
ਸ਼ੈਲਰ ਕੰਪਨੀਆਂ ਦੇ ਮਾਲਕ ਨੂੰ ਬੀਜਾਂ ਸਬੰਧੀ ਤਰਕਹੀਣ ਅਫਵਾਹ ਨਾ ਫੈਲਾਉਣ ਦੀ ਹਦਾਇਤ
ਰੂਪਨਗਰ, 21 ਅਪ੍ਰੈਲ 2022
ਮੁੱਖ ਖੇਤੀਬਾੜੀ ਅਫਸਰ ਮਨਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਝੋਨੇ ਦੀਆਂ ਗੈਰ ਪ੍ਰਮਾਣਿਤ ਕਿਸਮਾਂ ਅਤੇ ਹਾਈਬ੍ਰਿਡ ਕਿਸਮਾਂ ਨੂੰ ਕਿਸਾਨ ਬੀਜਣ ਤੋ ਗੁਰੇਜ਼ ਕਰਨ ਤਾਂ ਜ਼ੋ ਮੰਡੀਕਰਨ ਵੇਲੇ ਕੋਈ ਸਮੱਸਿਆ ਨਾ ਆਵੇ। ਖਾਸ ਤੋਰ ਤੇ ਪੂਸਾ 44 ਨੂੰ ਬਿਲਕੁਲ ਨਾ ਬੀਜਿਆ ਜਾਵੇ। ਕਿਉਕਿ ਇਹ ਲੰਬਾ ਸਮਾਂ ਲੈਦੀ ਹੈ ਜਿਸ ਕਰਕੇ ਪਾਣੀ ਦੀ ਬਹੁਤ ਜਿਆਦਾ ਖਪਤ ਹੁੰਦੀ ਹੈ ਅਤੇ ਇਸਦਾ ਨਾੜ ਵੀ ਬਹੁਤ ਜਿਆਦਾ ਹੁੰਦਾ ਜਿਸ ਨੂੰ ਸਾਂਭਣ ਵਿੱਚ ਸੱਮਸਿਆ ਆਉਦੀ ਹੈ।
ਹੋਰ ਪੜ੍ਹੋ :-ਮਗਨਰੇਗਾ ਅਧੀਨ ਗ੍ਰਾਮ ਰੋਜ਼ਗਾਰ ਸੇਵਕ ਦੀ ਭਰਤੀ ਲਈ ਉਮੀਦਵਾਰਾਂ ਦੀ ਇੰਟਰਵਿਉ ਜਾਰੀ
ਮੁੱਖ ਖੇਤਬਾੜੀ ਅਫ਼ਸਰ ਨੇ ਦੱਸਿਆ ਕਿ ਝੋਨਾ ਸਾਉਣੀ ਰੁੱਤ ਦੀ ਮੁੱਖ ਫਸਲ ਹੈ। ਜਿਸ ਦੀਆਂ ਪੀ.ਆਰ 126, ਅਤੇ ਪੀ.ਆਰ 129 ਬਹੁਤ ਹੀ ਪ੍ਰਚਲਿਤ ਕਿਸਮਾਂ ਹਨ ਜੋ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਲੋ ਪ੍ਰਮਾਣਿਤ ਅਤੇ ਸ਼ਿਫਾਰਸ਼ ਕੀਤੀਆਂ ਹੋਈਆ ਹਨ। ਇਹਨਾਂ ਕਿਸਮਾਂ ਵਿੱਚੋ ਪੀ.ਆਰ 126 ਅਧੀਨ ਰਾਜ ਵਿੱਚ ਲਗਭਗ 15% ਰਕਬਾ ਬੀਜਿਆ ਜਾਦਾ ਹੈ, ਜੋ ਲਗਭਗ 123 ਦਿਨਾਂ ਵਿੱਚ ਪੱਕਣ ਵਾਲੀ ਅਤੇ 30.00 ਕੁਇੰਟਲ ਝਾੜ ਦੇਣ ਵਾਲੀ ਕਿਸਮ ਹੈ। ਇਸੇ ਤਰ੍ਹਾਂ ਪੀ.ਆਰ. 128 ਅਧੀਨ ਲਗਭਗ 6% ਰਕਬਾ ਬੀਜਿਆ ਜਾਦਾ ਹੈ ਜ਼ੋ ਲੁਆਈ ਤੋ 111 ਦਿਨਾਂ ਬਾਅਦ ਪੱਕਣ ਵਾਲੀ ਅਤੇ ਵੱਧ ਝਾੜ ਦੇਣ ਵਾਲੀ ਕਿਸਮ ਹੈ।
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਰੂਪਨਗਰ ਦੇ ਧਿਆਨ ਵਿੱਚ ਆਇਆ ਹੈ ਕਿ ਕੁਝ ਸ਼ੈਲਰ ਕੰਪਨੀਆਂ ਦੇ ਮਾਲਕਾ ਵਲੋਂ ਕਿਸਾਨਾਂ ਨੂੰ ਇਨਾਂ ਦੋਹਾਂ ਕਿਸਮਾਂ ਨੂੰ ਨਾ ਬੀਜਣ ਲਈ ਇਸ਼ਤਿਹਾਰ ਰਾਹੀ ਪ੍ਰੇਰਿਆ ਜਾ ਰਿਹਾ ਹੈ।
ਇਸ ਸਬੰਧ ਵਿੱਚ ਖੇਤੀਬਾੜੀ ਵਿਭਾਗ ਵਲੋ ਇਹ ਸ਼ਪਸ਼ਟ ਕੀਤਾ ਜਾਦਾ ਹੈ ਕਿ ਇਨਾਂ ਕਿਸਮਾਂ ਨੂੰ ਸਾਰੇ ਮਾਪਦੰਡ ਪਾਸ ਹੋਣ ਤੋ ਬਾਅਦ ਹੀ ਰਾਜ ਵਿੱਚ ਬੀਜਣ ਦੀ ਪ੍ਰਮਾਣਿਤਾ ਮਿਲੀ ਹੈ। ਇਸ ਲਈ ਸ਼ੈਲਰ ਕੰਪਨੀਆਂ ਦੇ ਮਾਲਕਾਂ ਨੂੰ ਸਲਾਹ ਦਿੱਤੀ ਜਾਦੀ ਹੈ ਕਿ ਅਜਿਹੀ ਤਰਕਹੀਣ ਕੋਈ ਵੀ ਅਫਵਾਹ ਕਿਸਾਨਾਂ ਵਿੱਚ ਨਾ ਫੈਲਾਈ ਜਾਵੇ।

English



