ਵਧੇਰੇ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਪ੍ਰੋਗਰਾਮ ਅਫ਼ਸਰ ਸੁਖਦੀਪ ਸਿੰਘ ਨੇ ਦੱਸਿਆ ਕਿ ਇਸ ਦਿਨ ਨੂੰ ਮਨਾਉਣ ਦਾ ਮਕਸਦ ਵੱਖ-ਵੱਖ ਗਤੀਵਿਧੀਆਂ ਰਾਹੀਂ ਮਾਪਿਆਂ ਨੂੰ ਪੋਸ਼ਣ ਅਤੇ ਪੋਸ਼ਟਿਕ ਬਗੀਚੇ ਸਬੰਧੀ ਜਾਣਕਾਰੀ ਦੇਣਾ ਹੈ। ਇਸ ਦੌਰਾਨ ਜਿਲ੍ਹੇ ਅਧੀਨ ਬਲਾਕ ਡੇਰਾਬੱਸੀ ਦੇ ਆਂਗਣਵਾੜੀ ਸੈਂਟਰ ਦੱਪਰ, ਮਾਜਰੀ ਦੇ ਪਿੰਡ ਬੜੌਦੀ ਦੇ ਆਗਣਵਾੜੀ ਸੈਂਟਰ, ਖਰੜ-1 ਦੇ ਪਿੰਡ ਬਡਾਲੀ ਦੇ ਆਂਗਣਵਾੜੀ ਸੈਂਟਰ ਅਤੇ ਖਰੜ-2 ਦੇ ਆਂਗਣਵਾੜੀ ਸੈਂਟਰ ਰੁੜਕਾ ਵਿਖੇ ਬਲਾਕ ਪੱਧਰ ‘ਤੇ “ਪੋਸ਼ਣ ਦਿਵਸ” ਦਿਨ ਦਾ ਆਯੋਜਨ ਕੀਤਾ ਗਿਆ ਜਿਸ ਦੌਰਾਨ ਵੱਖ-ਵੱਖ ਗਤੀਵਿਧੀਆਂ ਜਿਵੇਂ ਕਿ ਫੈਂਸੀ ਡਰੈਸ ਮੁਕਾਬਲਾ, ਰੁੱਖ ਲਗਾਉਣਾ, ਕਿਚਨ ਗਾਰਡਨ ਦੀ ਮਹੱਤਤਾ ਅਤੇ ਪੌਦਿਆ ਦੀ ਸਾਂਭ ਸੰਭਾਲ ਬਾਰੇ ਆਮ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਉਪਰੰਤ ਫੈਂਸੀ ਡਰੈਸ ਮੁਕਾਬਲੇ ਵਿਚ ਜੈਤੂ ਬੱਚੇ ਦੀ ਚੋਣ ਸਫਾਈ, ਰਚਨਾਤਮਕਤਾ ਅਤੇ ਮੁਕਾਬਲੇ ਲਈ ਕੀਤੀ ਮਿਹਨਤ ਦੇ ਆਧਾਰ ਤੇ ਕੀਤੀ ਗਈ ਅਤੇ ਜੇਤੂ ਬੱਚਿਆ ਨੂੰ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਆਂਗਣਵਾੜੀ ਵਰਕਰਾਂ ਵਲੋਂ ਮਿਤੀ 18.11.2022 ਨੂੰ ਬਾਲ ਵਿਕਾਸ ਮੇਲੇ ਤਹਿਤ ਮਨਾਏ ਜਾਣ ਵਾਲੇ “ਦਾਦਾ-ਦਾਦੀ, ਨਾਨਾ-ਨਾਨੀ ਦਿਨ” ਵਿਚ ਭਾਗ ਲੈਣ ਲਈ ਬੱਚਿਆ ਦੇ ਦਾਦਾ-ਦਾਦੀ/ ਨਾਨਾ-ਨਾਨੀ, ਮਾਪਿਆ ਅਤੇ ਪਿੰਡ ਦੇ ਪੰਚਾਇਤ ਮੈਂਬਰਾਂ ਨੂੰ ਸੱਦੇ ਪੱਤਰ ਵੀ ਵੰਡੇ ਗਏ।
ਹੋਰ ਜਾਣਕਾਰੀ ਦਿੰਦੇ ਹੋਏ ਸੀ.ਡੀ.ਪੀ.ਉ ਗੁਰਸਿਮਰਨ ਕੌਰ ਨੇ ਦੱਸਿਆ ਕਿ ਬਲਾਕ ਖਰੜ-2 ਵਲੋਂ ਆਈ.ਸੀ.ਡੀ.ਐਸ ਸਕੀਮ ਦੇ ਲਾਭਪਾਤਰੀਆਂ ਨੂੰ ਵੱਖ-2 ਆਂਗਣਵਾੜੀ ਸੈਂਟਰਾਂ ਵਿੱਚ ਬੁਲਾ ਕੇ ਉਡਾਰੀਆਂ ਬਾਲ ਮੇਲੇ ਤਹਿਤ ਪੋਸ਼ਣ ਦਿਵਸ ਮਨਾਇਆ ਗਿਆ। ਉਨ੍ਹਾਂ ਦੱਸਿਆ ਕਿ ਇਸ ਦਿਨ ਨੂੰ ਮਨਾਉਣ ਦਾ ਮਕਸਦ ਵੱਖ-ਵੱਖ ਗਤੀਵਿਧੀਆਂ ਰਾਹੀਂ ਮਾਪਿਆਂ ਨੂੰ ਪੋਸ਼ਣ ਅਤੇ ਪੌਸ਼ਟਿਕ ਬਗੀਚੀ ਸਬੰਧੀ ਜਾਗਰੂਕ ਅਤੇ ਜਾਣਕਾਰੀ ਦੇਣਾ ਸੀ।
ਇਸ ਮੌਕੇ ਬਲਾਕ ਪੱਧਰੀ ਪੋਂਸ਼ਣ ਦਿਵਸ ਬਾਲ ਵਿਕਾਸ ਪ੍ਰੋਜੈਕਟ ਅਫਸਰ, ਪੋਸ਼ਣ ਕੋਆਰਡੀਨੇਟਰ, ਸੁਪਰਵਾਈਜਰ, ਆਂਗਣਵਾੜੀ ਵਰਕਰਾਂ ਅਤੇ ਹੈਲਪਰ ਮੌਜੂਦ ਸਨ।

English






