ਭੱਠਾ ਮਜਦੂਰਾਂ ਤੇ ਭੱਠਾ ਮਾਲਕਾਂ ਦਾ ਮਸਲਾ ਸੁਲਝਾਉਣ ਲਈ ਜਿ਼ਲ੍ਹਾ ਪ੍ਰਸ਼ਾਸਨ ਦੇ ਸੁਹਿਰਦ ਯਤਨ ਜਾਰੀ

Deputy Commissioner Dr. Himanshu Aggarwal (4)
ਭੱਠਾ ਮਜਦੂਰਾਂ ਤੇ ਭੱਠਾ ਮਾਲਕਾਂ ਦਾ ਮਸਲਾ ਸੁਲਝਾਉਣ ਲਈ ਜਿ਼ਲ੍ਹਾ ਪ੍ਰਸ਼ਾਸਨ ਦੇ ਸੁਹਿਰਦ ਯਤਨ ਜਾਰੀ
ਡਿਪਟੀ ਕਮਿਸ਼ਨਰ ਤੇ ਐਸਐਸਪੀ ਨੇ ਕੀਤੀ ਭੱਠਾ ਮਾਲਕਾਂ ਨਾਲ ਮੁਲਾਕਾਤ
ਦੋਹਾਂ ਧਿਰਾਂ ਨੇ ਆਪਸੀ ਸਮਹਿਮਤੀ ਨਾਲ ਮਸਲਾ ਨਾ ਸੁਲਝਾਇਆ ਤਾਂ ਲੋਕਾਂ ਦੀ ਪ੍ਰੇਸ਼ਾਨੀ ਰੋਕਣ ਲਈ ਕਾਨੂੰਨ ਕਰੇਗਾ ਆਪਣਾ ਕੰਮ
ਫਾਜਿ਼ਲਕਾ, 17 ਮਈ 2022
ਭੱਠਾ ਮਜਦੂਰਾਂ ਤੇ ਭੱਠਾ ਮਾਲਕਾਂ ਦਾ ਆਪਸੀ ਮਸਲਾ ਸੁਲਝਾਉਣ ਲਈ ਜਿ਼ਲ੍ਹਾ ਪ੍ਰਸ਼ਾਸਨ ਵੱਲੋਂ ਸੁਹਿਰਦ ਯਤਨ ਜਾਰੀ ਹੈ। ਲੇਬਰ ਵਿਭਾਗ ਸਮੇਤ ਸੀਨਿਅਰ ਅਧਿਕਾਰੀ ਜਿੱਥੇ ਮਜਦੂਰਾਂ ਨਾਲ ਲਗਾਤਾਰ ਗੱਲਬਾਤ ਕਰ ਰਹੇ ਹਨ ਉਥੇ ਹੀ ਡਿਪਟੀ ਕਮਿਸ਼ਨਰ ਡਾ: ਹਿਮਾਂਸੂ ਅਗਰਵਾਲ ਆਈਏਐਸ ਅਤੇ ਐਸਐਸਪੀ ਸ੍ਰੀ ਭੁਪਿੰਦਰ ਸਿੰਘ ਸਿੱਧੂ ਨੇ ਭੱਠਾ ਮਾਲਕਾਂ ਨਾਲ ਵੀ ਬੀਤੀ ਦੇਰ ਰਾਤ ਤੱਕ ਬੈਠਕ ਕਰਕੇ ਉਨ੍ਹਾਂ ਨੂੰ ਆਪਸੀ ਸਹਿਮਤੀ ਨਾਲ ਮਸਲਾ ਸੁਲਝਾਉਣ ਲਈ ਕਿਹਾ।

ਹੋਰ ਪੜ੍ਹੋ :-ਡੀ.ਸੀ.ਐਸ.ਟੀ. ਲੁਧਿਆਣਾ ਵੱਲੋਂ ਸੀ.ਸੀ.ਟੀ.ਵੀ. ਕੈਮਰਿਆਂ ਦੇ ਕਾਰੋਬਾਰੀ ਦੇ ਸ਼ੋਅ ਰੂਮ ਦੀ ਚੈਕਿੰਗ

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਭੱਠਾ ਮਾਲਕਾਂ ਵੱਲੋਂ ਇਸ ਸਬੰਧੀ ਸਾਕਰਾਤਮ ਸੰਕੇਤ ਦਿੱਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਇੰਨ੍ਹਾਂ ਦੋਹਾਂ ਧਿਰਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ ਕਿ ਉਹ ਆਪਸੀ ਸਹਿਮਤੀ ਨਾਲ ਮਸਲੇ ਦਾ ਹੱਲ ਕਰ ਲੈਣ ਕਿਉਂਕਿ ਲਗਾਤਾਰ ਸੜਕ ਰੋਕ ਕੇ ਲਗਾਏ ਜਾ ਰਹੇ ਧਰਨੇ ਕਾਰਨ ਆਮ ਲੋਕ ਵੱਡੇ ਪੱਧਰ ਤੇ ਪ੍ਰੇਸ਼ਾਨ ਹੋ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਜ਼ੇਕਰ ਇੰਨ੍ਹਾਂ ਦੋਹਾਂ ਧਿਰਾਂ ਨੇ ਆਪਸੀ ਝਗੜੇ ਕਾਰਨ ਆਮ ਲੋਕਾਂ ਦੀਆਂ ਮੁਸਕਿਲਾਂ ਨੂੰ ਵਿਚਾਰ ਕੇ ਮਸਲੇ ਦਾ ਨਿਬੇੜਾ ਨਹੀਂ ਕੀਤਾ ਤਾਂ ਰਾਹਗੀਰਾਂ ਅਤੇ ਹੋਰ ਲੋਕਾਂ ਦੀਆਂ ਮੁਸਕਿਲਾਂ ਦੇ ਹੱਲ ਦੇ ਮੱਦੇਨਜਰ ਕਾਨੂੰਨ ਆਪਣਾ ਕੰਮ ਕਰੇਗਾ।