ਨਜਾਇਜ਼ ਸ਼ਰਾਬ ਦੀਆਂ 30 ਪੇਟੀਆਂ ਸਮੇਤ ਦੋ ਕਾਬੂ

 ਚੰਡੀਗੜ੍ਹ, 23 ਅਗਸਤ :-  

 

 ਆਬਕਾਰੀ ਵਿਭਾਗ ਦੀ ਟੀਮ ਨੇ ਅੱਜ ਟਰਾਂਸਪੋਰਟ ਨਗਰ, ਲੁਧਿਆਣਾ ਵਿਖੇ ਲਗਾਏ ਨਾਕੇ ‘ਤੇ ਚੈਕਿੰਗ ਦੌਰਾਨ ਦੋ ਵਿਅਕਤੀਆਂ ਨੂੰ ਨਾਜਾਇਜ਼ ਸ਼ਰਾਬ ਦੀਆਂ 30 ਪੇਟੀਆਂ  ਸਮੇਤ ਕਾਬੂ ਕੀਤਾ।

 

 ਇਸ ਸਬੰਧੀ ਜਾਣਕਾਰੀ ਦਿੰਦਿਆਂ ਆਬਕਾਰੀ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਮੁਲਜ਼ਮ ਚਰਨਜੀਤ ਸਿੰਘ ਅਤੇ ਮਨਪ੍ਰੀਤ ਸਿੰਘ ਦੋਵੇਂ ਵਾਸੀ ਮਨਜੀਤ ਨਗਰ, ਲੁਧਿਆਣਾ ਜੋ ਕਾਰ ਨੰ.  PB 10 AZ 2372 ਤੇ ਸਵਾਰ ਸਨ, ਦੀ ਨਾਕੇ ‘ਤੇ ਚੈਕਿੰਗ ਕਰਨ ‘ਤੇ ਉਨ੍ਹਾਂ ਦੇ ਕਬਜ਼ੇ ‘ਚੋਂ ‘ਕੇਵਲ ਚੰਡੀਗੜ੍ਹ ‘ਚ ਵਿਕਰੀ ਲਈ’ ਲੇਬਲ ਵਾਲੀਆਂ ਨਾਜਾਇਜ਼ ਵਿਸਕੀ ਦੀਆਂ 30 ਪੇਟੀਆਂ ਬਰਾਮਦ ਹੋਈਆਂ।

 

ਉਨ੍ਹਾਂ ਦੱਸਿਆ ਕਿ ਇਸ ਸਬੰਧੀ ਥਾਣਾ ਮੋਤੀ ਨਗਰ ਲੁਧਿਆਣਾ ਵਿਖੇ ਐਫ.ਆਈ.ਆਰ ਦਰਜ ਕਰਕੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।