ਡਾਕਟਰ ਬੀ ਆਰ ਅੰਬੇਦਕਰ ਸਾਹਿਬ ਦੇ ਜਨਮ ਦਿਨ ਮੌਕੇ ਸਕੂਲੀ ਬੱਚਿਆਂ ਨੂੰ ਸਟੇਸ਼ਨਰੀ ਵੰਡੀ।

Dr. BR Ambedkar Sahib
ਡਾਕਟਰ ਬੀ ਆਰ ਅੰਬੇਦਕਰ ਸਾਹਿਬ ਦੇ ਜਨਮ ਦਿਨ ਮੌਕੇ ਸਕੂਲੀ ਬੱਚਿਆਂ ਨੂੰ ਸਟੇਸ਼ਨਰੀ ਵੰਡੀ।
ਖੰਨਾ , 23 ਅਪ੍ਰੈਲ 2022
ਖੰਨਾ ਦੇ ਨੇੜਲੇ ਪਿੰਡ ਭਾਦਲਾ ਨੀਚਾ ਵਿੱਚ ਯੁਵਕ ਸੇਵਾਵਾਂ ਕਲੱਬ ਵੱਲੋਂ ਸ਼ਲਾਘਾਯੋਗ ਉਪਰਾਲਾ ਕੀਤਾ ਗਿਆ। ਇਸ ਮੌਕੇ ਸਰਕਾਰੀ ਪ੍ਰਾਇਮਰੀ ਸਕੂਲ ਭਾਦਲਾ ਨੀਚਾ ਦੇ ਵਿਦਿਆਰਥੀਆਂ ਨੂੰ ਸਮੂਹ ਕਲੱਬ ਮੈਂਬਰਾਂ ਅਤੇ ਸਾਥੀਆਂ ਦੇ ਸਹਿਯੋਗ ਨਾਲ ਸਟੇਸ਼ਨਰੀ ਵੰਡੀ ਗਈ। ਜਿਸ ਵਿਚ ਬੱਚਿਆਂ ਦੀ ਜ਼ਰੂਰਤ ਨੂੰ ਮੁੱਖ ਰੱਖਦੇ ਹੋਏ ਕਾਪੀਆਂ ਪੈਨਸਿਲਾਂ ਅਤੇ ਪੈਨ ਪ੍ਰਿੰਸੀਪਲ ਅਵਤਾਰ ਸਿੰਘ ਦੀ ਹਾਜ਼ਰੀ ਵਿੱਚ ਵੰਡੇ ਗਏ। ਯੁਵਕ ਸੇਵਾਵਾਂ ਕਲੱਬ ਵੱਲੋਂ ਇਹ ਉਪਰਾਲਾ ਡਾਕਟਰ ਬੀ ,ਆਰ, ਅੰਬੇਦਕਰ ਦੀ ਸੋਚ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਕੀਤਾ ਗਿਆ।

ਹੋਰ ਪੜ੍ਹੋ :-ਪੰਜਾਬ ਰਾਜ ਡੀ.ਸੀ. ਦਫਤਰ ਕਰਮਚਾਰੀ ਯੂਨੀਅਨ ਦੇ ਸੂਬਾ ਪੱਧਰੀ ਵਫਦ ਵੱਲੋਂ ਸ੍ਰੀ ਬ੍ਰਹਮ ਸ਼ੰਕਰ ਜਿੰਪਾ ਮਾਲ ਮੰਤਰੀ ਨਾਲ ਮੁਲਾਕਾਤ

ਕਿਉਂਕਿ ਡਾਕਟਰ ਬੀ ,ਆਰ, ਅੰਬੇਡਕਰ ਨੇ ਬਹੁਤ ਬਹੁਤ ਉੱਚੀ ਸਿੱਖਿਆ ਹਾਸਲ ਕੀਤੀ ਹੋਈ ਸੀ ਉਹ ਸਿੱਖਿਆ ਦੇ ਮਹੱਤਵ ਨੂੰ ਸਮਝਦੇ ਸਨ ,ਅਤੇ ਉਹ ਚਾਹੁੰਦੇ ਸਨ ਕਿ ਦੇਸ਼ ਦਾ ਹਰ ਵਿਅਕਤੀ ਉੱਚ ਸਿੱਖਿਆ ਹਾਸਲ ਕਰਕੇ  ਦੇਸ਼ ਦੀ ਤਰੱਕੀ ਵਿਚ ਆਪਣਾ ਯੋਗਦਾਨ ਪਾ ਸਕੇ। ਯੁਵਕ ਸੇਵਾਵਾਂ ਕਲੱਬ ਦਾ ਇਹ ਉਪਰਾਲਾ ਬੱਚਿਆਂ ਦੀ ਪੜ੍ਹਾਈ ਲਈ ਮੀਲ ਪੱਥਰ ਸਾਬਤ ਹੋਵੇਗਾ, ਕਿਉਂਕਿ ਕਈ ਵਾਰੀ ਘਰਾਂ ਵਿਚ ਆਰਥਿਕ ਮੰਦੀ ਹੋਣ ਕਾਰਨ ਬੱਚਿਆਂ ਦੀ ਪੜ੍ਹਾਈ ਅਧੂਰੀ ਰਹਿ ਜਾਂਦੀ ਹੈ ।ਕਲੱਬ ਵੱਲੋਂ ਸਮੂਹ ਸਕੂਲ ਸਟਾਫ ਨੂੰ ਭਰੋਸਾ ਦਿਵਾਇਆ ਗਿਆ ਕਿ ਜੇਕਰ ਕੋਈ ਜਰੂਰਤ ਮੰਦ ਬੱਚਾ ਕਿਸੇ ਕਿਸਮ ਦੀ ਮਦਦ ਚਾਹੁੰਦਾ ਹੈ ਤਾਂ ਉਹ ਅੱਗੋਂ ਵੀ ਕਰਦੇ ਰਹਿਣਗੇ। ਇਸ ਮੌਕੇ ਸਮੂਹ ਸਕੂਲ ਸਟਾਫ ਨੇ ਕਲੱਬ ਮੈਂਬਰਾਂ ਦਾ ਧੰਨਵਾਦ ਕੀਤਾ।