ਆਧਾਰ ਕਾਰਡ ਨੂੰ ਵੋਟਰ ਸੂਚੀਆਂ ਦੇ ਡਾਟੇ ਨਾਲ ਲਿੰਕ ਕਰਨ ਲਈ ਸਪੈਸ਼ਲ ਕੈਂਪ, ਜ਼ਿਲ੍ਹਾ ਚੋਣ ਅਫਸਰ

–4 ਸਤੰਬਰ ਨੂੰ ਜ਼ਿਲ੍ਹਾ ਬਰਨਾਲਾ ਚ ਸਾਰੇ ਬੂਥ ਲੈਵਲ ਅਫਸਰ ਆਪਣੇ ਆਪਣੇ ਬੂਥਾਂ ਉੱਤੇ ਇਸ ਸਬੰਧੀ ਦਸਤਾਵੇਜ਼ ਲੈਣਗੇ

ਬਰਨਾਲਾ, 2 ਸਤੰਬਰ :-  

ਚੋਣ ਕਮਿਸ਼ਨ ਪੰਜਾਬ ਦੀਆਂ ਹਿਦਾਇਤਾਂ ਅਨੁਸਾਰ ਵੋਟਰ ਸੂਚੀਆਂ ਦੇ ਡਾਟੇ ਨਾਲ ਆਧਾਰ ਕਾਰਡ ਨੂੰ ਲਿੰਕ ਉੱਤੇ ਕੰਮ ਕੀਤਾ ਜਾ ਰਿਹਾ ਹੈ। ਇਸ ਸਬੰਧੀ ਲਿੰਕ ਦੇ ਕੰਮ ਨੂੰ ਸੁਖਾਲਾ ਕਰਨ ਲਈ ਚੋਣ ਕਮਿਸ਼ਨ ਦੀਆਂ ਹਿਦਾਇਤਾਂ ਅਨੁਸਾਰ ਮਾਰਚ 2023 ਤੱਕ ਹਰ ਮਹੀਨੇ ਬੂਥ ਲੈਵਲ ਅਫਸਰਾਂ ਵਲੋਂ ਕੈਂਪਸ ਲਗਾਏ ਜਾਣਗੇ।

ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਡਾ ਹਰੀਸ਼ ਨਈਅਰ ਨੇ ਦੱਸਿਆ ਕਿ ਇਸ ਮੰਤਵ ਲਈ ਚੋਣ ਸੁਪਰਵਾਈਜ਼ਰ ਅਤੇ ਬੀ.ਐੱਲ.ਓਜ਼ ਵੱਲੋਂ ਆਧਾਰ ਡਾਟਾ ਇਕੱਤਰ ਕਰਨ ਲਈ ਹਰ ਮਹੀਨੇ ਦੇ ਐਤਵਾਰ ਨੂੰ ਪੋਲਿੰਗ ਬੂਥਾਂ ‘ਤੇ ਸਪੈਸ਼ਲ ਕੈਂਪ ਲਗਾਏ ਜਾਣਗੇ।

ਉਹਨਾਂ ਕਿਹਾ ਕਿ 4 ਸਤੰਬਰ ਨੂੰ ਸਪੈਸ਼ਲ ਕੈਂਪ ਲਗਾਇਆ ਜਾ ਰਿਹਾ ਹੈ ਜਿਸ ਵਿੱਚ ਪੋਲਿੰਗ ਬੂਥ ਉੱਤੇ ਸਬੰਧਤ ਬੀ.ਐੱਲ.ਓਜ਼ ਹਾਜ਼ਿਰ ਰਹਿਣਗੇ ਅਤੇ ਵੱਧ ਤੋਂ ਵੱਧ ਫਾਰਮ 6-ਬੀ ਪ੍ਰਾਪਤ ਕਰਨਗੇ ਤਾਂ ਜੋ ਜਿਨ੍ਹਾਂ ਦੇ ਆਧਾਰ ਕਾਰਡ ਵੋਟਰ ਸੂਚੀਆਂ ਦੇ ਡਾਟਾ ਨਾਲ ਲਿੰਕ ਨਹੀਂ ਹਨ, ਉਨ੍ਹਾਂ ਨੂੰ ਲਿੰਕ ਕੀਤਾ ਜਾ ਸਕੇ।

 

ਇਸ ਤੋਂ ਇਲਾਵਾ ਇਹ ਕੈਂਪਸ 16 ਅਕਤੂਬਰ, 20 ਨਵੰਬਰ, 4 ਦਸੰਬਰ, 8 ਜਨਵਰੀ 2023, 5 ਫਰਵਰੀ 2023 ਅਤੇ 5 ਮਾਰਚ 2023 ਨੂੰ ਵੀ ਲਗਾਏ ਜਾਣਗੇ।

 

ਹੋਰ ਪੜ੍ਹੋ :-  ਸਿਹਤ ਵਿਭਾਗ ਦੀ ਟੀਮ ਨੇ ਸਰਕਾਰੀ ਦਫ਼ਤਰਾਂ ਵਿੱਚ ਡੇਂਗੂ ਲਾਰਵੇ ਦੀ ਕੀਤੀ ਚੈਕਿੰਗ