ਭਾਰਤ ਵਿਕਾਸ ਪ੍ਰੀਸ਼ਦ ਵਿਵੇਕਾਨੰਦ ਸੇਵਾ ਟਰੱਸਟ ਵੱਲੋਂ ਸ਼ਹਿਰ ਵਾਸੀ ਨੂੰ ਮੋਟਰਾਈਜ਼ਡ ਵ੍ਹੀਲ ਚੇਅਰ ਕੀਤੀ ਦਾਨ

ਲੁਧਿਆਣਾ, 7 ਜੁਲਾਈ (000) – ਭਾਰਤ ਵਿਕਾਸ ਪ੍ਰੀਸ਼ਦ ਵਿਵੇਕਾਨੰਦ ਸੇਵਾ ਟਰੱਸਟ ਵੱਲੋਂ ਅੱਜ ਸਥਾਨਕ ਹੈਬੋਵਾਲ ਦੇ ਅਸ਼ਵਨੀ ਕੁਮਾਰ ਨੂੰ ਮੋਟਰ ਨਾਲ ਚੱਲਣ ਵਾਲੀ ਵ੍ਹੀਲ ਚੇਅਰ ਦਾਨ ਕੀਤੀ, ਜੋ ਹੁਣ ਰੋ}ਗਾਰ ਪ੍ਰਾਪਤ ਕਰਕੇ ਆਪਣੀ ਰੋਜ਼ੀ-ਰੋਟੀ ਆਪ ਕਮਾ ਸਕੇਗਾ।

ਅਸ਼ਵਨੀ ਕੁਮਾਰ 100 ਫੀਸਦ ਅੰਗਹੀਣ ਹੈ, ਉਹ ਆਪਣੀ ਪਹਿਲਾਂ ਵਾਲੀ ਮੈਨੂਅਲ ਵ੍ਹੀਲ ਚੇਅਰ ਰਾਹੀਂ ਕੰਮ ‘ਤੇ ਜਾ ਕੇ ਆਪਣੇ ਡਿਊਟੀ ਕਰਨ ਵਿੱਚ ਅਸਮਰੱਥ ਸੀ।

ਪਿਤਾ ਦੇ ਦੇਹਾਂਤ ਤੋਂ ਬਾਅਦ ਘਰ ਵਿੱਚ ਕਮਾਉਣ ਵਾਲਾ ਕੋਈ ਨਹੀਂ ਸੀ ਅਤੇ ਦਫ਼ਤਰ ਡਿਪਟੀ ਕਮਿਸ਼ਨਰ ਲੁਧਿਆਣਾ ਦੀ ਸਿਫ਼ਾਰਸ਼ ‘ਤੇ ਭਾਰਤ ਵਿਕਾਸ ਪ੍ਰੀਸ਼ਦ ਵਿਵੇਕਾਨੰਦ ਸੇਵਾ ਟਰੱਸਟ ਵੱਲੋਂ ਪਹਿਲਕਦਮੀ ਕੀਤੀ ਗਈ।

ਐਨ.ਜੀ.ਓ. ਦੇ ਹੋਰ ਮੈਂਬਰਾਂ ਦੇ ਨਾਲ ਸ੍ਰੀ ਯਸ਼ਪਾਲ ਗੁਪਤਾ ਵੱਲੋਂ ਲਾਭਪਾਤਰੀ ਨੂੰ ਨਿੱਜੀ ਤੌਰ ‘ਤੇ ਵੀਲ੍ਹ ਚੇਅਰ ਭੇਟ ਕੀਤੀ ਗਈ।

 

ਹੋਰ ਪੜ੍ਹੋ :- ਅਕਾਲੀ ਦਲ ਵੇਲੇ ਹੋਈ ਬੇਅਦਬੀ, ਕਾਂਗਰਸ ਨੇ ਦੋਸ਼ੀਆਂ ਨੂੰ ਬਚਾਇਆ, ਆਪ ਨੇ ਦਿਵਾਇਆ ਇਨਸਾਫ਼: ਰਾਘਵ ਚੱਢਾ