ਸਰਕਾਰੀ  ਪੌਲੀਟੈਕਨਿਕ  ਕਾਲਜ, ਫਿਰੋਜ਼ਪੁਰ  ਵਿਚ ਤਿਰੰਗਾ ਲਹਿਰਾ ਕੇ 75ਵਾਂ ਆਜ਼ਾਦੀ ਦਿਵਸ  ਮਨਾਇਆ

ਫਿਰੋਜ਼ਪੁਰ :-  

         ਭਾਰਤ ਦੀ ਅਜ਼ਾਦੀ ਦੇ 75ਵੇਂ ਸਾਲ ਦੇ ਜਸ਼ਨਾਂ ਦੇ ਤਹਿਤ ਸਰਕਾਰੀ ਪੌਲੀਟੈਕਨਿਕ ਕਾਲਜ, ਫਿਰੋਜ਼ਪੁਰ ਵਿਚ ਪ੍ਰਿੰਸੀਪਲ ਸ੍ਰੀ ਸਫ਼ਕਤ ਅਲੀ ਖਾਨ ਵੱਲੋਂ ਦੇਸ਼ ਦਾ ਮਾਣ ਤਿਰੰਗਾ ਲਹਿਰਾਇਆ ਗਿਆ। ਇਸ ਸਮਾਰੋਹ ਲਈ ਕਾਲਜ ਦੇ ਬਿਲਡਿੰਗ ਦੇ ਸਾਹਮਣੇ ਵਾਲੇ ਪਾਰਕ ਵਿਚ ਵਿਸ਼ੇਸ਼ ਤੌਰ ਤੇ ਤਿਰੰਗੇ ਝੰਡੇ ਲਈ ਜ਼ਮੀਨ ਤੋਂ ਤਿੰਨ ਫੁੱਟ ਉੱਚਾ ਪਲੇਟਫਾਰਮ ਤਿਆਰ ਕਰਵਾਇਆ ਗਿਆ ਅਤੇ ਇਸ ਦੇ ਆਲੇ ਦੁਆਲੇ ਫੁੱਲਾਂ ਨਾਲ ਸਜਾਵਟ ਕੀਤੀ ਗਈ। ਇਸ ਸਮਾਰੋਹ ਵਿਚ ਕਾਲਜ ਦੇ ਸਮੁੱਚੇ ਸਟਾਫ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ। ਸਾਰੇ ਸਟਾਫ ਵੱਲੋਂ ਸਮੂਹਿਕ  ਰੂਪ ਵਿਚ ਰਾਸ਼ਟਰ ਗਾਣ ਗਾਇਆ ਗਿਆ। 75ਵੀਂ ਆਜਾ਼ਦੀ ਦਿਵਸ ਦੀ ਖੁਸ਼ੀ ਵਿਚ ਲੱਡੂ ਵੰਡੇ ਗਏ।ਇਸ ਮੌਕੇ ਪ੍ਰਿੰਸੀਪਲ ਸ੍ਰੀ ਸਫ਼ਕਤ ਅਲੀ ਖਾਨ ਨੇ ਦੇਸ਼ ਦੇ ਆਜ਼ਾਦੀ ਸੰਗਰਾਮ ਵਿਚ ਸ਼ਹੀਦਾਂ ਵੱਲੋਂ ਪਾਏ ਗਏ ਯੋਗਦਾਨ ਬਾਰੇ ਜਾਣਕਾਰੀ ਦਿੱਤੀ ਗਈ।

 

ਹੋਰ ਪੜ੍ਹੋ :- 23 ਤੋਂ 26 ਅਗਸਤ 2022 ਤੱਕ ਬਲਾਕ ਪੱਧਰ `ਤੇ ਪਲੇਸਮੈਂਟ ਕੈਂਪਾਂ ਦਾ ਆਯੋਜਨ