ਚਮਕੌਰ ਸਾਹਿਬ, ਅਗਸਤ 10 :- ਸਰਕਾਰੀ ਪ੍ਰਾਇਮਰੀ ਸਕੂਲ, ਸਰਕਾਰੀ ਮਿਡਲ ਸਕੂਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ, ਮਾਨਤਾ ਪ੍ਰਾਪਤ ਸਕੂਲਾਂ ਅਤੇ ਆਂਗਨਵਾੜੀ ਸੈਂਟਰਾਂ ਵਿੱਚ ਕੌਮੀ ਡੀਵਾਰਮਿੰਗ ਦਿਵਸ ਮਨਾਇਆ ਗਿਆ।
ਇਸ ਮੌਕੇ ਉੱਤੇ ਸੀਨੀਅਰ ਮੈਡੀਕਲ ਅਫਸਰ ਡਾ. ਗੋਬਿੰਦ ਟੰਡਨ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਸ਼੍ਰੀ ਚਮਕੌਰ ਸਾਹਿਬ ਵਿਖੇ ਸਕੂਲੀ ਬੱਚਿਆਂ ਨੂੰ ਐਲਬੈਂਡਾਜੋਲ ਦੀਆਂ ਗੋਲੀਆਂ ਦੇ ਕੇ ਕੌਮੀ ਡੀਵਾਰਮਿੰਗ ਦਿਵਸ ਦੀ ਸ਼ੁਰੂਆਤ ਕੀਤੀ ਗਈ। ਇਥੇ ਸੰਬੋਧਨ ਕਰਦਿਆਂ ਡਾ.ਟੰਡਨ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਬਲਾਕ ਸ਼੍ਰੀ ਚਮਕੌਰ ਸਾਹਿਬ ਦੇ ਸਮੂਹ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਅਤੇ ਆਂਗਨਵਾੜੀ ਸੈਂਟਰਾਂ ਵਿੱਚ ਰਜਿਸਟਰਡ 1 ਤੋਂ 19 ਸਾਲ ਤੱਕ ਦੇ ਬੱੱਚਿਆਂ ਨੂੰ ਪੇਟ ਦੇ ਕੀੜਿਆਂ ਦੀ ਰੋਕਥਾਮ ਲਈ ਅੱਜ ਐਲਬੈਂਡਾਜੋਲ ਦੀ ਗੋਲੀ ਦੀ ਖੁਰਾਕ ਦਿੱਤੀ ਗਈ ਅਤੇ ਜੋ ਬੱਚੇ ਅੱਜ ਇਸ ਖੂਰਾਕ ਨੂੰ ਲੈਣ ਤੋਂ ਵਾਂਝੇ ਰਹਿ ਗਏ ਨੇ ਜਾ ਕਿਸੀ ਕਾਰਨ ਸਕੂਲ ਨਹੀਂ ਆ ਸਕੇ ਉਨ੍ਹਾਂ ਬੱਚਿਆਂ ਨੂੰ 17 ਅਗਸਤ ਨੂੰ ਮੋਪਅੱੱਪ ਰਾਊਂਡ ਵਿੱਚ ਕਵਰ ਕੀਤਾ ਜਾਵੇਗਾ।
ਡਾ.ਸਚਿਨ ਕੁਮਾਰ ਵੱਲੋਂ ਸਕੂਲੀ ਬੱਚਿਆਂ ਨੂੰ ਪੇਟ ਦੇ ਕੀੜਿਆਂ ਦੇ ਨੁਕਸਾਨਾਂ ਅਤੇ ਇਹਨਾਂ ਤੋਂ ਬਚਾਅ ਸਬੰਧੀ ਹੱਥਾਂ ਨੂੰ ਚੰਗੀ ਤਰ੍ਹਾਂ ਧੋਣ ਦੀ ਵਿਧੀ ਬਾਰੇ ਜਾਗਰੂਕ ਕੀਤਾ ਗਿਆ।
ਇਸ ਮੌਕੇ ਤੇ ਡਾ.ਸੋਨੀਆ, ਮਾਸ ਮੀਡੀਆ ਵਿੰਗ ਤੋਂ ਹਰਵਿੰਦਰ ਸਿੰਘ ਸੈਣੀ ਬਲਾਕ ਐਕਸਟੈਨਸ਼ਨ ਐਜੂਕੇਟਰ, ਗੁਰਪ੍ਰੀਤ ਸਿੰਘ ਹੀਰਾ ਸਾਇੰਸ ਅਧਿਆਪਕ, ਰਾਕੇਸ਼ ਕੁਮਾਰ ਸ਼ਰਮਾਂ ਸੀਨੀਅਰ ਲੈਕਚਰਾਰ, ਸਮੂਹ ਏ.ਐਨ.ਐਮਜ਼,ਸਮੂਹ ਮਲਟੀਪਰਪਜ਼ ਹੈਲਥ ਵਰਕਰ ਮੇਲ, ਸਮੂਹ ਆਸ਼ਾ ਵਰਕਰਜ਼, ਸਮੂਹ ਆਂਗਨਵਾੜੀ ਵਰਕਰਜ਼ ਅਤੇ ਸਕੂਲੀ ਬੱਚੇ ਹਾਜਰ ਸਨ।

English






