ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਐਨ.ਸੀ.ਡਬਲਿਊ ਤਹਿਤ ਮਹਿਲਾਵਾਂ ਦੇ ਹੱਕਾਂ ਸਬੰਧੀ ਵਿਸੇਸ਼ ਸੈਮੀਨਾਰ ਕਰਵਾਏ

:-  ਕਿਸੇ ਵੀ ਤਰ੍ਹਾਂ ਦਾ ਅੱਤਿਆਚਾਰ ਤੋਂ ਪ੍ਰਭਾਵਿਤ ਟੋਲ ਫਰੀ ਨੰਬਰ 1968 ‘ਤੇ ਕਰ ਸਕਦੇ ਹਨ ਸੰਪਰਕ
ਰੂਪਨਗਰ, 31 ਅਗਸਤ :-  
ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ ਵੱਲੋਂ ਐਨ.ਸੀ.ਡਬਲਿਊ ਤਹਿਤ ਵਿਸੇਸ਼ ਸੈਮੀਨਾਰ ਖਾਲਸਾ ਕਾਲਜ ਸ਼੍ਰੀ ਅਨੰਦਪੁਰ ਸਾਹਿਬ ਅਤੇ ਡੀ.ਏ.ਵੀ ਪਬਲਿਕ ਸਕੂਲ ਨੰਗਲ ਵਿਖੇ ਲਗਾਏ ਗਏ। ਇਸ ਮੌਕੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸ਼ੈਸਨ ਜੱਜ ਸ਼੍ਰੀਮਤੀ ਹਰਪ੍ਰੀਤ ਕੌਰ ਨੇ ਦੱਸਿਆ ਕਿ ਮੈਂਬਰ ਸਕੱਤਰ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐਸ.ਏ.ਐਸ.ਨਗਰ ਦੇ ਨਿਰਦੇਸ਼ਾਂ ਅਨੁਸਾਰ  ਮਹਿਲਾਵਾਂ ਨੂੰ ਉਹਨਾ ਦੇ ਕਾਨੂੰਨੀ ਹੱਕਾਂ ਬਾਰੇ ਜਾਣੂ ਕਰਵਾਉਣ ਲਈ ਇਹ ਸੈਮਨਾਰ ਕਰਵਾਏ ਗਏ। ਜਿਸ ਵਿੱਚ ਆਂਗਨਵਾੜੀ ਵਰਕਰਾਂ ਅਤੇ ਆਸ਼ਾ ਵਰਕਰਾਂ ਨੇ ਵੱਧ ਚੜ ਕੇ ਹਿੱਸਾ ਲਿਆ।
ਇਸ ਸੈਮੀਨਾਰ ਵਿੱਚ ਐਂਟੀ ਕੁਰੱਪਸ਼ਨ ਕਰਾਈਮ ਪਰੋਵੈਨਸ਼ਨ ਔਰੀਐਨਟਡ ਪੁਲੀਸਿੰਗ  ਸੋਸਾਇਟੀ ਰੂਪਨਗਰ ਮੈਂਡਮ ਮੋਨਿਕਾ ਚਾਵਲਾ ਅਤੇ ਲਾਅ ਦੇ ਪ੍ਰੋਫੈਸਰ ਮੈਡਮ ਪਲਵਿੰਦਰ ਕੌਰ ਨੇ ਸੈਮੀਨਾਰ ਵਿੱਚ ਆਈਆਂ ਔਰਤਾਂ ਨੂੰ ਵਿਕਟਿਮ ਕੰਪਨਸੇਸ਼ਨ ਅਤੇ ਮੁਫਤ ਕਾਨੂੰਨੀ ਸਹਾਇਤਾ ਬਾਰੇ ਜਾਣੂ ਕਰਵਾਇਆ।
ਇਸ ਮੌਕੇ ਤੇ ਸਿਵਲ ਜੱਜ ਸੀਨੀਅਰ ਡਵੀਜਨ/ ਸੀ.ਜੇ.ਐਮ ਰੂਪਨਗਰ ਸ਼੍ਰੀ ਅਸੀਸ਼ ਕੁਮਾਰ ਬਾਂਸਲ ਵੱਲੋਂ ਵੀ ਆਸ਼ਾ ਵਰਕਰਾਂ ਅਤੇ ਆਂਗਨਵਾੜੀ ਵਰਕਰਾਂ ਨੂੰ ਵਿਸੇਸ਼ ਤੌਰ ਤੇ ਕਾਨੂੰਨੀ ਸਹਾਇਤਾ ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀਆਂ ਚੱਲ ਰਹੀਆਂ ਸਕੀਮਾਂ ਬਾਰੇ ਜਾਣੂ ਕਰਵਾਇਆ ਗਿਆ।
ਸ਼੍ਰੀ ਅਸੀਸ਼ ਕੁਮਾਰ ਬਾਂਸਲ ਵੱਲੋਂ ਦੱਸਿਆ ਗਿਆ ਕਿ ਜੇਕਰ ਜ਼ਿਲ੍ਹੇ ਵਿੱਚ ਔਰਤਾਂ ਉਤੇ ਕਿਸੇ ਵੀ ਤਰ੍ਹਾਂ ਦਾ ਅੱਤਿਆਚਾਰ ਹੋ ਰਿਹਾ ਹੈ ਤਾਂ ਉਹ ਪੰਜਾਬ ਰਾਜ ਕਾਨੂੰਨੀ ਸੇਵਾਵਾ ਅਥਾਰਟੀ ਦੇ ਟੋਲ ਫਰੀ ਨੰਬਰ 1968 ਤੇ ਸੰਪਰਕ ਕਰ ਸਕਦੇ ਹਨ।