ਮੀਰਥਲ ਅਤੇ ਘਿਆਲਾ ਸੇਵਾਂ ਕੇਂਦਰਾਂ ਵਿੱਚ ਵੀ ਚਲ ਰਹੀਆਂ ਹਨ 425 ਸਰਕਾਰੀ ਸੇਵਾਵਾਂ–ਏ.ਡੀ.ਸੀ. (ਜ)

–ਜਿਲ੍ਹਾ ਪਠਾਨਕੋਟ ਵਿੱਚ 16 ਸੇਵਾ ਕੇਂਦਰਾਂ ਤੇ ਦਿੱਤੀਆਂ ਜਾ ਰਹੀਆਂ ਹਨ 425 ਸਰਕਾਰੀ ਸੇਵਾਵਾਂ

ਪਠਾਨਕੋਟ: 28 ਜੁਲਾਈ 2022 (     ) ਜਿਲ੍ਹਾ ਪਠਾਨਕੋਟ ਅੰਦਰ ਲੋਕਾਂ ਨੂੰ ਇੱਕ ਹੀ ਛੱਤ ਹੇਠ ਸਾਰੀਆਂ ਸੇਵਾਵਾਂ ਉਪਲੱਬਧ ਕਰਵਾਉਂਣ ਲਈ 16 ਸੇਵਾ ਕੇਂਦਰ ਚਲਾਏ ਜਾ ਰਹੇ ਹਨ ਲੋਕਾਂ ਨੂੰ ਚਾਹੀਦਾ ਹੈ ਕਿ ਕਿਸੇ ਵੀ ਸਰਕਾਰੀ ਸੇਵਾ ਦਾ ਲਾਹਾ ਲੈਣ ਲਈ ਇਨ੍ਹਾਂ ਸੇਵਾ ਕੇਂਦਰਾਂ ਵਿਖੇ ਪਹੁੰਚ ਕੀਤੀ ਜਾਵੇ ਤਾਂ ਜੋ ਉਨ੍ਹਾਂ ਦੇ ਸਮੇਂ ਦੀ ਬੱਚਤ ਹੋ ਸਕੇ ਅਤੇ ਸੇਵਾਂ ਦਾ ਲਾਭ ਵੀ ਮਿਲ ਸਕੇ। ਇਹ ਪ੍ਰਗਟਾਵਾ ਸ੍ਰੀ ਅੰਕੁਰਜੀਤ ਸਿੰਘ ਵਧੀਕ ਡਿਪਟੀ ਕਮਿਸਨਰ (ਜ) ਨੇ ਕੀਤਾ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸਹੁਲਤ ਲਈ ਹੁਣ ਜਿਲ੍ਹਾ ਪਠਾਨਕੋਟ ਅੰਦਰ ਸਨੀਵਾਰ ਅਤੇ ਐਤਵਾਰ ਦੇ ਦਿਨ ਵੀ ਸੇਵਾ ਕੇਂਦਰ ਖੁੱਲੇ ਰੱਖੇ ਗਏ ਹਨ ਅਤੇ ਹੁਣ ਲੋਕ ਸਨੀਵਾਰ ਅਤੇ ਐਤਵਾਰ ਨੂੰ ਵੀ ਸੇਵਾ ਕੇਂਦਰਾਂ ਤੋਂ ਲਾਭ ਲੈ ਸਕਦੇ ਹਨ।
ਸ੍ਰੀ ਅੰਕੁਰਜੀਤ ਸਿੰਘ ਵਧੀਕ ਡਿਪਟੀ ਕਮਿਸਨਰ(ਜ) ਨੇ ਦੱਸਿਆ ਕਿ ਜਿਲ੍ਹਾ ਪਠਾਨਕੋਟ ਵਿੱਚ ਸਾਰੇ ਸੇਵਾ ਕੇਂਦਰਾਂ ਵਿੱਚ  425  ਸਰਕਾਰੀ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਸਮੇਂ ਜਿਲ੍ਹਾ ਪਠਾਨਕੋਟ ਵਿੱਚ 16 ਸੇਵਾਂ ਕੇਂਦਰ ਚਲ ਰਹੇ ਹਨ। ਉਨ੍ਹਾਂ ਦੱਸਿਆ ਕਿ ਲੋਕਾਂ ਦੀ ਮੰਗ ਤੇ ਹੀ ਮੀਰਥਲ ਅਤੇ ਘਿਆਲਾ ਵਿਖੇ ਸੇਵਾ ਕੇਂਦਰ ਖੋਲੇ ਗਏ ਸਨ ਪਰ ਜਾਗਰੁਕਤਾ ਦੀ ਕਮੀ ਦੇ ਚਲਦਿਆਂ ਇਨ੍ਹਾਂ ਸੇਵਾ ਕੇਂਦਰਾਂ ਤੋਂ ਲੋਕ ਜਿਆਦਾ ਲਾਹਾ ਨਹੀਂ ਲੈ ਪਾ ਰਹੇ। ਉਨ੍ਹਾਂ ਘਿਆਲਾ ਅਤੇ ਮੀਰਥਲ ਦੇ ਨਾਲ ਲਗਦੇ ਖੇਤਰ ਨਿਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਪਰੋਕਤ ਦੋਨੋਂ ਸੇਵਾ ਕੇਂਦਰਾਂ ਵਿੱਚ ਵੀ  425  ਸਰਕਾਰੀ ਸੇਵਾਵਾਂ ਉਪਲੱਬਦ ਕਰਵਾਉਂਣ ਦੀ ਸਹੁਲਤ ਹੈ ਅਤੇ ਲੋਕਾਂ ਨੂੰ ਚਾਹੀਦਾ ਹੈ ਕਿ ਇਨ੍ਹਾਂ ਸੇਵਾ ਕੇਂਦਰਾਂ ਤੋਂ ਲਾਭ ਪ੍ਰਾਪਤ ਕਰਨ। ਉਨ੍ਹਾਂ ਕਿਹਾ ਕਿ ਅਪਣੇ ਘਰ੍ਹਾਂ ਦੇ ਨਜਦੀਕ ਸਰਕਾਰੀ ਸੇਵਾਵਾਂ ਦਾ ਲਾਭ ਮਿਲਣ ਤੇ ਜਿੱਥੇ ਲੋਕਾਂ ਦੇ ਸਮੇਂ ਦੀ ਬੱਚਤ ਹੋਵੇਗੀ ਉੱਥੇ ਹੀ ਲੋਕਾਂ ਨੂੰ ਘੱਟ ਸਮੇਂ ਅੰਦਰ ਸਰਕਾਰੀ ਸੇਵਾਵਾਂ ਵੀ ਉਪਲੱਬਦ ਹੋ ਸਕਣਗੀਆਂ।