ਖੇਤਰੀ ਯੁਵਕ ਤੇ ਲੋਕ ਮੇਲੇ ‘ਚ ਪੰਜਾਬੀ ਸੱਭਿਆਚਾਰ ਨਾਲ ਜੁੜੀ ਕਲਾ ਨੂੰ ਸੁਰਜੀਤ ਰੱਖਣ ਲਈ ਹੋਏ ਮੁਕਾਬਲੇ

— ਪੀੜੀ ਬੁਣਨੀ, ਮਿੱਟੀ ਦੇ ਖਡੌਣੇ, ਖਿੱਦ੍ਹੋ ਬਣਾਉਣਾ ਤੇ ਇੰਨੂ ਬਣਾਉਣਾ ਮੁਕਾਬਲੇ ਖਿੱਚ ਦਾ ਕੇਂਦਰ ਬਣੇ

ਰੂਪਨਗਰ, 9 ਅਕਤੂਬਰ:

ਪੰਜਾਬੀ ਯੂਨੀਵਰਸਿਟੀ ਪਟਿਆਲ਼ਾ ਦੇ ਰੋਪੜ ਅਤੇ ਸ੍ਰੀ ਫ਼ਤਿਹਗੜ੍ਹ ਸਾਹਿਬ ਜ਼ੋਨ ਦਾ ਖੇਤਰੀ ਯੁਵਕ ਅਤੇ ਲੋਕ ਮੇਲਾ (2023-24) ਅਧੀਨ ਅੱਜ ਸਰਕਾਰੀ ਕਾਲਜ ਵਿਖੇ ਪੰਜਾਬੀ ਸੱਭਿਆਚਾਰ ਨਾਲ ਜੁੜੀ ਕਲਾ ਨੂੰ ਸੁਰਜੀਤ ਰੱਖਣ ਲਈ ਦਿਲਚਸਪ ਮੁਕਾਬਲੇ ਕਰਵਾਏ ਗਏ।

ਇਨ੍ਹਾਂ ਮੁਕਾਬਲਿਆਂ ਵਿਚ ਬਤੌਰ ਮੁੱਖ ਮਹਿਮਾਨ ਪਹੁੰਚੇ ਸੰਤ ਬਾਬਾ ਅਵਤਾਰ ਸਿੰਘ ਗੁਰੂਦੁਆਰਾ ਹੈੱਡ ਦਰਬਾਰ ਕੋਟਿ ਪੁਰਾਣ ਰੋਪੜ ਨੇ ਵਿਦਿਆਰਥੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਤੁਹਾਡੇ ਵਲੋਂ ਪੰਜਾਬ ਦੀ ਵਿਰਾਸਤ ਨੂੰ ਦਰਸਾਉਂਦੀਆਂ ਵੱਖ-ਵੱਖ ਕਲਾ ਦੇ ਹੁਨਰ ਨੂੰ ਸਿੱਖਣਾ ਕਾਬਿਲੇ ਤਾਰੀਫ ਹੈ। ਉਨ੍ਹਾਂ ਵਿਦਿਆਰਥਣਾਂ ਨੂੰ ਵੱਧ ਤੋਂ ਵੱਧ ਆਪਣੇ ਵਿਰਸੇ ਨਾਲ ਜੁੜਨ ਦਾ ਸੁਝਾਅ ਦਿੱਤਾ ਅਤੇ ਲੋਕ ਭਲਾਈ ਸਮੇਤ ਲੋੜਵੰਦਾਂ ਦੀ ਮੱਦਦ ਕਰਨ ਲਈ ਅੱਗੇ ਆਉਣ ਲਈ ਵੀ ਕਿਹਾ।

ਇਸ ਮੌਕੇ ਜਾਣਕਾਰੀ ਸਾਂਝੀ ਕਰਦਿਆਂ ਸਭਿਆਚਾਰਕ ਸੱਥ ਪੰਜਾਬ ਦੇ ਚੇਅਰਮੈਨ ਜਸਮੇਰ ਸਿੰਘ ਢੱਟ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਦੇ ਆਯੋਜਨ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਇਸ ਚਾਂਸਲਰ ਪ੍ਰੋ. ਅਰਵਿੰਦ ਅਤੇ ਪੰਜਾਬ ਸਰਕਾਰ ਵਧਾਈ ਦੇ ਪਾਤਰ ਹਨ। ਇਸ ਤਰ੍ਹਾਂ ਦੇ ਮੁਕਾਬਲੇ ਨੌਜਵਾਨਾਂ ਨੂੰ ਆਪਣੀ ਮਿੱਟੀ ਨਾਲ ਜੋੜਦੇ ਹਨ ਕੀ ਕਿਵੇਂ ਸਾਡੇ ਸੂਬੇ ਦਾ ਸਭਿਆਚਾਰ ਅਤੇ ਪ੍ਰਾਚੀਨ ਕਲਾ ਆਪਣੇ ਆਪ ਵਿਚ ਇੱਕ ਵਿਲੱਖਣ ਅਹਿਮੀਅ ਰੱਖਦੀ ਹੈ। ਉਨ੍ਹਾਂ ਕਿਹਾ ਕਿ ਅੱਜ ਸਾਨੂੰ ਲੋੜ ਹੈ ਕਿ ਸਾਡੇ ਵਡੇਰਿਆਂ ਦੀਆਂ ਪਰੰਮਪਰਾਵਾਂ ਨਾਲ ਅਸੀਂ ਆਪਣੇ ਨੌਜਵਾਨ ਵਰਗ ਨੂੰ ਜੋੜੀਏ ਜਿਸ ਮੰਤਵ ਨਾਲ ਹੀ ਇਹ ਮੁਕਾਬਲੇ ਕਰਵਾਏ ਜਾ ਰਹੇ ਹਨ।

ਉਨ੍ਹਾਂ ਕਿਹਾ ਕਿ ਇਨ੍ਹਾਂ ਮੁਕਾਬਿਆਂ ਤਹਿਤ ਕਰੋਸ਼ੀਏ ਦੀ ਬੁਣਤੀ, ਨਾਲਾ ਬੁਣਨਾ, ਕਢਾਈ, ਪੱਖੀ ਬਣਾਉਣਾ, ਗੁੱਡੀਆਂ-ਪਟੌਲੇ ਬਣਾਉਣਾ, ਪਰਾਂਦਾ ਬਣਾਉਣਾ, ਰੱਸਾ ਵੱਟਣਾ, ਟੌਕਰੀ ਬਣਾਉਣਾ, ਛਿੱਕੂ ਬਣਾਉਣਾ, ਪੀੜੀ ਬੁਣਨੀ, ਮਿੱਟੀ ਦੇ ਖਡੌਣੇ ਬਣਾਉਣਾ, ਖਿੱਦ੍ਹੋ ਬਣਾਉਣਾ ਅਤੇ ਇੰਨੂ ਬਣਾਉਣਾ ਮੁੱਖ ਤੌਰ ਉਤੇ ਸ਼ਾਮਿਲ ਹਨ ਜੋ ਇਸ ਮੁਕਾਬਲੇ ਦਾ ਖਿੱਚ ਦਾ ਕੇਂਦਰ ਬਣੇ।

ਇਸ ਮੁਕਾਬਲੇ ਦੀ ਸਭ ਤੋਂ ਖਾਸ਼ੀਅਤ ਇਹ ਰਹੀ ਕਿ ਇਨ੍ਹਾਂ ਮੁਕਾਬਲਿਆਂ ਵਿਚ ਉਮੀਦ ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਬੜੀ ਲਗਨ ਨਾਲ ਵੱਖ-ਵੱਖ ਵਿਰਾਸਤੀ ਚੀਜ਼ਾਂ ਨੂੰ ਹੱਥੀ ਬਣਾਇਆ ਜੋ ਆਪਣੇ-ਆਪ ਵਿਚ ਸਾਡੇ ਸੱਭਿਆਚਾਰ ਦੀ ਖੂਸਸੂਰਤੀ ਦੀ ਮਿਸਾਲ ਹੈ।

ਇਸ ਮੌਕੇ ਵਿਸ਼ੇਸ਼ ਤੌਰ ਉਤੇ ਮੁੱਖੀ ਪੰਜਾਬੀ ਵਿਭਾਗ ਸਰਕਾਰੀ ਕਾਲਜ ਰੋਪੜ ਡਾ ਸੁਖਜਿੰਦਰ ਕੌਰ, ਪ੍ਰੋ. ਲਾਭ ਸਿੰਘ ਖੀਵਾ, ਡਾ ਦਵਿੰਦਰ ਕੋਰ, , ਪ੍ਰੋ. ਬਲਜਿੰਦਰ ਕੌਰ ਅਤੇ ਪ੍ਰੋ. ਆਰਤੀ ਹਾਜ਼ਰ ਸਨ।