ਨੈਸ਼ਨਲ ਖੇਡਾਂ ਵਿੱਚ ਨਾਮਣਾ ਖੱਟ ਕਾਮਨਵੈਲਥ ਖੇਡਾਂ ਵਿੱਚ ਮੈਡਲ ਹਾਸਿਲ ਕਰਨ ਲਈ ਬੇਜਿੱਦ ਹੈ ਵੇਟਲਿਫਟਿੰਗ ਖਿਡਾਰੀ ਅਨਿਲ ਸਿੰਘ

ਐਸ.ਏ.ਐਸ ਨਗਰ 17 ਸਤੰਬਰ :-  
ਵੇਟਲਿਫਟਿੰਗ ਦੀ ਖੇਡ ਦੇ ਵੱਖ-ਵੱਖ ਉਮਰ ਵਰਗ ਦੇ ਮੁਕਾਬਲਿਆਂ ਵਿੱਚ ਨੈਸ਼ਨਲ ਪੱਧਰ ਤੇ ਪਹਿਲੇ ਤਿੰਨ ਸਥਾਨਾਂ ਤੇ ਬਰਕਰਾਰ ਰਹੇ ਅਨਿਲ ਸਿੰਘ ਪੁੱਤਰ ਸੰਜੇ ਸਿੰਘ ਜੋ ਕਿ ਫੇਸ 9 ਐਸ.ਏ.ਐਸ. ਨਗਰ(ਮੋਹਾਲੀ) ਦਾ ਵਸਨੀਕ ਅਤੇ ਆਪਣੇ ਮਾਤਾ,ਪਿਤਾ ਅਤੇ ਆਪਣੇ ਕੋਚ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ । ਅਨਿਲ ਸਿੰਘ ਪੰਜਾਬ ਵਿੱਚ 2022 ਦੇ ਹੋ ਰਹੇ ਜਿਲ੍ਹਾ ਪੱਧਰੀ ਟੂਰਨਾਮੈਂਟ ਵਿੱਚ ਵੇਟਲਿਫਟਿੰਗ ਦੇ ਮੁਕਾਬਲਿਆਂ ਵਿੱਚ ਹਿੱਸਾ ਲੈ ਰਿਹਾ ਹੈ। ਇਸ ਹੋਣਹਾਰ ਖਿਡਾਰੀ ਬਾਰੇ ਜਾਣਕਾਰੀ ਦਿੰਦਿਆ ਉਸਦੇ ਕੋਚ ਸ੍ਰੀਮਤੀ ਉਮੇਸ਼ਵਰੀ ਸ਼ਰਮਾ ਨੇ ਦੱਸਿਆ ਕਿ ਇਹ ਖਿਡਾਰੀ ਵੇਟਲਿਫਟਿੰਗ ਦੇ ਵੱਖ-ਵੱਖ ਨੈਸ਼ਨਲ ਲੈਵਲ ਮੁਕਾਬਲਿਆ ਵਿੱਚ ਪਹਿਲੇ , ਦੂਜੇ ਅਤੇ ਤੀਜੇ ਸਥਾਨ ਹਾਸਿਲ ਕਰ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਇਹ ਖਿਡਾਰੀ ਸਾਲ 2017 ਵਿੱਚ ਨੈਸ਼ਨਲ ਵਿਚੋਂ ਤੀਜੇ, 2018 ਵਿੱਚ ਨੈਸ਼ਨਲ ਵਿਚੋਂ ਪਹਿਲਾਂ ਸਥਾਨ ਤੇ ਰਿਹਾ ਹੈ। ਇਸ ਤੋਂ ਬਾਅਦ ਉਸਦੀ ਚੋਣ ਖੇਲੋ ਇੰਡੀਆਂ ਲਈ ਹੋਈ ਅਤੇ 2019 ਵਿੱਚ ਖੋਲੋ ਇੰਡੀਆ ਵਿਚ ਦੂਜੇ ਸਥਾਨ ਤੇ ਰਿਹਾ ਹੈ। ਅਨਿਲ ਸਿੰਘ ਵੱਲੋਂ ਸਾਲ 2020 ਦੌਰਾਨ ਨੈਸ਼ਨਲ ਵਿਚੋਂ ਤੀਜਾ ਸਥਾਨ ਪ੍ਰਾਪਤ ਕੀਤਾ ਗਿਆ।
 ਕੋਚ ਨੇ ਦੱਸਿਆ ਕਿ ਅਨਿਲ ਸਿੰਘ ਪਿਛਲੇ 6 ਸਾਲਾ ਤੋਂ ਲਗਾਤਾਰ ਅਣਥੱਕ ਵੇਟਲਿਫਟਿੰਗ ਲਈ ਖੇਡ ਭਵਨ ਫੇਸ 9 ਮੋਹਾਲੀ ਵਿਖੇ ਅਭਿਆਸ ਕਰ ਰਿਹਾ ਹੈ। ਇਸ ਖਿਡਾਰੀ ਵਿੱਚ ਕਾਮਨਵੈਲਥ ਗੇਮਜ਼ ਵਿੱਚ ਮੈਡਲ ਹਾਸਿਲ ਕਰ ਆਪਣੇ ਦੇਸ਼ ਦਾ ਨਾਂ ਚਮਕਾਉਣ ਦਾ ਜਜਬਾ ਹੈ। ਉਸਦੇ ਕੋਚ ਨੇ ਕਿਹਾ ਕਿ ਮੈਨੂੰ ਆਸ ਹੈ ਕਿ ਉਹ ਖੇਡਾਂ ਵਤਨ ਪੰਜਾਬ ਦੀਆਂ 2022 ਵਿੱਚ ਵੀ ਜੇਤੂ ਰਹੇਗਾ।