ਅੱਖਾਂ ਦਾ ਦਾਨ ਮਹਾਂਦਾਨ ਵਿਸ਼ੇ ‘ਤੇ ਲੋਕਾਂ ਨੂੰ ਜਾਗਰੂਕ ਕੀਤਾ

* ਡਾ. ਜੋਤੀ ਕੌਸ਼ਲ ਵੱਲੋਂ ਖੁਦ ਅੱਖਾਂ ਦਾਨ ਕਰਨ ਸਬੰਧੀ ਫ਼ਾਰਮ ਭਰ ਕੇ ਹੋਰਨਾਂ ਨੂੰ ਕੀਤਾ ਗਿਆ ਜਾਗਰੂਕ  

ਬਰਨਾਲਾ, 6 ਸਤੰਬਰ  :-  
ਸਿਵਲ ਸਰਜਨ ਬਰਨਾਲਾ ਡਾ. ਜਸਬੀਰ ਸਿੰਘ ਔਲਖ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸਿਵਲ ਹਸਪਤਾਲ ਬਰਨਾਲਾ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਤਪਿੰਦਰਜੋਤ ਕੌਸ਼ਲ ਦੀ ਅਗਵਾਈ ਵਿਚ ਅੱਖਾਂ ਦਾ ਦਾਨ ਮਹਾਂਦਾਨ ਵਿਸ਼ੇ ‘ਤੇ ਟ੍ਰੇਨਿੰਗ ਅਨੈਕਸੀ ਹਾਲ ਵਿਖੇ ਅਰਬਨ ਆਸ਼ਾ ਵਰਕਰਾਂ ਨੂੰ ਜਾਗਰੂਕ ਕੀਤਾ ਗਿਆ।
ਇਸ ਮੌਕੇ ਐਸਐਮਓ ਡਾ. ਜੋਤੀ ਕੌਸ਼ਲ , ਡਾ. ਇੰਦੂ ਬਾਂਸਲ ਅਤੇ ਡਾ. ਅਨਮੋਲਦੀਪ ਕੌਰ ਨੇ ਦੱਸਿਆ ਕਿ ਇਕ ਇਨਸਾਨ ਮਰਨ ਉਪਰੰਤ ਵੀ ਦੋ ਇਨਸਾਨਾਂ ਨੂੰ ਅੱਖਾਂ ਦੀ ਰੌਸ਼ਨੀ ਦੇ ਸਕਦਾ ਹੈ। ਇਸ ਮਹਾਂਦਾਨ ਲਈ ਅਪਣੀ ਇੱਛਾ ਅਨੁਸਾਰ ਸਹਿਮਤੀ ਫਾਰਮ ਭਰੇ ਜਾ ਸਕਦੇ ਹਨ।  ਉਨ੍ਹਾਂ ਦੱਸਿਆ ਕਿ ਅੱਖਾਂ ਦਾਨ ਮੌਤ ਤੋਂ 6 ਘੰਟੇ ਅੰਦਰ ਹੋਣੀਆਂ ਚਾਹੀਦੀਆਂ ਹਨ, ਭਾਵੇਂ ਦਾਨ ਕਰਨ ਵਾਲਾ ਕਿਸੇ ਵੀ ਉਮਰ, ਚਾਹੇ ਐਨਕਾਂ ਲੱਗੀਆਂ ਹੋਣ, ਅੱਖਾਂ ਦੇ ਆਪ੍ਰੇਸ਼ਨ ਹੋਏ ਹੋਣ, ਲੈਨਜ਼ ਪਾਏ ਹੋਣ ਫਿਰ ਵੀ ਅੱਖਾਂ ਦਾਨ ਹੋ ਸਕਦੀਆਂ ਹਨ। ਅੱਖਾਂ ਦਾਨ ਲੈਣ ਲਈ ਅੱਖ ਬੈਂਕ ਦੀ ਟੀਮ ਦਾਨੀ ਦੇ ਘਰ ਜਾਂਦੀ ਹੈ।
ਅੱਖਾਂ ਦਾਨ ਕਰਨ ਸਬੰਧੀ ਮਨਾਏ ਜਾ ਰਹੇ ਪੰਦਰਵਾੜੇ ਤਹਿਤ ਲੋਕਾਂ ਅਤੇ ਆਸ਼ਾ ਵਰਕਰਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ ਲਈ ਅੱਖਾਂ ਦਾਨ ਕਰਨ ਸਬੰਧੀ ਪੈਂਫਲੇਟ ਵੰਡੇ ਗਏ।
ਇਸ ਮੌਕੇ ਡਾ. ਜੋਤੀ ਕੌਸ਼ਲ ਵੱਲੋਂ ਖੁਦ ਅੱਖਾਂ ਦਾਨ ਕਰਨ ਸਬੰਧੀ ਫ਼ਾਰਮ ਭਰ ਕੇ ਹੋਰਨਾਂ ਨੂੰ ਇਸ  ਸਬੰਧੀ ਵੱਧ ਤੋਂ ਵੱਧ ਫਾਰਮ ਭਰਵਾਉਣ ਲਈ ਜਾਗਰੂਕ ਕੀਤਾ ।
ਐਸਐਮਓ ਡਾ. ਜੋਤੀ ਕੌਸ਼ਲ ਨੇ ਦੱਸਿਆ ਕਿ ਅਸਾਧਾਰਨ ਸਿਰ ਦਰਦ ਜਾਂ ਅੱਖਾਂ ਵਿਚ ਦਰਦ, ਪੜਣ ਵਾਲੇ ਚਸ਼ਮਿਆਂ ਦਾ ਵਾਰ ਵਾਰ ਬਦਲਣਾ, ਪ੍ਰਕਾਸ਼ ਦੇ ਆਲੇ ਦੁਆਲੇ ਰੰਗਦਾਰ ਚੱਕਰ, ਅੱਖਾਂ ਵਿਚ ਦਰਦ ਤੇ ਲਾਲੀ ਦੇ ਨਾਲ ਦ੍ਰਿਸ਼ਟੀ ਦੀ ਅਚਾਨਕ ਹਾਨੀ ਅਤੇ ਦ੍ਰਿਸ਼ਟੀ ਦੇ ਖੇਤਰ ਦਾ ਸੀਮਿਤ ਹੁੰਦਾ ਹੈ ਤਾਂ ਅੱਖਾਂ ਦਾ ਚੈਕਅੱਪ ਕਰਵਾਉਣਾ ਚਾਹੀਦਾ ਹੈ। ਬਿਨ੍ਹਾਂ ਹੱਥ ਧੋਤੇ ਅੱਖਾਂ ਨੂੰ ਛੂਹਣਾ ਨਹੀਂ ਚਾਹੀਦਾ। ਉਨ੍ਹਾਂ ਦੱਸਿਆ ਕਿ ਸਾਨੂੰ ਸੰਤੁਲਿਤ ਭੋਜਨ ਜੋ ਵਿਟਾਮਿਨ-ਏ ਨਾਲ ਭਰਪੂਰ ਹੋਵੇ, ਜਿਵੇਂ ਹਰੀਆਂ ਪੱਤੇਦਾਰ ਸਬਜ਼ੀਆਂ ਪਾਲਕ, ਮੇਥੀ, ਸਰੋਂ, ਮੂਲੀ ਦੇ ਪੱਤੇ, ਗਾਜਰ, ਕੇਲੇ, ਅਨਾਰ ਵਗੈਰਾ ਜ਼ਰੂਰ ਖਾਣਾ ਚਾਹੀਦਾ ਹੈ।

 

ਹੋਰ ਪੜ੍ਹੋ :-
ਡਿਜੀਟਲ ਇੰਡੀਆ ਪੁਰਸਕਾਰ ਲਈ ਇਲੈਕਟ੍ਰੋਨਿਕ ਤੇ ਸੂਚਨਾ ਤਕਨਾਲੋਜੀ ਮੰਤਰਾਲੇ ਵੱਲੋਂ ਅਰਜ਼ੀਆਂ ਦੀ ਮੰਗ