ਦੰਦਾਂ ਦੀਆਂ ਬਿਮਾਰੀਆਂ ਤੋਂ ਬਚਾਅ ਬਾਰੇ ਵਿਦਿਆਰਥੀਆਂ ਨੂੰ ਕੀਤਾ ਜਾਗਰੂਕ

_Dr. Adarshpal Kaur
ਦੰਦਾਂ ਦੀਆਂ ਬਿਮਾਰੀਆਂ ਤੋਂ ਬਚਾਅ ਬਾਰੇ ਵਿਦਿਆਰਥੀਆਂ ਨੂੰ ਕੀਤਾ ਜਾਗਰੂਕ

ਐੱਸ.ਏ.ਐੱਸ. ਨਗਰ, 22 ਫਰਵਰੀ 2023

ਸਿਵਲ ਸਰਜਨ ਡਾਕਟਰ ਆਦਰਸ਼ਪਾਲ ਕੌਰ,ਸੀਨੀਅਰ ਮੈਡੀਕਲ ਅਫ਼ਸਰ ਡਾ: ਐਚ.ਐਸ.ਚੀਮਾ ਅਤੇ ਜ਼ਿਲ੍ਹਾ ਡੈਂਟਲ ਹੈਲਥ ਅਫ਼ਸਰ ਡਾ: ਪਰਨੀਤ ਗਰੇਵਾਲ ਦੀ ਅਗਵਾਈ ਵਿੱਚ 35ਵਾਂ ਦੰਦਾਂ ਦਾ ਪੰਦਰਵਾੜਾ ਮਨਾਇਆ ਜਾ ਰਿਹਾ ਹੈ।

ਹੋਰ ਪੜ੍ਹੋ – ਵਿਧਾਨ ਸਭਾ ਸਪੀਕਰ ਅਤੇ ਸਿਹਤ ਮੰਤਰੀ ਵਲੋਂ ਭਗਤ ਪੂਰਨ ਸਿੰਘ ਦੇ ਜੱਦੀ ਪਿੰਡ ਦਾ ਵਿਸ਼ੇਸ਼ ਦੌਰਾ

ਇਸ ਪੰਦਰਵਾੜੇ ਦੌਰਾਨ ਸਰਕਾਰੀ ਹਾਈ ਸਕੂਲ ਫੇਜ਼-5 ਮੋਹਾਲੀ ਵਿਖੇ ਡਾ.ਹਰਪ੍ਰੀਤ ਕੌਰ ਅਤੇ ਡਾ.ਅਨੁਪ੍ਰੀਤ ਵੱਲੋਂ ਸਕੂਲੀ ਸਿਹਤ ਗਤੀਵਿਧੀਆਂ ਕਰਵਾਈਆਂ ਗਈਆਂ। ਦੰਦਾਂ ਦੀਆਂ ਬਿਮਾਰੀਆਂ ਬਾਰੇ ਭਾਸ਼ਨ ਦਿੱਤਾ ਗਿਆ ਅਤੇ ਸਹੀ ਬਰਸ਼ਿੰਗ ਤਕਨੀਕ ਦਾ ਪ੍ਰਦਰਸ਼ਨ ਕੀਤਾ ਗਿਆ।

ਪ੍ਰਿੰਸੀਪਲ ਭਾਰਤ ਭੂਸ਼ਨ ਬੇਰੀ ਨੇ ਦੰਦਾਂ ਦੇ ਦੌਰੇ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਇਸ ਮੌਕੇ ਸਕੂਲ ਅਧਿਆਪਕਾ ਬਬਲਜੀਤ ਕੌਰ, ਸਪਨਾ, ਕ੍ਰਿਸ਼ਨ ਮਹਿਤਾ, ਸ਼ੈਲੂ ਗੁਪਤਾ, ਕਰਮਜੀਤ ਕੌਰ ਆਦਿ ਹਾਜ਼ਰ ਸਨ।