ਰੂਪਨਗਰ, 20 ਅਕਤੂਬਰ:
ਅੰਡੇਮਾਨ ਨਿਕੋਬਾਰ ਦੇ ਸੀ.ਈ.ਓ. ਦਫਤਰ ਦੇ ਈ.ਵੀ.ਐਮ ਦੇ ਨੋਡਲ਼ ਅਫਸਰ ਆਈ.ਏ.ਐੱਸ. ਅਜ਼ਹਰ ਕੁਐਜ਼ੀ ਵਲੋਂ ਈ.ਵੀ.ਐਮ. ਦੀ ਫਸਟ ਲੈਵਲ (ਐਫ.ਐਲ.ਸੀ) ਚੈਕਿੰਗ ਕੀਤੀ ਗਈ।
ਆਗਾਮੀ ਲੋਕ ਸਭਾ ਚੋਣਾਂ-2024 ਨੂੰ ਧਿਆਨ ਵਿਚ ਰੱਖਦੇ ਹੋਏ ਭਾਰਤ ਚੋਣ ਕਮਿਸ਼ਨ ਨੇ ਵੱਖ-ਵੱਖ ਸੂਬਿਆਂ ਵਿਚ ਚੱਲ ਰਹੇ ਐਫ.ਐਲ.ਸੀ ਦੇ ਕੰਮ ਦੀ ਸਮੀਖਿਆ ਕਰਨ ਲਈ ਆਬਜ਼ਰਵਰ ਨਿਯੁਕਤ ਕੀਤੇ ਹਨ। ਜਿਨਾਂ ਵਲੋਂ ਐਲ.ਐਲ.ਸੀ ਦੀ ਚੈਕਿੰਗ ਕੀਤੀ ਜਾ ਰਹੀ ਹੈ ਜਿਸ ਤਹਿਤ ਆਈ.ਏ.ਐੱਸ. ਅਜ਼ਹਰ ਕੁਐਜ਼ੀ ਰੂਪਨਗਰ ਦੇ ਈ.ਵੀ.ਐਮ ਵੇਅਰ ਹਾਊਸ ਨੇੜੇ ਅੰਬੇਦਕਰ ਚੌਂਕ ਵਿਖੇ ਚੱਲ ਰਹੀ ਫਸਟ ਲੈਵਲ ਚੈਕਿੰਗ ਦੇ ਕੰਮ ਦਾ ਨਿਰੀਖਣ ਕੀਤਾ ਗਿਆ।
ਇਸ ਦੌਰਾਨ ਆਬਜ਼ਰਵਰ ਵਲੋਂ ਈ.ਵੀ.ਐਮ ਵੇਅਰ ਹਾਊਸ ਰੂਪਨਗਰ ਦਾ ਕੰਮ ਤਸੱਲੀਬਖਸ਼ ਪਾਇਆ ਗਿਆ ਅਤੇ ਉਨ੍ਹਾਂ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਮਿਹਨਤ ਅਤੇ ਤਨਦੇਹੀ ਨਾਲ ਕੰਮ ਕਰਨ ਲਈ ਹਦਾਇਤ ਦਿੱਤੀ।
ਜ਼ਿਕਰਯੋਗ ਹੈ ਕਿ ਈ.ਵੀ.ਐਮ. ਵੇਅਰ ਹਾਊਸ ਵਿਖੇ ਈ.ਵੀ.ਐਮ. ਮਸ਼ੀਨਾਂ ਦੀ ਫਸਟ ਲੈਵਲ ਚੈਕਿੰਗ 16 ਅਕਤੂਬਰ ਤੋਂ ਲੈ ਕੇ 4 ਨਵੰਬਰ ਤੱਕ ਜਾਰੀ ਰਹੇਗੀ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਪੂਜਾ ਸਿਆਲ ਗਰੇਵਾਲ, ਐਸ.ਡੀ.ਐਮ ਹਰਬੰਸ ਸਿੰਘ, ਚੋਣ ਤਹਿਸੀਲਦਾਰ ਅਮਨਦੀਪ ਸਿੰਘ ਸਮੇਤ ਹੋਰ ਸੀਨੀਅਰ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।

English






