ਡੀ.ਐਸ.ਆਰ. ਡਰਾਫਟ ਸਬੰਧੀ ਪ੍ਰਾਪਤ ਇਤਰਾਜ਼/ਸੁਝਾਵਾਂ ਉੱਤੇ ਵਿਚਾਰ ਵਟਾਂਦਰਾ

ਡੀ.ਐਸ.ਆਰ. ਡਰਾਫਟ ਸਬੰਧੀ ਪ੍ਰਾਪਤ ਇਤਰਾਜ਼/ਸੁਝਾਵਾਂ ਉੱਤੇ ਵਿਚਾਰ ਵਟਾਂਦਰਾ
ਰੂਪਨਗਰ, 29 ਸਤੰਬਰ:
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਦੀ ਅਗਵਾਈ ਹੇਠ ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀਮਤੀ ਹਰਜੋਤ ਕੌਰ ਅਤੇ ਜ਼ਿਲ੍ਹੇ ਦੇ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਨਾਲ ਜ਼ਿਲ੍ਹਾ ਸਰਵੇ ਰਿਪੋਰਟ ਸਬੰਧੀ ਮੀਟਿੰਗ ਹੋਈ।
ਇਸ ਮੀਟਿੰਗ ਵਿੱਚ ਪਬਲਿਕ ਡੋਮੇਨ ਉੱਤੇ ਪਾਏ ਡਰਾਫਟ ਡੀ.ਐਸ.ਆਰ ਦੇ ਸਬੰਧ ਵਿੱਚ ਪ੍ਰਾਪਤ ਹੋਏ ਇਤਰਾਜ਼/ਸੁਝਾਵਾਂ ਉੱਤੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਦੌਰਾਨ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਵਲੋਂ ਦੱਸਿਆ ਕਿ ਡਰਾਫਟ ਡੀ.ਐਸ.ਆਰ ਸਬੰਧੀ 1 ਸੁਝਾਅ/ਕਲੇਮ ਪ੍ਰਾਪਤ ਹੋਇਆ, ਜਿਸ ਨੂੰ ਮੀਟਿੰਗ ਵਿੱਚ ਵਿਚਾਰਿਆ ਗਿਆ ਉਸ ਦਾ ਹੱਲ ਕਰਕੇ ਇਸ ਸੁਝਾਅ/ਕਲੇਮ ਨੂੰ ਐਨ.ਆਈ.ਸੀ ਦੀ ਵੈਬਸਾਇਟ https://rupnagar.nic.in ਉੱਤੇ ਅਪਲੋਡ ਕਰ ਦਿੱਤਾ ਗਿਆ ਹੈ।
ਇਸ ਮੀਟਿੰਗ ਵਿੱਚ ਮਾਈਨਿੰਗ ਵਿਭਾਗ ਦੇ ਐਕਸੀਅਨ ਗੁਰਪ੍ਰੀਤ ਪਾਲ ਸੰਧੂ ਰੂਪਨਗਰ ਅਤੇ ਐਕਸੀਅਨ ਮਨਪ੍ਰੀਤ ਸਿੰਘ ਗਿੱਲ ਸ਼੍ਰੀ ਅਨੰਦਪੁਰ ਸਾਹਿਬ ਹਾਜ਼ਰ ਸਨ।