15 ਸਤੰਬਰ ਤੋਂ 22 ਸਤੰਬਰ 2022 ਨੂੰ ਜ਼ਿਲ੍ਹਾ ਫਾਜ਼ਿਲਕਾ ਵਿਖੇ ਕਰਵਾਈਆਂ ਜਾ ਰਹੀਆਂ ਹਨ ਜ਼ਿਲ੍ਹਾ ਪੱਧਰੀ ਖੇਡਾਂ- ਡਿਪਟੀ ਕਮਿਸ਼ਨਰ

Himanshu Aggarwal
ਈ ਸੇਵਾ ਪੋਰਟਲ ਤੋਂ ਜਾਰੀ ਹੋਣ ਵਾਲੇ ਸਰਟੀਫ਼ਿਕੇਟਾਂ/ਦਸਤਾਵੇਜ਼ ਹੁਣ ਲੋਕ ਆਪਣੇ ਮੋਬਾਇਲ ਜਾਂ ਕੰਪਿਊਟਰ ਰਾਹੀਂ ਵੀ ਡਾਊਨਲੋਡ ਕਰ ਸਕਣਗੇ

ਫਾਜ਼ਿਲਕਾ, 14 ਸਤੰਬਰ :-  

ਖੇਡਾਂ ਵਤਨ ਪੰਜਾਬ ਦੀਆਂ ਦੇ ਬਲਾਕ ਪੱਧਰੀ ਖੇਡ ਮੁਕਾਬਲਿਆਂ ਦੇ ਸਮਾਪਨ ਹੋਣ ਉਪਰੰਤ ਹੁਣ ਜ਼ਿਲ੍ਹਾ ਫਾਜ਼ਿਲਕਾ ਵਿਖੇ 15 ਸਤੰਬਰ 2022 ਨੂੰ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਦਾ ਆਗਾਜ ਹੋ ਰਿਹਾ ਹੈ।ਇਹ ਜਾਣਕਾਰੀ ਜ਼ਿਲੇ੍ਹ ਦੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦਿੱਤੀ।ਉਨ੍ਹਾਂ ਕਿਹਾ ਕਿ ਜ਼ਿਲ੍ਹਾ ਫਾਜ਼ਿਲਕਾ ਵਿਖੇ ਲੜਕੇ ਅਤੇ ਲੜਕੀਆਂ ਦੀਆਂ ਜ਼ਿਲ੍ਹਾ ਪੱਧਰੀ ਖੇਡਾਂ 15 ਸਤੰਬਰ ਤੋਂ 22 ਸਤੰਬਰ 2022 ਨੂੰ ਕਰਵਾਈਆਂ ਜਾ ਰਹੀਆਂ ਹਨ।ਉਨ੍ਹਾਂ ਦੱਸਿਆ ਕਿ ਵੱਖ-ਵੱਖ ਖੇਡਾਂ ਦਾ ਆਯੋਜਨ ਜ਼ਿਲ੍ਹੇ ਦੀਆਂ ਵੱਖ-ਵੱਖ ਥਾਵਾਂ ਵਿਖੇ ਕਰਵਾਇਆ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫਸਰ ਸ੍ਰੀ ਗੁਰਫਤਿਹ ਸਿੰਘ ਬਰਾੜ ਨੇ ਦੱਸਿਆ ਕਿ ਫੁਟਬਾਲ ਖੇਡ ਦੇ ਅੰਡਰ-14, 17, 21 ਅਤੇ ਅੰਡਰ 21- 40 ਵਰਗ ਦੇ ਮੁਕਾਬਲੇ 15 ਸਤੰਬਰ ਤੋਂ 18 ਸਤੰਬਰ ਨੂੰ ਕ੍ਰਮਵਾਰ ਵਰਗ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਫਾਜ਼ਿਲਕਾ ਲੜਕੇ ਵਿਖੇ ਕਰਵਾਏ ਜਾ ਰਹੇ ਹਨ।ਇਸੇ ਤਰ੍ਹਾਂ ਕੱਬਡੀ ਖੇਡ (ਐਨ.ਐਸ. ਤੇ ਸਰਕਲ), ਖੋ-ਖੋ, ਬਾਸਕਟਬਾਲ, ਕੁਸ਼ਤੀ, ਗਤਕਾ ਅਤੇ ਜੂਡੇ ਦੇ ਅੰਡਰ-14, 17, 21 ਅਤੇ ਅੰਡਰ 21- 40 ਵਰਗ ਦੇ ਮੁਕਾਬਲੇ 15 ਸਤੰਬਰ ਤੋਂ 18 ਸਤੰਬਰ ਨੂੰ ਕ੍ਰਮਵਾਰ ਵਰਗ ਅਨੁਸਾਰ ਬਹੁਮੰਤਵੀ ਖੇਡ ਸਟੇਡੀਅਮ ਫਾਜ਼ਿਲਕਾ ਵਿਖੇ ਕਰਵਾਏ ਜਾ ਰਹੇ ਹਨ।
ਜ਼ਿਲ੍ਹਾ ਖੇਡ ਅਫਸਰ ਨੇ ਦੱਸਿਆ ਕਿ ਵੇਟ ਲਿਫਟਿੰਗ ਤੇ ਪਾਵਰ ਲਿਫਟਿੰਗ ਖੇਡ ਦੇ ਅੰਡਰ-17, 21 ਤੇ 21-40 ਵਰਗ ਦੇ ਕ੍ਰਮਵਾਰ ਵਰਗ ਦੇ ਖੇਡ ਮੁਕਾਬਲੇ 15 ਸਤੰਬਰ ਤੋਂ 17 ਸਤੰਬਰ ਤੱਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਾਲੋਵਾਲੀ ਵਿਖੇ ਕਰਵਾਏ ਜਾ ਰਹੇ ਹਨ।ਉਨ੍ਹਾਂ ਦੱਸਿਆ ਕਿ ਹੈਂਡਬਾਲ ਖੇਡ ਦੇ ਅੰਡਰ-14, 17, 21 ਤੇ 21-40 ਕ੍ਰਮਵਾਰ ਵਰਗ ਦੇ ਮੁਕਾਬਲੇ 19 ਸਤੰਬਰ ਤੋਂ 22 ਸਤੰਬਰ ਤੱਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਅਬੋਹਰ ਵਿਖੇ ਕਰਵਾਏ ਜਾ ਰਹੇ ਹਨ।ਇਸੇ ਤਰ੍ਹਾਂ ਕਿਕ ਬਾਕਸਿੰਗ ਦੇ ਅੰਡਰ-14, 17, 21 ਤੇ 21-40 ਕ੍ਰਮਵਾਰ ਵਰਗ ਦੇ ਮੁਕਾਬਲੇ 19 ਸਤੰਬਰ ਤੋਂ 20 ਸਤੰਬਰ ਤੱਕ ਰੈਡ ਰੋਸ ਪਬਲਿਕ ਸਕੂਲ ਜੰਡਵਾਲਾ ਵਿਖੇ ਹੋਣਗੇ।
ਉਨ੍ਹਾਂ ਦੱਸਿਆ ਕਿ ਅਥਲੈਟਿਕਸ, ਵੋਲੀਵਾਲ, ਪੈਰਾ ਐਥਲੈਟਿਕਸ ਤੇ ਟੇਬਲ ਟੈਨਿਕਸ ਖੇਡ ਦੇ ਅੰਡਰ-14, 17, 21, 21-40, 41-50 ਤੇ 50 ਤੋਂ ਵਧੇਰੀ ਉਮਰ ਵਰਗ ਦੇ ਕ੍ਰਮਵਾਰ ਵਰਗ ਦੇ ਖੇਡ ਮੁਕਾਬਲੇ 15 ਸਤੰਬਰ ਤੋਂ 18 ਸਤੰਬਰ ਤੱਕ ਬਹੁਮੰਤਵੀ ਖੇਡ ਸਟੇਡੀਅਮ ਫਾਜ਼ਿਲਕਾ ਵਿਖੇ ਕਰਵਾਏ ਜਾ ਰਹੇ ਹਨ।ਇਸ ਤੋਂ ਇਲਾਵਾ ਬੈਡਮਿੰਟਨ ਖੇਡ ਦੇ ਅੰਡਰ-14, 17, 21, 21-40, 41-50 ਤੇ 50 ਤੋਂ ਵਧੇਰੀ ਉਮਰ ਵਰਗ ਦੇ ਕ੍ਰਮਵਾਰ ਵਰਗ ਦੇ ਖੇਡ ਮੁਕਾਬਲੇ 15 ਸਤੰਬਰ ਤੋਂ 18 ਸਤੰਬਰ ਤੱਕ ਨਹਿਰੂ ਸਟੇਡੀਅਮ ਬੈਡਮਿੰਟਨ ਹਾਲ ਅਬੋਹਰ ਵਿਖੇ ਕਰਵਾਏ ਜਾ ਰਹੇ ਹਨ।ਨੈਟਬਾਲ ਦੇ ਅੰਡਰ- 14, 17, 21 ਤੇ 21-40 ਵਰਗ ਦੇ ਕ੍ਰਮਵਾਰ ਵਰਗ ਦੇ ਖੇਡ ਮੁਕਾਬਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਅਬੋਹਰ ਵਿਖੇ 19 ਸਤੰਬਰ ਤੋਂ 20 ਸਤੰਬਰ ਤੱਕ ਕਰਵਾਏ ਜਾ ਰਹੇ ਹਨ।

 

ਹੋਰ ਪੜ੍ਹੋ :-  ਕਮਿਊਨਿਟੀ ਸੈਨੀਟਰੀ ਕੰਪਲੈਕਸਾਂ ਵਿਚ ਲਗਾਈਆਂ ਸੈਨੀਟਰੀ ਪੈਡ ਵੈਡਿੰਗ ਮਸ਼ੀਨਾਂ