ਸਰਕਾਰੀ  ਪੌਲੀਟੈਕਨਿਕ  ਕਾਲਜ, ਫਿਰੋਜ਼ਪੁਰ  ਵਿਚ ਕੌਮੀ ਸੇਵਾ ਯੋਜਨਾ ਦਿਵਸ ਮਨਾਇਆ

 ਫਿਰੋਜ਼ਪੁਰ, 23 ਸਤੰਬਰ:

          ਸਰਕਾਰੀ ਪੌਲੀਟੈਕਨਿਕ ਕਾਲਜ, ਫਿਰੋਜ਼ਪੁਰ ਦੇ ਐਨ.ਐਸ.ਐਸ. ਯੂਨਿਟ ਵਲੋਂ ਕੌਮੀ ਸੇਵਾ ਯੋਜਨਾ ਦਿਵਸ ਦੇ ਤਹਿਤ ਸਿੰਗਲ ਯੂਜ ਪਲਾਸਟਿਕ ਦੀ ਵਰਤੋਂ ਘਟਾਉਣ, ਵਾਤਾਵਰਣ ਦੀ ਸੁਰੱਖਿਆ, ਖੂਨਦਾਨ ਲਈ ਅਤੇ ਨਸ਼ਿਆਂ ਨੂੰ ਨਾਂਹ ਆਦਿ ਵਿਸ਼ਿਆਂ ਤੇ ਪੋਸਟਰ ਮੇਕਿੰਗ ਦੀ ਪ੍ਰਤੀਯੋਗਤਾ ਕਾਲਜ ਵਿਖੇ ਕਰਵਾਈ ਗਈ ਜਿਸ ਵਿਚ ਕਾਲਜ ਦੇ 35 ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ । ਇਸ ਪ੍ਰਤੀਯੋਗਤਾ ਵਿਚ ਉਪਰੰਤ ਚੁਣੇ ਗਏ ਪਹਿਲੇ ਤਿੰਨ ਸਥਾਨਾਂ ਉਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਤ ਵੀ ਕੀਤਾ ਗਿਆ । ਇਸ ਕਾਲਜ ਦੇ ਪ੍ਰਿੰਸੀਪਲ ਸ੍ਰੀ ਸ਼ਫਕਤ ਅਲੀ ਖਾਨ ਵੱਲੋਂ ਵਿਦਿਆਰਥੀਆਂ ਨੂੰ ਸਨਮਾਨ ਦੇ ਤੌਰ ‘ਤੇ ਪੋਸਟਰ ਡਰਾਇੰਗ ਕਿੱਟਾਂ ਵੰਡੀਆਂ ਗਈਆਂ। ਇਸ ਮੌਕੇ ‘ਤੇ ਬੋਲਦੇ ਹੋਏ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਕੌਮੀ ਸੇਵਾ ਲਈ ਜਾਗਰੂਕ ਕੀਤਾ ਅਤੇ ਆਪਣੇ ਵਾਤਾਵਰਣ ਨੂੰ ਸਾਫ ਸੁਥਰਾ ਅਤੇ ਹੋਰ ਸਮਾਜ ਸੇਵਾਵਾਂ ਵਿਚ ਭਾਗ ਲੈਣ ਲਈ ਉਤਸ਼ਾਹਿਤ ਕੀਤਾ। ਇਸ ਸਮਾਰੋਹ ਦਾ ਪ੍ਰਬੰਧ ਕਾਲਜ ਦੇ ਐਨ.ਐਸ.ਐਸ. ਪ੍ਰੋਗਰਾਮ ਅਫਸਰਾਂ ਸ੍ਰੀ ਕਰਨ ਅਨੰਦ ਅਤੇ ਸ੍ਰੀ ਰਾਜਵੀਰ ਸਿੰਘ ਵਲੋਂ ਕੀਤਾ ਗਿਆ ।

 

ਹੋਰ ਪੜੋ :- ਜ਼ਿਲ੍ਹਾ ਅਤੇ ਸੈਸ਼ਨ ਜੱਜ ਵੱਲੋਂ ਨਾਭਾ ਦੀਆਂ ਜੇਲ੍ਹਾਂ ਦਾ ਨਿਰੀਖਣ

—-