ਆਫਤ ਦੇ ਸਮੇਂ ‘ਚ ਮਦਦਗਾਰ ਸਾਬਤ ਹੋਣਗੇ ਆਪਦਾ ਮਿੱਤਰ

ਫਿਰੋਜ਼ਪੁਰ, 17 ਅਕਤੂਬਰ :

ਵੱਡੀ ਦੁਰਘਟਨਾ ਜਾਂ ਆਫ਼ਤ ਦੀ ਸਥਿਤੀ ਵਿੱਚ ਸਹਾਇਤਾ ਪ੍ਰਦਾਨ ਕਰਨ ਲਈ ਭਾਰਤ ਸਰਕਾਰ, ਐਨ.ਡੀ.ਐਮ.ਏ., ਐਸ.ਡੀ.ਐਮ.ਏ. ਪੰਜਾਬ, ਡੀ.ਡੀ.ਐਮ.ਏ. ਫਿਰੋਜ਼ਪੁਰ ਅਤੇ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਿਨਿਸਟ੍ਰੇਸ਼ਨ ਚੰਡੀਗੜ੍ਹ ਵੱਲੋਂ ਫ਼ਿਰੋਜ਼ਪੁਰ ਜ਼ਿਲ੍ਹੇ ਵਿੱਚ 300 ਕਮਊਨਿਟੀ ਵਲੰਟੀਅਰਾਂ ਦੇ ਬੈਚ ਨੂੰ ਆਪਦਾ ਮਿੱਤਰ ਸਿਖਲਾਈ ਦਿੱਤੀ ਜਾ ਰਹੀ ਹੈ। ਇਹ ਸਿਖਲਾਈ ਕੈਂਪ 12 ਦਿਨਾਂ ਤੱਕ ਚੱਲੇਗਾ। ਇਹ ਜਾਣਕਾਰੀ ਨਰੇਂਦਰ ਚੌਹਾਨ ਸਲਾਹਕਾਰ ਜ਼ਿਲ੍ਹਾ ਆਫਤ ਪ੍ਰਬੰਧਨ ਅਥਾਰਟੀ ਨੇ ਦਿੱਤੀ।

ਉਨ੍ਹਾਂ ਦੱਸਿਆ ਕਿ ਇਸ ਸਿਖਲਾਈ ਕੈਂਪ ਵਿੱਚ ਵਲੰਟੀਅਰਾਂ ਨੂੰ ਭੂਚਾਲ, ਹੜ੍ਹ, ਅੱਗ, ਦੁਰਘਟਨਾ ਅਤੇ ਹੋਰ ਆਫ਼ਤਾਂ ਨਾਲ ਨਜਿੱਠਣ ਬਾਰੇ ਟ੍ਰੇਨਿੰਗ ਦਿੱਤੀ ਜਾ ਰਹੀ ਹੈ, ਜਿਸ ਵਿੱਚ ਸੱਤਵੇਂ ਦਿਨ ਕੋਰਸ ਡਾਇਰੈਕਟਰ ਪ੍ਰੋ. ਜੋਗ ਸਿੰਘ ਭਾਟੀਆ ਸੀਨੀਅਰ ਕੰਸਲਟੈਂਟ ਮਗਸੀਪਾ ਦੀ ਅਗਵਾਈ ਹੇਠ ਸੀ.ਪੀ.ਆਰ. ਸਿਖਾਇਆ ਗਿਆ ਅਤੇ ਖੋਜ ਅਤੇ ਬਚਾਅ ਦੀ ਮੌਕ ਡਰਿੱਲ ਕਰਵਾਈ ਗਈ।

ਇਸ ਕੈਂਪ ਵਿੱਚ ਸੀਨੀਅਰ ਰਿਸਰਚ ਸ਼ਿਲਪਾ ਠਾਕੁਰ, ਕੋਆਰਡੀਨੇਟਰ ਗੁਲਸ਼ਨ ਹੀਰਾ, ਸ਼ਤਰੂਘਨ ਸ਼ਰਮਾ ਪੀ.ਏ. ਟੂ ਕੋਰਸ ਡਾਇਰੈਕਟਰ, ਸੁਨੀਲ ਜਰਿਆਲ, ਯੋਗੇਸ਼, ਕਾਵਿਆ ਸ਼ਰਮਾ, ਹਰਕੀਰਤ ਸਿੰਘ, ਸ਼ੁਭਮ ਵਰਮਾ, ਗੁਰਸਿਮਰਨ ਸਿੰਘ, ਜੀਵਨਜੋਤ ਕੌਰ, ਬਬੀਤਾ ਰਾਣੀ ਅਤੇ ਬਲਵਿੰਦਰ ਕੌਰ ‘ਅਪ ਸਕੇਲਿੰਗ ਆਫ ਆਪਦਾ ਮਿਤਰ ਸਕੀਮ‘ ਅਧੀਨ ਆਪਦਾ ਮਿੱਤਰਾਂ ਨੂੰ ਸਿਖਲਾਈ ਦੇ ਰਹੇ ਹਨ।