ਖੇਡ ਵਿਭਾਗ ਪੰਜਾਬ ਵੱਲੋਂ ਸਕੂਲਾਂ ਦੇ ਡੇ-ਸਕਾਲਰ ਵਿੰਗਾਂ ਲਈ ਲਏ 27 ਅਤੇ 28 ਮਈ ਨੂੰ ਲਏ ਜਾਣਗੇ ਟਰਾਇਲ

NEWS MAKHANI

ਰੂਪਨਗਰ, 23 ਮਈ :- ਖੇਡ ਵਿਭਾਗ ਪੰਜਾਬ ਵੱਲੋਂ ਸਾਲ 2022-23 ਦੇ ਸੈਸ਼ਨ ਲਈ ਡੇ-ਸਕਾਲਰ ਵਿੰਗਾਂ ਵਿੱਚ ਅੰਡਰ-14, 17 ਅਤੇ 19 ਸਾਲ ਉਮਰ ਵਰਗ ਦੇ ਜ਼ਿਲ੍ਹਾ ਰੂਪਨਗਰ ਦੇ ਖਿਡਾਰੀਆਂ ਅਤੇ ਖਿਡਾਰਨਾਂ ਦੇ ਟਰਾਇਲ  ਮਿਤੀ 27 ਅਤੇ 28 ਮਈ 2022 ਨੂੰ ਲਏ ਜਾਣਗੇ। ਸਿਲੈਕਟ ਹੋਣ ਵਾਲੇ ਖਿਡਾਰੀਆਂ ਅਤੇ ਖਿਡਾਰਨਾਂ ਨੂੰ ਡੇ-ਸਕਾਲਰ ਵਿੰਗ ਵਿੱਚ ਖੁਰਾਕ/ਰਿਫਰੈਸ਼ਮੈਂਟ 100/ਰੁ: ਪ੍ਰਤੀ ਖਿਡਾਰੀ ਪ੍ਰਤੀ ਦਿਨ, ਖੇਡ ਸਮਾਨ ਅਤੇ ਕੋਚਿੰਗ ਮੁਹੱਈਆ ਕਰਵਾਈ ਜਾਵੇਗੀ।

ਜ਼ਿਲ੍ਹਾ ਖੇਡ ਅਫ਼ਸਰ ਰੂਪਨਗਰ ਸ਼੍ਰੀ. ਰੁਪੇਸ਼ ਕੁਮਾਰ ਬੇਗੜਾ ਨੇ ਦੱਸਿਆ ਕਿ ਇਸ ਵਾਰ ਸਕੂਲੀ ਵਿਦਿਆਰਥੀਆਂ ਲਈ ਕੁੱਲ 13 ਖੇਡਾਂ ਨੂੰ ਚੁਣਿਆ ਗਿਆ ਹੈ। ਇਨ੍ਹਾਂ ਖੇਡਾਂ ਵਿੱਚੋਂ ਫੁੱਟਬਾਲ, ਬਾਸਕਟਬਾਲ, ਕੁਸ਼ਤੀ, ਕਬੱਡੀ, ਰੋਇੰਗ, ਕੈਕਿੰਗ ਅਤੇ ਕੈਨੋਇੰਗ ਖੇਡਾਂ ਦੇ ਟਰਾਇਲ ਮਿਤੀ 27 ਮਈ 2022  ਨੂੰ ਅਤੇ ਬੈਡਮਿੰਟਨ, ਵਾਲੀਬਾਲ, ਸ਼ੂਟਿੰਗ, ਹਾਕੀ  ਖੇਡਾਂ ਦੇ ਟਰਾਇਲ ਮਿਤੀ 28 ਮਈ 2022 ਨੂੰ ਨਹਿਰੂ ਸਟੇਡੀਅਮ ਰੂਪਨਗਰ ਵਿਖੇ ਹੋਣਗੇ ਅਤੇ ਉਪਰੋਕਤ ਖੇਡਾਂ ਤੋਂ ਇਲਾਵਾ ਜੂਡੋ, ਬਾਕਸਿੰਗ ਅਤੇ ਐਥਲੈਟਿਕਸ ਖੇਡਾਂ ਦੇ ਟਰਾਇਲ ਮਿਤੀ 27 ਅਤੇ 28 ਮਈ 2022 ਨੂੰ ਸ਼੍ਰੀ ਦਸ਼ਮੇਸ਼ ਮਾਰਸ਼ਲ ਆਰਟ ਐਂਡ ਸਪੋਰਟਸ ਅਕੈਡਮੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਹੋਣਗੇ।

ਉਨ੍ਹਾਂ ਨੇ ਅੱਗੇ ਦੱਸਿਆ ਕਿ ਸਾਲ 2022-2023 ਦੇ ਸ਼ੈਸ਼ਨ ਲਈ ਇਨ੍ਹਾਂ ਖੇਡਾਂ ਦੇ ਟਰਾਇਲ ਮਿਤੀ 27 ਅਤੇ  28 ਮਈ 2022 ਨੂੰ 02 ਦਿਨਾਂ ਵਿੱਚ ਲਏ ਜਾਣਗੇ, ਭਾਗ ਲੈਣ ਵਾਲੇ ਖਿਡਾਰੀ ਸਵੇਰੇ 8:00 ਵਜੇ ਨਹਿਰੂ ਸਟੇਡੀਅਮ ਰੂਪਨਗਰ/ ਸ਼੍ਰੀ ਦਸ਼ਮੇਸ਼ ਮਾਰਸ਼ਲ ਆਰਟ ਐਂਡ ਸਪੋਰਟਸ ਅਕੈਡਮੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਰਿਪੋਰਟ ਕਰਨਗੇ, ਖਿਡਾਰੀ ਮੈਡੀਕਲੀ ਅਤੇ ਫਿਜ਼ੀਕਲੀ ਫਿੱਟ ਹੋਣਾ ਚਾਹੀਦਾ ਹੈ। ਉਹ ਟਰਾਇਲਾਂ ਸਮੇਂ ਆਪਣੀ ਜਨਮ ਮਿਤੀ ਅੰਡਰ-14 ਲਈ 01.01.2009, ਅੰਡਰ 17 ਲਈ 01.01.2006 ਅਤੇ ਅੰਡਰ 19 ਲਈ 01.01.2004, ਖੇਡ ਪ੍ਰਾਪਤੀਆਂ ਦੇ ਅਸਲ ਸਰਟੀਫਿਕੇਟਾਂ ਦੀਆਂ ਫੋਟੋ-ਕਾਪੀਆਂ ਖਿਡਾਰੀ ਵੱਲੋਂ ਜ਼ਿਲ੍ਹਾ ਪੱਧਰ ਕੰਪੀਟੀਸ਼ਨਾਂ ਵਿੱਚ ਪਹਿਲੀਆਂ ਤਿੰਨ ਪੁਜੀਸ਼ਨਾਂ ਵਿੱਚੋਂ ਕੋਈ ਇੱਕ ਪੁਜੀਸ਼ਨ ਪ੍ਰਾਪਤ ਕੀਤੀ ਹੋਵੇ ਜਾਂ ਉਸ ਵੱਲੋਂ ਸਟੇਟ ਪੱਧਰ ਕੰਪੀਟੀਸ਼ਨ ਵਿੱਚ ਹਿੱਸਾ ਲਿਆ ਹੋਵੇ, ਇਸ ਤੋਂ ਇਲਾਵਾ ਟਰਾਇਲ ਦੇ ਆਧਾਰ ‘ਤੇ ਨਵੇਂ ਖਿਡਾਰੀ ਵੀ ਵਿਚਾਰੇ ਜਾ ਸਕਦੇ ਹਨ ਅਤੇ 2 ਤਾਜ਼ਾ ਪਾਸਪੋਰਟ ਸਾਈਜ਼ ਫੋਟੋਆਂ, ਜਨਮ ਸਰਟੀਫਿਕੇਟ ਅਸਲ ਸਮੇਤ ਫੋਟੋਕਾਪੀ ਅਤੇ ਅਸਲ ਆਧਾਰ ਕਾਰਡ ਸਮੇਤ ਫੋਟੋਕਾਪੀ ਨਾਲ ਲੈ ਕੇ ਆਉਣਗੇ। ਰਜਿਸਟਰੇਸ਼ਨ ਫਾਰਮ ਟਰਾਇਲਾਂ ਵਾਲੇ ਦਿਨ ਹੀ ਟਰਾਇਲ ਸਥਾਨ ‘ਤੇ ਉਪਲੱਬਧ ਕਰਵਾਏ ਜਾਣਗੇ।

 

ਹੋਰ ਪੜ੍ਹੋ :- ਮੋਦੀ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਮਹਿੰਗਾਈ ਦਰ 15 ਫ਼ੀਸਦੀ ਤੋਂ ਜ਼ਿਆਦਾ ਹੋਈ: ਮਲਵਿੰਦਰ ਸਿੰਘ ਕੰਗ:-