ਮਹਿਲ ਕਲਾਂ ਵਿਖੇ ਤਹਿਸੀਲ ਕੰਪਲੈਕਸ ਦੀ ਉਸਾਰੀ ਸਬੰਧੀ ਕੀਤੀ ਗਈ ਬੈਠਕ

–ਧਨੌਲਾ, ਭਦੌੜ ਵਿਖੇ ਬਣਨਗੇ ਸਬ ਤਹਿਸੀਲ ਦਫਤਰ, ਡਿਪਟੀ ਕਮਿਸ਼ਨਰ

ਬਰਨਾਲਾ, 22 ਮਾਰਚ

ਮਹਿਲ ਕਲਾਂ ਵਿਖੇ ਤਹਿਸੀਲ ਕੰਪਲੈਕਸ ਦੀ ਉਸਾਰੀ ਸਬੰਧੀ ਬੈਠਕ ਅੱਜ ਡਿਪਟੀ ਕਮਿਸ਼ਨਰ ਬਰਨਾਲਾ ਪੂਨਮਦੀਪ ਕੌਰ ਦੀ ਅਗਵਾਈ ਹੇਠ ਕੀਤੀ ਗਈ ।

ਇਸ ਮੌਕੇ ਬੋਲਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਰਕਾਰ ਵੱਲੋਂ ਜਾਰੀ ਨਿਰਦੇਸ਼ਾਂ ਅਨੁਸਾਰ ਮਹਿਲ ਕਲਾਂ ਵਿਖੇ ਸਰਕਾਰੀ ਦਫ਼ਤਰ, ਪਟਵਾਰ ਸਟੇਸ਼ਨ, ਫਰਦ ਕੇਂਦਰ ਆਦਿ ਦੀ ਉਸਾਰੀ ਕੀਤੀ ਜਾਵੇਗੀ। ਇਸੇ ਤਰ੍ਹਾਂ ਧਨੌਲਾ ਅਤੇ ਭਦੌੜ ਵਿਖੇ ਵੀ ਸਬ ਤਹਿਸੀਲ ਕੰਪਲੈਕਸ ਉਸਾਰੇ ਜਾਣਗੇ ਜਿਨ੍ਹਾਂ ਸਬੰਧੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਸਾਰੇ ਪ੍ਰੋਜੈਕਟਾਂ ਨੂੰ ਸਰਕਾਰੀ ਲੋੜਾਂ ਅਨੁਸਾਰ ਤਿਆਰ ਕੀਤਾ ਜਾਣ।

ਇਸ ਮੌਕੇ ਉਪ ਮੰਡਲ ਮੈਜਿਸਟ੍ਰੇਟ ਬਰਨਾਲਾ ਗੋਪਾਲ ਸਿੰਘ, ਜ਼ਿਲ੍ਹਾ ਮਾਲ ਅਫਸਰ ਬਲਕਰਨ ਸਿੰਘ, ਸਹਾਇਕ ਕਮਿਸ਼ਨਰ ਸੁਖਪਾਲ ਸਿੰਘ, ਵੱਖ ਵੱਖ ਤਹਿਸੀਲਦਾਰ ਆਦਿ ਹਾਜ਼ਰ ਸਨ ।