ਦੰਦਾਂ ਦੇ ਪੰਦਰਵਾੜੇ ਦੌਰਾਨ 60 ਦੇ ਕਰੀਬ ਮਰੀਜ਼ਾਂ ਦੇ ਦੰਦਾਂ ਦੇ ਬੀੜ ਲਗਾਏ ਗਏ

— ਦੰਦਾਂ ਦੇ ਪੰਦਰਵਾੜੇ ਸਮਾਪਤੀ ਮੌਕੇ ਮਰੀਜਾਂ ਦੇ ਦੰਦਾਂ ਦਾ ਕੀਤਾ ਚੈਕਅਪ

ਫਿਰੋਜ਼ਪੁਰ 18 ਅਕਤੂਬਰ:

ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਤਹਿਤ  ਸਿਹਤ ਵਿਭਾਗ ਫਿਰੋਜ਼ਪੁਰ ਵੱਲੋਂ ਸਿਵਲ ਸਰਜਨ ਡਾ. ਸੁਸ਼ਮਾ ਠੱਕਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸਿਵਲ ਹਸਪਤਾਲ ਫਿਰੋਜਪੁਰ ਵਿਖੇ ਜ਼ਿਲਾ ਡੀ.ਐਮ.ਸੀ ਡਾ.ਗੁਰਮੇਜ ਰਾਮ ਗੁਰਾਇਆ ਅਤੇ ਐਸ.ਐਮ.ਓ ਡਾ. ਨਵੀਨ ਸੇਠੀ ਦੀ ਅਗਵਾਈ ਹੇਠ ਦੰਦਾਂ ਦੇ ਪੰਦਰਵਾੜੇ ਦੇ ਸਮਾਪਤੀ ਮੌਕੇ ਮਰੀਜਾਂ ਦੇ ਦੰਦਾ ਦਾ ਚੈਕੱਅਪ ਕੀਤਾ ਗਿਆ।

ਸਿਵਲ ਸਰਜਨ ਡਾ. ਸੁਸ਼ਮਾ ਠੱਕਰ ਨੇ ਦੱਸਿਆ ਕਿ  ਦੰਦਾ ਦਾ ਪੰਦਰਵਾੜਾ 3 ਅਕਤੂਬਰ ਤੋਂ 18 ਅਕਤੂਬਰ ਤੱਕ ਲਗਾਇਆ ਗਿਆ ਅਤੇ  ਅਤੇ ਇਸ ਦੌਰਾਨ ਪੂਰੇ ਜ਼ਿਲ੍ਹੇ  ਵਿੱਚ ਮਖੂ, ਫਿਰੋਜਸ਼ਾਹ, ਜ਼ੀਰਾ, ਗੁਰੂਹਰਸਾਏ, ਫਿਰੋਜ਼ਪੁਰ ਅਤੇ ਮਮਦੋਟ ਵਿਖੇ ਲਗਭਗ 60 ਦੇ ਕਰੀਬ ਮਰੀਜ਼ਾਂ ਦੇ ਦੰਦਾਂ ਦੇ ਬੀੜ ਲਗਾਏ ਗਏ। ਉਨ੍ਹਾਂ ਦੱਸਿਆ ਕਿ ਇਸ ਕੈਂਪ ਦੌਰਾਨ ਮਰੀਜ਼ਾਂ ਨੂੰ ਦੰਦਾਂ ਤੋਂ ਹੋਣ ਵਾਲੀਆਂ ਬਿਮਾਰੀਆਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਦੰਦਾਂ ਦੀ ਦੇਖਭਾਲ ਬਾਰੇ ਵੀ ਦੱਸਿਆ ਗਿਆ।

ਇਸ ਦੌਰਾਨ ਡਾ. ਪੰਕਜ  ਨੇ ਦੱਸਿਆ ਕਿ ਸਿਵਲ ਹਸਪਤਾਲ ਫਿਰੋਜਪਰ ਵਿੱਚ 10 ਮਰੀਜਾਂ ਅਤੇ ਬਾਕੀ ਪੂਰੇ ਜ਼ਿਲ੍ਹੇ ਵਿੱਚ 50 ਮਰੀਜ਼ਾਂ ਨੂੰ ਡੈਂਚਰ ਲਾਏ ਗਏ। ਉਨ੍ਹਾ ਦੰਦਾਂ ਦੀ ਦੇਖਭਾਲ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਨੂੰ ਹਰ ਰੋਜ਼ ਖਾਣਾ ਖਾਣ ਤੋਂ ਬਾਅਦ ਆਪਣੇ ਦੰਦ ਸਾਫ ਕਰਨੇ ਚਾਹੀਦੇ ਹਨ ਅਤੇ ਸੰਤੁਲਿਤ ਭੋਜਨ ਖਾਣਾ ਚਾਹੀਦਾ ਹੈ। ਇਸ ਤੋਂ ਇਲਾਵਾ ਲਗਾਤਾਰ ਆਪਣੇ ਦੰਦਾਂ ਦਾ ਚੈਕਅਪ ਦੰਦਾਂ ਦੇ ਕਿਸੇ ਮਾਹਰ ਡਾਕਟਰ ਤੋਂ ਕਰਾਉਂਦੇ ਰਹਿਣਾ ਚਾਹੀਦਾ ਤਾਂ ਜੋ ਦੰਦਾ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਿਆ ਜਾ ਸਕੇ। ਉਨ੍ਹਾਂ ਕਿਹਾ ਕਿ ਸਾਨੂੰ ਜ਼ਿਆਦਾ ਮਿਠਿਆਈਆਂ ਅਤੇ ਤੰਬਾਕੂ ਦੀ ਵਰਤੋਂ ਬਿਲਕੁਲ ਨਹੀਂ ਕਰਨੀ ਚਾਹੀਦੀ, ਕਿਉਂਕਿ ਤੰਬਾਕੂ ਦੇ ਨਾਲ ਦੰਦਾਂ ਵਿੱਚ ਬਹੁਤ ਜਿਆਦਾ ਪੀਲਾਪਨ ਆ ਜਾਂਦਾ ਹੈ ਤੇ ਦੰਦ ਖਰਾਬ ਹੋ ਜਾਂਦੇ ਹਨ।  ਇਸ ਮੌਕੇ ਡਾ. ਅੰਜਲੀ ਸ਼ਰਮਾ ਨੇ ਵੀ ਮਰੀਜ਼ਾਂ ਦੇ ਚੈਕਅਪ ਚ ਪੂਰਾ ਸਹਿਯੋਗ ਦਿੱਤਾ।