ਖੇਡਾਂ ਵਤਨ ਪੰਜਾਬ ਦੀਆਂ: ਜ਼ਿਲ੍ਹਾ ਪੱਧਰੀ ਮੁਕਾਬਲਿਆਂ ਦਾ ਤੀਜਾ ਦਿਨ

ਖੇਡਾਂ ਵਤਨ ਪੰਜਾਬ ਦੀਆਂ: ਜ਼ਿਲ੍ਹਾ ਪੱਧਰੀ ਮੁਕਾਬਲਿਆਂ ਦਾ ਤੀਜਾ ਦਿਨ

ਰੂਪਨਗਰ, 14 ਸਤੰਬਰ:

ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਦੇ ਤੀਜੇ ਦਿਨ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੰਡਰ-17 ਵਰਗ ਲੜਕਿਆਂ ਦੀ 400 ਮੀਟਰ ਦੌੜ ਵਿੱਚ ਪਹਿਲਾ ਸਥਾਨ ਧਰਮਪ੍ਰੀਤ ਸਿੰਘ ਬਲਾਕ ਸ੍ਰੀ ਅਨੰਦਪੁਰ ਸਾਹਿਬ, ਦੂਜਾ ਸਥਾਨ ਸੂਰਜ ਭਾਨ ਸ੍ਰੀ ਅਨੰਦਪੁਰ ਸਾਹਿਬ ਅਤੇ ਤੀਜਾ ਸਥਾਨ ਕਰਨਵੀਰ ਸਿੰਘ ਸ੍ਰੀ ਚਮਕੌਰ ਸਾਹਿਬ ਨੇ ਹਾਸਿਲ ਕੀਤਾ।

ਅੰਡਰ 17 ਵਰਗ 110 ਮੀਟਰ ਹਰਡਲਜ਼ ਵਿੱਚ ਪਹਿਲਾ ਸਥਾਨ ਸੁਖਵੀਰ ਸਿੰਘ ਸ੍ਰੀ ਅਨੰਦਪੁਰ ਸਾਹਿਬ, ਦੂਜਾ ਗੁਰਪ੍ਰੀਤ ਸਿੰਘ ਨੂਰਪੁਰ ਬੇਦੀ ਅਤੇ ਤੀਜਾ ਵਰਿੰਦਰ ਸਿੰਘ ਨੂਰਪੁਰ ਬੇਦੀ ਨੇ ਹਾਸਿਲ ਕੀਤਾ।

ਇਸੇ ਵਰਗ ਦੇ 5000 ਮੀਟਰ ਦੌੜ ਵਿੱਚ ਤਨਵੀਰ ਅਫਸਰ ਸ੍ਰੀ ਅਨੰਦਪੁਰ ਸਾਹਿਬ ਨੇ ਪਹਿਲਾ ਸਥਾਨ, ਅੰਕਿਤ ਕੁਮਾਰ ਸ੍ਰੀ ਅਨੰਦਪੁਰ ਸਾਹਿਬ ਨੇ ਦੂਜਾ ਅਤੇ ਨਰਿੰਦਰ ਸਿੰਘ ਨੂਰਪੁਰ ਬੇਦੀ ਨੇ ਤੀਜਾ ਸਥਾਨ ਹਾਸਿਲ ਕੀਤਾ।

ਅੰਡਰ-17 ਵਰਗ ਸ਼ਾਟਪੁਟ ਲੜਕਿਆਂ ਵਿੱਚ ਬਲਕਰਨ ਸਿੰਘ ਨੂਰਪੁਰ ਬੇਦੀ ਨੇ ਪਹਿਲਾ ਸਥਾਨ, ਨੈਨਾਸ਼ ਵਸ਼ਿਸ਼ਟ ਸ੍ਰੀ ਅਨੰਦਪੁਰ ਸਾਹਿਬ ਨੇ ਦੂਜਾ ਸਥਾਨ ਅਤੇ ਰਮਨਵੀਰ ਸਿੰਘ ਮੋਰਿੰਡਾ ਨੇ ਤੀਜਾ ਸਥਾਨ ਹਾਸਿਲ ਕੀਤਾ।

ਇਸੇ ਤਰ੍ਹਾਂ ਲੜਕੀਆਂ ਅੰਡਰ-17 ਵਰਗ ਸ਼ਾਟਪੁੱਟ ਵਿੱਚ ਗੁਰਲੀਨ ਕੌਰ ਨੂਰਪੁਰ ਬੇਦੀ ਨੇ ਪਹਿਲਾ ਸਥਾਨ, ਰੀਆ ਦੇਵੀ ਨੂਰਪੁਰ ਬੇਦੀ ਨੇ ਦੂਜਾ ਅਤੇ ਜਸ਼ਨਪ੍ਰੀਤ ਕੌਰ ਮੋਰਿੰਡਾ ਨੇ ਤੀਜਾ ਸਥਾਨ ਹਾਸਿਲ ਕੀਤਾ।

400 ਮੀਟਰ ਦੌੜ ਅੰਡਰ 17 ਲੜਕੀਆਂ ਵਿੱਚ ਸੀਮਾ ਨੂਰਪੁਰ ਬੇਦੀ ਨੇ ਪਹਿਲਾ, ਪਰਾਚੀ ਰਾਣਾ ਸ੍ਰੀ ਅਨੰਦਪੁਰ ਸਾਹਿਬ ਨੇ ਦੂਜਾ ਅਤੇ ਜਸ਼ਨਦੀਪ ਨੂਰਪੁਰ ਬੇਦੀ ਨੇ ਤੀਜਾ ਸਥਾਨ ਹਾਸਿਲ ਕੀਤਾ।
ਇਸੇ ਵਰਗ ਲੜਕੀਆਂ 110 ਮੀਟਰ ਹਰਡਲਜ਼ ਵਿੱਚ ਮਹਿਕਪ੍ਰੀਤ ਕੌਰ ਰੂਪਨਗਰ ਨੇ ਪਹਿਲਾ ਸਥਾਨ, ਸਿਮਰਨਜੀਤ ਕੌਰ ਨੂਰਪੁਰ ਬੇਦੀ ਨੇ ਦੂਜਾ ਅਤੇ ਸਨੇਹਪ੍ਰੀਤ ਕੌਰ ਨੂਰਪੁਰ ਬੇਦੀ ਨੇ ਤੀਜਾ ਸਥਾਨ ਹਾਸਿਲ ਕੀਤਾ।

ਅੰਡਰ 17 ਵਰਗ ਲੜਕੀਆਂ ਦੀ 5000 ਮੀਟਰ ਦੌੜ ਵਿੱਚ ਭਾਰਤੀ ਕੁਮਾਰੀ ਸ੍ਰੀ ਅਨੰਦਪੁਰ ਸਾਹਿਬ ਨੇ ਪਹਿਲਾ ਸਥਾਨ, ਮਨਜੋਤ ਕੌਰ ਰੂਪਨਗਰ ਨੇ ਦੂਜਾ ਅਤੇ ਕੋਮਲ ਸ੍ਰੀ ਅਨੰਦਪੁਰ ਸਾਹਿਬ ਨੇ ਤੀਜਾ ਸਥਾਨ ਹਾਸਿਲ ਕੀਤਾ।