ਕਿੱਟਾਂ ਲੈਣ ਲਈ ਬਾਗਬਾਨੀ ਦਫਤਰ ਵਿਖੇ ਕੀਤਾ ਜਾਵੇ ਰਾਬਤਾ
ਬਰਨਾਲਾ, 19 ਸਤੰਬਰ :-
ਡਿਪਟੀ ਡਾਇਰੈਕਟਰ ਬਾਗਬਾਨੀ ਬਰਨਾਲਾ ਸ. ਮਲਕੀਤ ਸਿੰਘ ਨੇ ਦੱਸਿਆ ਕਿ ਬਾਗਬਾਨੀ ਦਫਤਰ ਬਰਨਾਲਾ ਵਿਖੇ ਸਰਦੀ ਦੀਆਂ ਸਬਜ਼ੀਆਂ ਦੇ ਬੀਜਾਂ ਦੀਆਂ ਕਿੱਟਾਂ ਉਪਲੱਬਧ ਹਨ, ਜਿਸ ਦੀ ਕੀਮਤ ਪ੍ਰਤੀ ਕਿੱਟ 80 ਰੁਪਏ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਘਰੇਲੂ ਬਗੀਚੀ ਨੂੰ ਉਤਸ਼ਾਹਿਤ ਕਰਨ ਲਈ ਕਮਰਾ ਨੰਬਰ 84, ਦੂਜੀ ਮੰਜ਼ਿਲ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਬਰਨਾਲਾ ਵਿਖੇ ਰਾਬਤਾ ਕਰਨ। ਵਧੇਰੇ ਜਾਣਕਾਰੀ ਲਈ 94174-66062 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

English






