ਵੱਖ—ਵੱਖ ਕਰਿਆਨਾ ਸਟੋਰਾਂ ਤੋਂ ਖਾਣ—ਪੀਣ ਦੀਆਂ ਵਸਤੂਆਂ ਦੇ ਭਰੇ ਗਏ ਸੈਂਪਲ

ਫਿਰੋਜ਼ਪੁਰ/ਤਲਵੰਡੀ ਭਾਈ 4 ਅਗਸਤ :-  

ਸਿਵਲ ਸਰਜਨ ਫਿਰੋਜ਼ਪਰ ਡਾ: ਰਜਿੰਦਰ ਮਨਚੰਦਾ ਦੇ ਦਿਸ਼ਾ ਨਿਰਦੇਸ਼ਾ ਅਧੀਨ ਡਾ: ਹਰਕੀਰਤ ਸਿੰਘ ਡੈਜੀਗਨੇਟਿਡ ਅਫਸਰ ਫੂਡ ਸੇਫਟੀ ਦੀ ਅਗਵਾਈ ਹੇਠ ਸ਼੍ਰੀ ਹਰਵਿੰਦਰ ਸਿੰਘ, ਫੂਡ ਸੇਫਟੀ ਅਫਸਰ  ਵੱਲੋਂ ਤਲਵੰਡੀ ਭਾਈ ਵਿਖੇ ਵੱਖ—ਵੱਖ ਕਰਿਆਨਾ ਸਟੋਰ ਦੀ ਚੈਕਿੰਗ ਕੀਤੀ ਗਈ ਅਤੇ ਖਾਣ—ਪੀਣ ਵਾਲੀਆਂ ਵਸਤੂਆਂ ਦੇ ਅੱਲਗ—ਅੱਲਗ 8 ਸੈਪਲ ਭਰੇ ਗਏ ਅਤੇ ਸੈਪਲਾਂ ਦੇ ਨਿਰੀਖਣ ਲਈ ਸੈਪਲ ਜਾਂਚ ਕੇਦਰ ਖਰੜ ਵਿਖੇ ਭੇਜ ਦਿੱਤੇ ਗਏ, ਇਸ ਮੌਕੇ ਫੂਡ ਸੇਫਟੀ ਅਫਸਰ ਨੇ ਦੁਕਾਨਦਾਰਾ ਨੂੰ ਸਾਫ—ਸਫਾਈ ਵੱਲ ਖਾਸ ਧਿਆਨ ਦੇਣ ਦੀ ਹਦਾਇਤ ਕੀਤੀ ਅਤੇ ਦੁਕਾਨਦਾਰਾ ਨੂੰ ਫੂਡ ਸੇਫਟੀ ਸਟੈਡਰਡ ਐਕਟ 2006 ਦੇ ਤਹਿਤ ਫੂਡ ਲਾਇੰਸਸ/ ਰਜਿਸਟ੍ਰੇਸ਼ਨ ਕਰਵਾਉਣ ਲਈ ਹਦਾਇਤਾਂ ਕੀਤੀਆਂ ਗਈਆਂ।ਉਨ੍ਹਾਂ ਕਿਹਾ ਕਿ ਇਸ ਸਮੇਂ ਦੇਸ਼ ਭਰ ਵਿੱਚ ਤੇਲ ਦੇ ਸਰਵਲੈਂਸ ਸੈਂਪਲਾਂ ਦੀ ਮੁਹਿੰਤ ਚਲ ਰਹੀ ਹੈ ਜਿਸ ਦੇ ਤੇਲ ਦੇ ਵੱਖ—ਵੱਖ ਸਰਵਲੈਂਸ ਸੈਪਲ ਭਰੇ ਜਾਣੇ ਹਨ, ਹਲਵਾਈਆਂ ਆਦਿ ਨੂੰ ਅਪੀਲ ਹੈ ਕਿ ਉਹ ਸੁੱਧ ਤੇਲ ਦੀ ਹੀ ਵਰਤੋ ਕਰਨ ਜਿਸ ਨਾਲ ਆਮ ਜਨਤਾ ਦੀ ਸਿਹਤ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਨਾ ਹੋਵੇ।