ਜਿਲ੍ਹਾ ਰੋਜਗਾਰ ਤੇ ਕਾਰੋਬਾਰ ਬਿਊਰੋ ਵਿਚ ਲਗਾਏ ਪਲੇਸਮੈਂਟ ਕੈਂਪ ਦੋਰਾਨ ਚੁਣੇ ਗਏ ਉਮੀਦਵਾਰਾਂ ਨੂੰ ਮੋਕੇ ਤੇ ਹੀ ਨਿਯੁਕਤੀ ਪੱਤਰ ਕੰਪਨੀ ਦੇ ਅਧਿਕਾਰੀਆਂ ਵਲੋਂ ਦਿੱਤੇ ਗਏ।

ਰੋਜਗਾਰ ਪ੍ਰਾਪਤ ਕਰਨ ਦੇ ਚਾਹਵਾਨ ਨੋਜਵਾਨ ਲੜਕੇ ਲੜਕੀਆਂ ਰੋਜਗਾਰ ਦੀ ਪ੍ਰਾਪਤੀ ਤੱਕ ਰੋਜਾਗਰ ਬਿਊਰੋ ਨਾਲ ਆਪਣਾ ਸੰਪਰਕ ਬਣਾਈ ਰੱਖਣ: ਪ੍ਰੋਸ਼ਤਮ ਸਿੰਘ ਚਿੱਬ 
ਗੁਰਦਾਸਪੁਰ,  11  ਜੂਨ ( ) ਜਿਲ੍ਹਾ ਰੋਜਗਾਰ ਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਵਿਖੇ ਵਧੀਕ ਡਿਪਟੀ ਕਮਿਸ਼ਨਰ—ਕਮ—ਸੀ.ਈ.ਈ.ਉ.ਡੀ.ਬੀ.ਈ.ਈ ਡਾ: ਅਮਨਦੀਪ ਕੋਰ ਪੀ.ਸੀ.ਐਸ ਦੀ ਰਹਿਨੁਮਾਈ ਹੇਠ ਅਤੇ ਜਿਲ੍ਹਾ ਰੋਜਗਾਰ ਅਫਸਰ ਪ੍ਰੋਸ਼ਤਮ ਸਿੰਘ ਜੀ ਦੇ ਪ੍ਰਬੰਧਾ ਹੇਠ ਗੁਰੂ ਨਾਨਕ ਕੰਨਸਲਟੇੈਂਟ ਸੇਵੀਅਰ ਐਜੂਕੇਸ਼ਨ ਅਬਰੋਡ ਗੁਰਦਾਸਪੁਰ ਵਲੋਂ ਪਲੇਸਮੈਂਟ ਕੈਂਪ ਲਗਾਇਆ ਗਿਆ ਜਿਸ ਵਿੱਚ ਕੰਪਨੀ ਦੇ ਅਧਿਕਾਰੀਆਂ ਡਾਇਰੈਕਟਰ ਹਰਸਿਮਰਨਜੀਤ ਸਿੰਘ  ਅਤੇ ਐਮ.ਡੀ ਮਨਿੰਦਰ ਕੋਰ ਵਲੋਂ ਰੋਜਗਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ ਵਿਚ ਪਹੁੰਚੇ 31 ਉਮੀਦਵਾਰਾਂ ਦੀ ਇੰਟਰਵਿਊ ਲਈ। ਕੰਪਨੀ ਦੇ ਅਧਿਕਾਰੀਆਂ ਵਲੋਂ ਕੁੱਲ 11 ਉਮੀਦਵਾਰ ਸਲੈਕਟ ਕੀਤੇ ਗਏ ਜਿਹਨਾਂ ਵਿਚੋਂ 5 ਨੂੰ ਮੌਕੇ ਤੇ ਹੀ ਨਿਯੁਕਤੀ ਪੱਤਰ ਦਿੱਤੇ ਗਏ।ਪਲੇਸਮੈਂਟ ਵਿਚ ਭਾਗ ਲੈਣ ਵਾਲੇ ਸਾਰੇ ਉਮੀਦਵਾਰਾਂ ਅਤੇ  ਚੁਣੇ ਗਏ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਪ੍ਰਦਾਨ ਕਰਦਿਆਂ ਤੇ ਸਾਰਿਆਂ ਨੂੰ ਕੈਰੀਅਰ ਗਾਈਡੈਂਸ ਮੁੱਹਈਆਂ ਕਰਵਾਉਦਿਆਂ ਤੇ ਉਹਨਾ ਦੀ ਕਾਊਂਸਲਿੰਗ ਕਰਦਿਆ ਜਿਲ੍ਹਾ ਰੋਜਗਾਰ ਅਸਫਰ ਸ੍ਰੀ ਪ੍ਰੋਸਤਮ ਸਿੰਘ ਚਿੱਬ ਅਤੇ ਜਿਲ੍ਹਾ ਗਾਈਡੈਂਸ ਕਾਊਂਸਲਰ ਸ੍ਰੀ ਪਰਮਿੰਦਰ ਸਿੰਘ ਸੈਣੀ ਸਟੇਟ ਅਵਾਰਡੀ ਨੇ ਕਿਹਾ ਕਿ ਜਿਲ੍ਹਾ ਰੋਜਗਾਰ ਬਿਊਰੋ ਗੁਰਦਾਸਪੁਰ ਨਾਲ ਰੋਜਗਾਰ ਪ੍ਰਾਪਤ ਕਰਨ ਦੇ ਚਾਹਵਾਨ ਨੌਜਵਾਨ ਆਪਣਾ ਸੰਪਰਕ ਉਦੋਂ ਤੱਕ ਬਣਾਈ ਰੱਖਣ ਜਦੋਂ ਤੱਕ ਉਹਨਾਂ ਨੁੰ ਉਹਨਾਂ ਦਾ ਮੰਨ ਚਾਹਿਆ ਰੁਜਗਾਰ ਪ੍ਰਾਪਤ ਨਹੀਂ ਹੁੰਦਾ।ਉਹਨਾ ਅੱਗੇ ਕਿਹਾ ਕਿ ਤੁਸੀ ਸਵੇੈ—ਰੋਜਗਾਰ ਅਤੇ ਸਕਿੱਲ ਕੋਰਸਾਂ ਲਈ ਵੀ ਰੋਜਗਾਰ ਬਿਊਰੋ ਨਾਲ ਸੰਪਰਕ ਕਰ ਸਕਦੇ ਹੋ।ਉਹਨਾਂ ਨੇ ਚੁਣੇ ਗਏ ਉਮੀਦਵਾਰਾਂ ਨੂੰ ਵਧਾਈ ਦਿੱਤੀ ਅਤੇ ਬਾਕੀ ਆਏ ਨੋਜਵਾਨਾਂ ਨੂੰ ਆਸ਼ੀਰਵਾਦ ਦਿੰਦੇ ਹੋਏ ਕਿਹਾ ਕਿ ਤੁਹਾਨੂੰ ਨਿਰਾਸ਼ ਹੋਣ ਦੀ ਲੋੜ ਨਹੀਂ ਹੈ, ਆਉਣ ਵਾਲੇ ਸਮੇ਼ ਵਿਚ ਹੋ ਸਕਦਾ ਹੈ ਤੁਹਾਨੂੰ ਇਸ ਤੋਂ ਵੀ ਵਧੀਆ ਕੰਪਨੀ ਵਿਚ ਨੌਕਰੀ ਕਰਨ ਦਾ ਮੌਕਾ ਮਿਲੇ। ਤੁਸੀ ਨਿਰੰਤਰ ਲਗਨ ਨਾਲ ਆਪਣੇ ਨਿਸ਼ਾਨਿਆ ਦੀ ਪ੍ਰਾਪਤੀ ਲਈ ਸਖਤ ਮਿਹਨਤ ਕਰਦੇ ਰਹੋਂ। ਇਸ ਮੋਕੇ ਡੀ.ਬੀ.ਈ.ਈ ਕਾਊਂਸਲਰ ਗਗਨਦੀਪ ਸਿੰਘ ਧਾਲੀਵਾਲ ਅਤੇ ਪਲੇਸਮੈਂਟ ਦਾ ਕੰਮ ਦੇਖ ਰਹੇ ਡੀ.ਬੀ.ਈ.ਈ ਦੇ  ਕਰਮਚਾਰੀ ਸੰਨੀ ਵਾਲੀਆ ਨੇ ਆਏ ਉਮੀਦਵਾਰਾਂ ਨੂੰ ਵੀ ਗਾਇਡ ਕੀਤਾ ਅਤੇ ਸੁਭਕਾਮਨਾਵਾਂ ਦਿੱਤੀਆਂ।