ਖੇਤੀਬਾੜੀ ਵਿਭਾਗ ਵੱਲੋਂ ਪਿੰਡ ਚੂਹੜ ਮਾਜਰਾ ਵਿਖੇ ਲਗਾਇਆ ਗਿਆ ਕਿਸਾਨ ਸਿਖਲਾਈ ਕੈਂਪ

ਖੇਤੀਬਾੜੀ ਵਿਭਾਗ ਵੱਲੋਂ ਪਿੰਡ ਚੂਹੜ ਮਾਜਰਾ ਵਿਖੇ ਲਗਾਇਆ ਗਿਆ ਕਿਸਾਨ ਸਿਖਲਾਈ ਕੈਂਪ

ਐਸ.ਏ.ਐਸ ਨਗਰ 27 ਸਤੰਬਰ

ਡਿਪਟੀ ਕਮਿਸ਼ਨਰ ਐਸ.ਏ.ਐਸ.ਨਗਰ ਦੇ ਦਿਸ਼ਾ ਨਿਰਦੇਸਾਂ ਅਤੇ ਮੁੱਖ ਖੇਤੀਬਾੜੀ ਅਫਸਰ ਐਸ.ਏ.ਐਸ.ਨਗਰ ਡਾ. ਗੁਰਬਚਨ ਸਿੰਘ ਦੇ ਅਗਵਾਈ ਹੇਠ  ਪਿੰਡ ਚੂਹੜ ਮਾਜਰਾ ਵਿਖੇ ਝੋਨੇ ਦੀ ਪਰਾਲੀ ਦੀ ਰਹਿੰਦ ਖੂੰਹਦ ਦੀ ਸਾਂਭ ਸੰਭਾਲ ਲਈ ਪਿੰਡ ਪੱਧਰੀ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ। ਇਸ ਮੌਕੇ  ਮੁੱਖ ਖੇਤੀਬਾੜੀ ਅਫਸਰ ਡਾ. ਗੁਰਬਚਨ ਸਿੰਘ ਨੇ ਕਿਸਾਨਾਂ ਨੂੰ ਦੱਸਿਆ ਕਿ ਝੋਨੇ ਦੀ ਪਰਾਲੀ ਨੂੰ ਸਾੜਨ ਨਾਲ ਜਿੱਥੇ ਵਾਤਾਵਰਨ ਪ੍ਰਦੂਸਿਤ ਹੁੰਦਾ ਹੈ ਉਸ ਦੇ ਨਾਲ ਨਾਲ  ਵੱਡੀ ਮਾਤਰਾ ਵਿੱਚ  ਖੁਰਾਕੀ ਤੱਤ ਅਤੇ ਸੂਖਮ ਜੀਵਾਣੂਆਂ ਦਾ ਨੁਕਸਾਨ ਵੀ ਹੁੰਦਾ ਹੈ। ਇੱਕ ਅੰਦਾਜੇ ਮੁਤਾਬਿਕ ਧਰਤੀ ਵਿਚੋਂ  ਝੋਨੇ ਦੁਆਰਾ ਲਈ ਗਈ 75% ਨਾਈਟ੍ਰੋਜਨ ਅਤੇ ਫਾਸਫੋਰਸ, 50% ਗੰਧਕ ਅਤੇ 75% ਪੋਟਾਸ਼ ਪਰਾਲੀ ਵਿੱਚ ਹੀ ਰਹਿ ਜਾਂਦੀ ਹੈ ਜੋ ਕਿ ਪਰਾਲੀ ਨੂੰ ਸਾੜਨ ਨਾਲ ਇਹ ਸਾਰੇ ਖੁਰਾਕੀ ਤੱਤ ਖਤਮ ਹੋ ਜਾਂਦੇ ਹਨ।

ਇਸ ਮੌਕੇ  ਬਲਾਕ ਖੇਤੀਬਾੜੀ ਅਫਸਰ ਖਰੜ ਡਾ. ਸੰਦੀਪ ਕੁਮਾਰ ਰਿਣਵਾ ਨੇ ਵਿਭਾਗ ਅੰਦਰ ਚੱਲ ਰਹੀਆਂ ਵੱਖ ਵੱਖ ਸਕੀਮਾਂ ਅਤੇ ਗਤੀਵਿਧੀਆਂ ਬਾਰੇ  ਕਿਸਾਨਾਂ ਨੂੰ ਵਿਸਥਾਰ ਵਿੱਚ ਦੱਸਿਆ।  ਡਾ. ਗੁਰਦਿਆਲ ਕੁਮਾਰ ਖੇਤੀਬਾੜੀ ਵਿਕਾਸ ਅਫਸਰ ਨੇ ਕਿਸਾਨਾਂ ਨੂੰ ਪਰਾਲੀ ਦੀ ਸਾਂਭ ਸੰਭਾਲ ਲਈ ਦਿੱਤੀ ਜਾਂਦੀ ਮਸੀਨਰੀ ਤੇ ਸਬਸਿਡੀ ਬਾਰੇ ਵਿਸਥਾਰ ਪੂਰਵਕ ਦੱਸਿਆ। ਡਾ. ਸੁੱਚਾ ਸਿੰਘ ਖੇਤੀਬਾੜੀ ਵਿਸਥਾਰ ਅਫਸਰ ਭਾਗੋ ਮਾਜਰਾ ਨੇ ਕਿਸਾਨਾਂ ਨੂੰ ਫਸਲੀ ਵਿਭਿੰਨਤਾ ਬਾਰੇ ਸਰੋਂ, ਮਸਰ, ਛੋਲੇ ਆਦਿ ਦੀ ਖੇਤੀ ਕਰਨ ਲਈ ਉਤਸਾਹਿਤ ਕੀਤਾ। ਡਾ. ਜਗਦੀਪ ਸਿੰਘ ਬੀ.ਟੀ.ਐਮ. (ਆਤਮਾ) ਨੇ ਆਤਮਾ ਸਕੀਮ ਅਧੀਨ ਕੀਤੀਆਂ ਜਾਂਦੀਆਂ ਗਤੀਵਿਧੀਆਂ ਜਿਵੇਂ ਪ੍ਰਦਰਸ਼ਨੀ ਪਲਾਟ, ਐਕਸਪੋਜਰ ਵਿਜਟ, ਟ੍ਰੇਨਿੰਗ ਆਦਿ ਬਾਰੇ ਕਿਸਾਨਾਂ ਨਾਲ ਵਿਚਾਰ ਸਾਂਝੇ ਕੀਤੇ।

ਇਸ ਮੌਕੇ ਸ੍ਰੀ ਪਰਵੇਜ ਗਿੱਲ ਏ.ਐਸ.ਆਈ. ਸ੍ਰੀ ਕੁਲਵਿੰਦਰ ਸਿੰਘ ਏ.ਟੀ.ਐਮ., ਸ੍ਰੀ ਮਨਪ੍ਰੀਤ ਸਿੰਘ ਏ.ਟੀ.ਐਮ. ਅਤੇ  ਅਗਾਂਹਵਧੂ ਕਿਸਾਨ ਗੁਰਪੀਤ ਸਿੰਘ, ਸ੍ਰੀ ਅਮਰਜੀਤ ਸਿੰਘ, ਚਮਕੌਰ ਸਿੰਘ ਅਤੇ ਹੋਰ ਵੀ ਕਿਸਾਨ ਹਾਜਰ ਸਨ।