ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਰੋਪੜ ਜੋਨ ਅੰਤਰ ਕਾਲਜ ਕ੍ਰਿਕਟ ਮੁਕਾਬਲਿਆਂ ਵਿੱਚ ਸਰਕਾਰੀ ਕਾਲਜ ਰੋਪੜ ਦੀ ਝੰਡੀ 

ਰੂਪਨਗਰ, 9 ਅਕਤੂਬਰ:
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਰੋਪੜ ਜੋਨ ਦੇ ਅੰਤਰ ਕਾਲਜ ਕ੍ਰਿਕਟ ਮੁਕਾਬਲੇ 03 ਅਕਤੂਬਰ ਤੋਂ 07 ਅਕਤੂਬਰ, 2023 ਤੱਕ ਸਰਕਾਰੀ ਕਾਲਜ ਰੋਪੜ ਵਿਖੇ ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਦੀ ਸਰਪ੍ਰਸਤੀ ਅਤੇ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਪ੍ਰੋ. ਹਰਜੀਤ ਸਿੰਘ ਦੀ ਅਗਵਾਈ ਹੇਠ ਕਾਲਜ ਖੇਡ ਮੈਦਾਨ ਵਿੱਚ ਕਰਵਾਏ ਗਏ।
ਇਨ੍ਹਾਂ ਮੁਕਾਬਲਿਆਂ ਵਿੱਚ ਰੋਪੜ ਜੋਨ ਦੀਆਂ 8 ਟੀਮਾਂ ਨੇ ਭਾਗ ਲਿਆ। ਫਾਈਨਲ ਮੈਚ ਸਰਕਾਰੀ ਕਾਲਜ ਰੋਪੜ ਅਤੇ ਦਸਮੇਸ਼ ਖਾਲਸਾ ਕਾਲਜ, ਜੀਰਕਪੁਰ ਦੀ ਕ੍ਰਿਕਟ ਟੀਮ ਵਿਚਕਾਰ ਖੇਡਿਆ ਗਿਆ। ਦਰਸ਼ਕਾਂ ਨੇ ਇਸ ਮੈਚ ਦਾ ਭਰਪੂਰ ਆਨੰਦ ਮਾਣਿਆ।
ਡਾ. ਹਰਮਨਦੀਪ ਕੌਰ ਨੇ ਦੱਸਿਆ ਕਿ ਸਰਕਾਰੀ ਕਾਲਜ ਰੋਪੜ ਦੀ ਟੀਮ ਨੇ ਟਾੱਸ ਜਿੱਤ ਕੇ ਪਹਿਲਾਂ ਬੱਲੇਬਾਜੀ ਕਰਦੇ ਹੋਏ 20 ਓਵਰਾਂ ਵਿਚ 147 ਰਨ ਬਣਾਏ। ਕੁਨਵਰਜੀਤ ਨੇ 52 ਬਾਲਾਂ ਵਿੱਚ ਸਭ ਤੋਂ ਵੱਧ 93 ਸਕੋਰ ਬਣਾ ਕੇ ਖੇਡ ਦਾ ਵਧੀਆ ਪ੍ਰਦਰਸ਼ਨ ਕੀਤਾ। ਲਕਸ਼ ਦਾ ਪਿੱਛਾ ਕਰਦੇ ਹੋਏ ਦਸ਼ਮੇਸ਼ ਖਾਲਸਾ ਕਾਲਜ ਜੀਰਕਪੁਰ ਦੀ ਟੀਮ 106 ਰਨ ਤੇ ਆੱਲ ਆਉਟ ਹੋ ਗਈ।
ਰੋਪੜ ਕਾਲਜ ਟੀਮ ਦੇ ਖਿਡਾਰੀ ਕੁਨਾਲ ਵਿਸ਼ਵਾ ਨੇ ਸਭ ਤੋਂ ਵਧੀਆਂ ਬਾਲਿੰਗ ਪ੍ਰਦਰਸ਼ਨ ਕਰਦੇ ਹੋਏ 4 ਓਵਰਾਂ ਵਿੱਚ 27 ਰਨ ਦੇ ਕੇ 4 ਵਿਕਟਾਂ ਹਾਸਲ ਕੀਤੀਆਂ। ਸਰਕਾਰੀ ਕਾਲਜ ਰੋਪੜ ਦੀ ਟੀਮ ਨੇ ਲਗਾਤਾਰ ਤਿੰਨ ਸਾਲ ਦੀ ਆਪਣੀ ਜਿੱਤ ਨੂੰ ਬਰਕਰਾਰ ਰੱਖਦੇ ਹੋਏ ਫਾਈਨਲ ਮੈਚ ਜਿੱਤਿਆ। ਕਾਲਜ ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਨੇ ਜੇਤੂ ਟੀਮ ਨੂੰ ਟ੍ਰਾਫੀ ਦੇ ਕੇ ਸਨਮਾਨਤ ਕੀਤਾ।
ਇਸ ਮੌਕੇ ਕਾਲਜ ਦੇ ਵਾਈਸ ਪ੍ਰਿੰਸੀਪਲ ਡਾ. ਹਰਜਸ ਕੌਰ, ਕਾਲਜ ਬਰਸਰ ਡਾ. ਦਲਵਿੰਦਰ ਸਿੰਘ, ਡਾ. ਨਿਰਮਲ ਸਿੰਘ ਬਰਾੜ, ਡਾ. ਜਤਿੰਦਰ ਕੁਮਾਰ, ਪ੍ਰੋ. ਸ਼ਮਿੰਦਰ ਕੌਰ, ਪ੍ਰੋ. ਚੰਦਰਗੁਪਤ ਤੋਂ ਇਲਾਵਾ ਕੋਚ ਅਵਨੀਪ ਸੈਣੀ, ਯੂਨੀਵਰਸਿਟੀ ਅਬਜਰਵਰ ਮਨਪ੍ਰੀਤ ਸਿੰਘ ਵੀ ਹਾਜ਼ਰ ਸਨ। ਮੈਚ ਆਯੋਜਿਤ ਕਰਨ ਵਿੱਚ ਸ਼੍ਰੀ ਸੰਦੀਪ ਬੁੱਧੀ ਰਾਜਾ ਨੇ ਅਹਿਮ ਸਹਿਯੋਗ ਦਿੱਤਾ।