ਚੰਡੀਗੜ੍ਹ, 18 ਅਕਤੂਬਰ : ਸਟੂਡੈਂਟਸ ਆਰਗੇਨਾਈਜੇਸ਼ਨ ਆਫ ਇੰਡੀਆ (ਐਸ ਓ ਆਈ) ਨੇ ਅੱਜ ਸਭ ਤੋਂ ਵੱਡੇ ਤੇ ਖਿੱਤੇ ਦੇ ਸਭ ਤੋਂ ਪ੍ਰਸਿੱਧ ਕਾਮਰਸ ਕਾਲਜ ਜੀ ਜੀ ਡੀ ਐਸ ਡੀ ਕਾਲਜ ਸੈਕਟਰ 32 ਵਿਚ ਪ੍ਰਧਾਨ ਅਤੇ ਜਨਰਲ ਸਕੱਤਰ ਦੇ ਅਹੁਦਿਆਂ ਅਤੇ ਨਾਲ ਹੀ ਸਰਕਾਰੀ ਕਾਲਜ ਸੈਕਟਰ 46 ਵਿਚ ਪ੍ਰਧਾਨ ਦੇ ਅਹੁਦੇ ਲਈ ਚੋਣਾਂ ਵਿਚ ਜਿੱਤਾਂ ਦਰਜ ਕੀਤੀਆਂ।
ਇਸ ਗੱਲ ਦੀ ਜਾਣਕਾਰੀ ਦਿੰਦਿਆਂ ਯੂਥ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਪਰਮਬੰਸ ਸਿੰਘ ਰੋਮਾਣਾ ਨੇ ਦੱਸਿਆ ਕਿ ਗੁਰਬਾਜ਼ ਸਿੰਘ ਬਾਠ ਤੇ ਲਕਸ਼ੇ ਤੁੱਲੀ ਕ੍ਰਮਵਾਰ ਜੀ ਜੀ ਡੀ ਐਸ ਡੀ ਕਾਲਜ ਵਿਚ ਪ੍ਰਧਾਨ ਤੇ ਜਨਰਲ ਸਕੱਤਰ ਚੁਣੇ ਗਏ ਹਨ ਜਦੋਂ ਕਿ ਗੌਤਮ ਸਹੋਤਾ ਸਰਕਾਰੀ ਕਾਲਜ ਸੈਕਟਰ 46 ਵਿਚ ਸਟੂਡੈਂਟਸ ਕੌਂਸਲ ਦੇ ਪ੍ਰਧਾਨ ਦੇ ਅਹੁਦੇ ਦੀ ਚੋਣ ਜਿੱਤ ਗਏ ਹਨ।
ਜੇਤੂਆਂ ਨੂੰ ਵਧਾਈ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਉਹਨਾਂ ਨੂੰ ਨਵੀਂ ਭੂਮਿਕਾ ਲਈ ਸ਼ੁਭ ਇੱਛਾਵਾਂ ਭੇਂਟ ਕੀਤੀਆਂ ਤੇ ਦੋਵਾਂ ਸੰਸਥਾਵਾਂ ਵਿਚ ਵਿਦਿਆਰਥੀਆਂ ਦੀ ਭਲਾਈ ਦੇ ਪ੍ਰਾਜੈਕਟਾਂ ਨੂੰ ਮੁਕੰਮਲ ਕਰਨ ਅਤੇ ਵਿਦਿਆਰਥੀਆਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਪਾਰਟੀ ਵੱਲੋਂ ਡਟਵੀਂ ਮਦਦ ਦਾ ਭਰੋਸਾ ਦੁਆਇਆ।

English






