ਰੂਪਨਗਰ, 09 ਨਵੰਬਰ :- ਸੁਪਰੀਮ ਕੋਰਟਾ ਦੇ ਹੁਕਮਾਂ ਅਨੁਸਾਰ ਜ਼ਿਲ੍ਹਾ ਸਿੱਖਿਆ ਅਫਸਰ (ਐਲੀ.) ਸ਼੍ਰੀਮਤੀ ਸੰਗੀਤਾ ਸ਼ਰਮਾ ਦੀ ਅਗਵਾਈ ਹੇਠ ਯੂ.ਡੀ.ਆਈ.ਡੀ. ਕਾਰਡ ਬਣਾਉਣ ਲਈ ਸਰਕਾਰੀ ਹਸਪਤਾਲ ਰੂਪਨਗਰ ਵਿਖੇ ਕੈਂਪ ਲਗਾਇਆ ਗਿਆ।
ਸ਼੍ਰੀਮਤੀ ਸੰਗੀਤਾ ਸ਼ਰਮਾ ਨੇ ਦੱਸਿਆ ਕਿ ਇਸ ਕੈਂਪ ਵਿਚ 54 ਬੱਚਿਆਂ ਨੇ ਆਪਣੇ ਮਾਤਾ-ਪਿਤਾ ਸਮੇਤ ਨਾਲ ਹਾਜ਼ਰ ਹੋਏ। ਇਨ੍ਹਾਂ ਵਿੱਚੋਂ ਆਏ ਹੋਏ ਕਈ ਬੱਚਿਆਂ ਨੂੰ ਆਈ.ਕਿਊ ਚੈਕਅਪ ਸੈਕਟਰ-31 ਚੰਡੀਗੜ੍ਹ ਵਿਖੇ ਰੈਫਰ ਕੀਤਾ ਗਿਆ ਅਤੇ 7 ਬੱਚਿਆਂ ਦੇ ਅਲੱਗ ਡਿਸੀਬਲਿਟੀ ਸਰਟੀਫਿਕੇਟ ਬਣਾਏ ਗਏ।
ਇਸ ਮੌਕੇ ਉੱਪ ਜ਼ਿਲ੍ਹਾ ਸਿੱਖਿਆ ਅਫਸਰ ਸ਼੍ਰੀਮਤੀ ਰੰਜਨਾ ਕਤਿਆਲ, ਸ਼੍ਰੀਮਤੀ ਰਜਨੀ, ਸ਼੍ਰੀਮਤੀ ਵੰਦਨਾ, ਨੀਰਜ, ਸੁਮਨਾ, ਗੁਰਮੀਤ, ਅਨਾਇਤਾ, ਕੁਲਭੁਸ਼ਨ, ਜਸਪਾਲ, ਅਰਜੀਤ, ਅਕਵਿੰਦਰ, ਮਨਿੰਦਰ ਅਤੇ ਰਵਿੰਦਰ ਹਾਜ਼ਰ ਸਨ।

English






