ਭਾਰਤ ਚੋਣ ਕਮਿਸ਼ਨ ਨਵੀਂ ਦਿੱਲੀ ਵਲੋਂ ਵੋਟਰ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਦਾ ਕੰਮ ਸ਼ੁਰੂ ਹੋ ਚੂੱਕਾ ਹੈ। ਮਿਤੀ 04.09.2022 ਨੂੰ ਬੀ.ਐਲ.ਓ ਵਲੋਂ ਆਪਣੇ-ਆਪਣੇ ਬੂਥਾਂ ਤੇ ਸਪੈਸ਼ਲ ਕੈਂਪ ਲਗਾਏ ਜਾਣਗੇ। ਜਿਲ੍ਹਾ ਚੋਣ ਅਫ਼ਸਰ, ਐਸ.ਏ.ਐਸ ਨਗਰ ਵਲੋਂ ਆਮ ਜਨਤਾ ਨੂੰ ਅਪੀਲ ਕੀਤੀ ਗਈ ਹੈ ਕਿ ਆਪਣੇ-ਆਪਣੇ ਵੋਟਰ ਕਾਰਡਾਂ ਨੂੰ ਸਪੈਸ਼ਲ ਕੈਂਪ ਵਾਲੇ ਦਿਨ ਮਿਤੀ 04.09.2022 ਨੂੰ ਬੀ.ਐਲ.ਓ ਰਾਹੀ ਆਧਾਰ ਕਾਰਡ ਨਾਲ ਲਿੰਕ ਕਰਵਾ ਲਏ ਜਾਣ। ਇਸ ਤੋਂ ਇਲਾਵਾ ਵੋਟਰਾਂ ਨੂੰ ਇਹ ਵੀ ਅਪੀਲ ਕੀਤੀ ਗਈ ਕਿ ਉਹ ਬੀ.ਐਲ.ਓ ਨੂੰ ਇਸ ਮੁਹਿਮ ਵਿੱਚ ਪੁਰਾ ਸਹਿਯੋਗ ਕਰਨ ਅਤੇ ਤਾਂ ਜੋ ਜਿਲ੍ਹਾ ਐਸ.ਏ.ਐਸ ਨਗਰ ਦੇ ਸਾਰੇ ਵੋਟਰਾਂ ਦਾ ਆਧਾਰ ਕਾਰਡ ਵੋਟਰ ਕਾਰਡ ਨਾਲ ਲਿੰਕ ਹੋ ਸਕਣ। ਵੋਟਰ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਲਈ ਫਾਰਮ ਨੰ.6 NVSP.in ਜਾਂ Voterhelpline App ਤੇ ਵੀ ਭਰਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਆਧਾਰ ਕਾਰਡ ਪ੍ਰਾਪਤ ਕਰਨ ਦਾ ਉਦੇਸ਼ ਵੋਟਰਾਂ ਨੂੰ ਭਵਿੱਖ ਵਿਚ ਬਿਹਤਰ ਚੋਣ ਸੇਵਾਵਾਂ ਪ੍ਰਦਾਨ ਕਰਨਾ ਹੈ। ਵਧੇਰੇ ਜਾਣਕਾਰੀ ਲਈ 1950 ਟੋਲ ਫ੍ਰੀ ਨੰਬਰ ਤੇ ਸਪੰਰਕ ਕੀਤਾ ਜਾ ਸਕਦਾ ਹੈ।
ਆਧਾਰ ਕਾਰਡ ਲਿੰਕ ਕਰਨ ਲਈ ਸਪੈਸ਼ਲ ਕੈਂਪ 4 ਸਤੰਬਰ ਨੂੰ
ਐਸ.ਏ.ਐਸ ਨਗਰ 31 ਅਗਸਤ

English






