24 ਮਾਰਚ ਨੂੰ ਐਲਬੀਐੱਸ ਕਾਲਜ ’ਚ ਹੋਣਗੇ ਮਹਿਲਾਵਾਂ ਦੇ ਟੇਬਲ ਟੈਨਿਸ ਮੁਕਾਬਲੇ

NEWS MAKHANI

ਬਰਨਾਲਾ, 21 ਮਾਰਚ :- 
ਜ਼ਿਲ੍ਹਾ ਖੇਡ ਅਫਸਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਖੇਡ ਵਿਭਾਗ ਬਰਨਾਲਾ ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਸਬੰਧ ਵਿੱਚ 24 ਮਾਰਚ ਨੂੰ ਲਾਲ ਬਹਾਦੁਰ ਸ਼ਾਸਤਰੀ ਆਰੀਆ ਮਹਿਲਾ ਕਾਲਜ ਵਿਖੇ ਲੜਕੀਆਂ/ਮਹਿਲਾਵਾਂ ਦੇ ਟੇਬਲ ਟੈਨਿਸ ਦੇ ਮੈਚ ਕਰਵਾਏ ਜਾਣਗੇ।
ਇਹ ਮੈਚ ਉਮਰ ਵਰਗ ਅੰਡਰ 14, ਅੰਡਰ 17, ਅੰਡਰ 21, 21 ਤੋਂ 40 ਤੇ 40 ਸਾਲ ਤੋਂ ਉਪਰ ਦੇ ਕਰਾਏ ਜਾਣੇ ਹਨ, ਜੋ ਕਿ ਸਵੇਰੇ 9 ਵਜੇ ਸ਼ੁਰੂ ਹੋਣਗੇ। ਉਨ੍ਹਾਂ ਵੱਧ ਤੋਂ ਵੱਧ ਖਿਡਾਰਨਾਂ ਨੂੰ ਭਾਗ ਲੈਣ ਦਾ ਸੱਦਾ ਦਿੱਤਾ।

 

ਹੋਰ ਪੜ੍ਹੋ :-
ਵਧੀਕ ਡਿਪਟੀ ਕਮਿਸ਼ਨਰ ਨੇ ਸੀਨੀਅਰ ਸਿਟੀਜ਼ਨ ਦੀਆਂ ਮੁਸ਼ਕਲਾਂ ਹੱਲ ਕਰਨ ਦਾ ਭਰੋਸਾ ਦਿੱਤਾ