ਅਤੇ ਲੜਕੀਆਂ ਸਵੈ –ਰੋਜਗਾਰ ਦੇ ਲਈ ਲੋਨ ਲੈ ਕੇ ਆਪਣਾ ਸਵੈ-ਰੋਜਗਾਰ ਦਾ ਕੰਮ ਸ਼ੁਰੂ ਕਰਨਾ ਚਾਹੁੰਦੇ ਹਨ ਉਹ ਸਟੈਂਡ ਅੱਪ ਇੰਡੀਆ ਦੇ ਤਹਿਤ ਇਸ ਸੁਨਹਰੀ ਮੌਕੇ ਦਾ ਲਾਭ ਲੈ ਸਕਦੇ ਹਨ ਤੇ ਭਵਿੱਖ ਵਿੱਚ ਸਵੈ –ਰੋਜਗਾਰ ਦਾ ਕੰਮ ਸ਼ੁਰੂ ਕਰਕੇ ਆਤਮ ਨਿਰਭਰ ਬਣ ਸਕਦੇ ਹਨ । ਸਟੈਂਡ ਅੱਪ ਇੰਡੀਆ ਦੇ ਤਹਿਤ ਜਿਹੜੇ ਲੜਕੇ ਅਤੇ ਲੜਕੀਆਂ 18 ਸਾਲ ਤੋਂ ਉੱਪਰ ਹਨ , ਉਹ ਪ੍ਰਾਰਥੀ 10 ਲੱਖ ਤੋਂ ਲੈ ਕੇ 1 ਕਰੋੜ ਰੁਪਏ ਦਾ ਲੋਨ ਲੈ ਕੇ ਮੈਨ ਫੈਕਚਰਿੰਗ ਟਰੇਡਿੰਗ ਅਤੇ ਸਰਵਿਸ ਸੈਕਟਰ ਦੇ ਵਿੱਚ ਸਵੈ-ਰੋਜਗਾਰ ਦਾ ਕੰਮ ਸ਼ੁਰੂ ਕਰ ਸਕਦੇ ਹਨ । ਸਵੈ-ਰੋਜਗਾਰ ਕਰਨ ਦੇ ਚਾਹਵਾਨ ਪ੍ਰਾਰਥੀ ਮਿਤੀ 20 ਅਪ੍ਰੈਲ, 2022 ਨੂੰ ਸਵੇਰੇ 9-00 ਵਜੇ ਜ਼ਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ , ਗੁਰਦਾਸਪੁਰ ਬੀ-ਬਲਾਕ ਡੀ.ਏ.ਸੀ. ਕੰਪਲੈਕਸ ਕਮਰਾ ਨੰਬਰ 217 ਵਿਖੇ ਪਹੁੰਚ ਕਰਕੇ ਮੌਕੇ ਤੇ ਆਪਣਾ ਲੋਨ ਫਾਰਮ ਭਰ ਸਕਦੇ ਹਨ ।

English






