ਕੇਂਦਰੀ ਅਧਿਕਾਰੀ ਦੇ ਦੌਰੇ ਨਾਲ ਸਰਹੱਦੀ ਪੱਟੀ ਦੇ ਕਿਸਾਨਾਂ ਵਿਚ ਜਾਗੀ 2017 ਤੋਂ ਬੰਦ ਪਏ ਮੁਆਵਜ਼ੇ ਦੀ ਆਸ

_Namita J. Priyadarshi
ਕੇਂਦਰੀ ਅਧਿਕਾਰੀ ਦੇ ਦੌਰੇ ਨਾਲ ਸਰਹੱਦੀ ਪੱਟੀ ਦੇ ਕਿਸਾਨਾਂ ਵਿਚ ਜਾਗੀ 2017 ਤੋਂ ਬੰਦ ਪਏ ਮੁਆਵਜ਼ੇ ਦੀ ਆਸ
ਕਿਸਾਨਾਂ ਦੀਆਂ ਮੁਸ਼ਿਕਲਾਂ ਸੁਣਨ ਆਏ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਸੰਯੁਕਤ ਸਕੱਤਰ

ਅੰਮ੍ਰਿਤਸਰ, 13 ਮਈ  2022

ਭਾਰਤ ਸਰਕਾਰ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਸੰਯੁਕਤ ਸਕੱਤਰ ਸ੍ਰੀਮਤੀ ਨਮਿਤਾ ਜੇ. ਪ੍ਰੀਆਦਰਸ਼ੀ ਵੱਲੋਂ ਸਰਹੱਦੀ ਪੱਟੀ ਦੇ ਕਿਸਾਨਾਂ ਨਾਲ ਕੀਤੀਆਂ ਗਈਆਂ ਮੀਟਿੰਗਾਂ ਨੇ 2017 ਤੋਂ ਬੰਦ ਪਏ ਮੁਆਵਜ਼ੇਜੋ ਕਿ ਤਾਰਾਂ ਪਾਰ ਵਾਲੀਆਂ ਜ਼ਮੀਨਾਂ ਲਈ ਕਿਸਾਨਾਂ ਨੂੰ ਕੇਂਦਰ ਸਰਕਾਰ ਤੋਂ ਮਿਲਦਾ ਸੀਮੁੜ ਮਿਲਣ ਦੀ ਆਸ ਪੈਦਾ ਕੀਤੀ ਹੈ। ਦੱਸਣਯੋਗ ਹੈ ਕਿ ਬੀਤੇ ਕੱਲ ਸ੍ਰੀਮਤੀ ਪ੍ਰੀਆਦਰਸ਼ੀ ਵੱਲੋਂ ਅਟਾਰੀ ਸਰਹੱਦ ਨਾਲ ਲੱਗਦੇ ਬਲਾਕ ਚੌਗਾਵਾਂ ਦੇ ਸਰਹੱਦੀ ਪਿੰਡਾਂ ਦਾ ਦੌਰਾ ਕੀਤਾ ਗਿਆ ਸੀਜਿਸ ਦੌਰਾਨ ਉਨਾਂ ਉੱਦਰ ਅਤੇ ਧਾਰੀਵਾਲ ਦੇ ਕਿਸਾਨਾਂ ਨਾਲ ਵਿਚਾਰ-ਚਰਚਾ ਕੀਤੀ ਅਤੇ ਉਨਾਂ ਦੀਆਂ ਮੁਸ਼ਿਕਲਾਂ ਨੂੰ ਸੁਣਿਆ। ਇਸ ਦੌਰਾਨ ਕਿਸਾਨਾਂ ਨੇ ਤਾਰਾਂ ਪਾਰ ਜ਼ਮੀਨ ਵਿਚ ਖੇਤੀ ਕਰਨ ਦੀਆਂ ਸਮੱਸਿਆਵਾਂ ਵਿਸਥਾਰ ਵਿਚ ਦੱਸੀਆਂ ਤੇ ਤਾਰਾਂ ਪਾਰ ਜ਼ਮੀਨ ਉਤੇ ਕੰਮ ਕਰਨ ਲਈ ਵੱਧ ਸਮੇਂ ਦੀ ਮੰਗ ਕੀਤੀਉਥੇ ਕੇਂਦਰ ਸਰਕਾਰ ਵੱਲੋਂ ਇਸ ਜ਼ਮੀਨ ਲਈ ਮਿਲਦੇ ਪ੍ਰਤੀ ਏਕੜ 10 ਹਜ਼ਾਰ ਰੁਪਏ ਮੁਆਵਜ਼ੇ ਨੂੰ ਮੁੜ ਚਾਲੂ ਕਰਨ ਦੀ ਵਕਾਲਤ ਕੀਤੀ।

ਹੋਰ ਪੜ੍ਹੋ :-ਕਿਸਾਨ ਪਾਣੀ ਬੱਚਤ ਸਬੰਧੀ ਸਰਕਾਰ ਦਾ ਸਹਿਯੋਗ ਕਰਨ – ਵਿਧਾਇਕ ਸਰਬਜੀਤ ਕੌਰ ਮਾਣੂੰਕੇਂ

ਕਿਸਾਨਾਂ ਨੇ ਦੱਸਿਆ ਕਿ ਇਹ ਮੁਆਵਜ਼ਾ ਜੋ ਕਿ 2017 ਤੱਕ ਮਿਲਦਾ ਰਿਹਾ ਹੈਨੂੰ ਜਿੱਥੇ ਮਹਿੰਗਾਈ ਦੇ ਹਿਸਾਬ ਨਾਲ ਵਧਾ ਕੇ 30 ਹਜ਼ਾਰ ਰੁਪਏ ਪ੍ਰਤੀ ਏਕੜ ਕਰਨਾ ਚਾਹੀਦਾ ਸੀਨੂੰ ਸਰਕਾਰ ਨੇ ਦੇਣਾ ਹੀ  ਬੰਦ ਕਰ ਦਿੱਤਾ। ਉਨਾਂ ਦੱਸਿਆ ਕਿ ਤਾਰਾਂ ਪਾਰ ਪੈਂਦੀ ਜ਼ਮੀਨ ਉਤੇ ਸਮਾਂ ਘੱਟ ਮਿਲਣ ਕਾਰਨ ਅਜਿਹੀਆਂ ਫਸਲਾਂ ਦੀ ਖੇਤੀ ਹੀ ਕੀਤੀ ਜਾਂਦੀ ਹੈਜੋ ਕਿ ਕਿਸਾਨ ਦਾ ਕਈ ਵਾਰ ਖਰਚਾ ਵੀ ਪੂਰਾ ਨਹੀਂ ਕਰਦੀਆਂ। ਇਸ ਲਈ ਕਿਸਾਨਾਂ ਨੂੰ ਨੁਕਸਾਨ ਦੀ ਭਰਪਾਈ ਲਈ 30 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ। ਇਸ ਤੋਂ ਇਲਾਵਾ ਕਿਸਾਨਾਂ ਨੇ ਕਈ ਪਿੰਡਾਂ ਨੂੰ ਦੇਸ਼ ਨਾਲ ਜੋੜਦੇ ਡਰੇਨਾਂ ਉਤੇ ਬਣੇ ਪੁੱਲਜੋ ਕਿ ਤੰਗ ਅਤੇ ਖਸਤਾ ਹਾਲਤ ਵਿਚ ਹਨਨੂੰ ਦੁਬਾਰਾ ਬਨਾਉਣਇਲਾਕੇ ਵਿਚ ਬੈਂਕਹਸਪਤਾਲ ਅਤੇ ਲੜਕੀਆਂ ਦੇ ਕਾਲਜ ਦੀ ਮੰਗ ਵੀ ਸੰਯੁਕਤ ਸਕੱਤਰ ਕੋਲ ਰੱਖੀ। ਸ੍ਰੀਮਤੀ ਪ੍ਰੀਆਦਰਸ਼ੀ ਨੇ ਕਿਸਾਨਾਂ ਦੀਆਂ ਮੁਸ਼ਿਕਲਾਂ ਸੁਣ ਕੇ ਭਰੋਸਾ ਦਿੱਤਾ ਕਿ ਤੁਹਾਡੀਆਂ ਮੰਗਾਂ ਪੂਰੀਆਂ ਕਰਨ ਦੀ ਹਰ ਸੰਭਵ  ਕੋਸ਼ਿਸ਼ ਕੀਤੀ ਜਾਵੇਗੀ। ਇਸ ਮੌਕੇ ਬਲਾਕ ਖੇਤੀਬਾੜੀ ਅਧਿਕਾਰੀ ਡਾ. ਕੁਲਵੰਤ ਸਿੰਘਏ. ਈ.ਓ ਸ੍ਰੀ ਗੁਰਦੀਪ ਸਿੰਘ,  ਏ ਈ ਓ ਮਨਵਿੰਦਰ ਸਿੰਘ ਅਤੇ ਹੋਰ ਮੋਹਤਬਰ ਵੀ ਹਾਜ਼ਰ ਸਨ।

ਸਰਹੱਦੀ ਪਿੰਡਾਂ ਦੇ ਕਿਸਾਨਾਂ ਨਾਲ ਗੱਲਬਾਤ ਕਰਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਸੰਯੁਕਤ ਸਕੱਤਰ ਸ੍ਰੀਮਤੀ ਨਮਿਤਾ ਜੇ. ਪ੍ਰੀਆਦਰਸ਼ੀ।