ਅੰਤਰਰਾਸ਼ਟਰੀ ਪੰਜਾਬੀ ਬੋਲੀ ਓਲੰਪਿਆਡ ਦੀ ਰਜਿਸਟਰੇਸ਼ਨ ਸਬੰਧੀ ਸੈਮੀਨਾਰ ਆਯੋਜਿਤ

ਰੂਪਨਗਰ, 7 ਨਵੰਬਰ:
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕਰਵਾਏ ਜਾ ਰਹੇ ਅੰਤਰਰਾਸ਼ਟਰੀ ਪੰਜਾਬੀ ਬੋਲੀ ਓਲੰਪਿਆਡ ਦੇ ਸਬੰਧ ਵਿੱਚ ਇਕ ਸੈਮੀਨਾਰ ਦਾ ਆਯੋਜਨ ਰੋਪੜ ਵਿਖੇ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿੱਚ ਕਰਵਾਇਆ ਗਿਆ।
ਇਸ ਸੈਮੀਨਾਰ ਵਿੱਚ ਖੇਤਰੀ ਦਫਤਰ, ਪੰਜਾਬ ਸਕੂਲ ਸਿੱਖਿਆ ਬੋਰਡ ਦੀ ਟੀਮ ਨੇ ਸ੍ਰੀਮਤੀ ਮਹਿੰਦਰ ਕੌਰ, ਜਿਲ੍ਹਾ ਮਨੇਜਰ ਦੀ ਅਗਵਾਈ ਵਿੱਚ ਬਹੁਮਤ ਵਡਾ ਰੋਲ ਅਦਾ ਕੀਤਾ। ਸੈਮੀਨਾਰ ਵਿੱਚ ਰੋਪੜ ਜਿਲ੍ਹੇ ਦੇ ਸਮੂਹ ਸਕੂਲਾਂ ਜੋ ਬੋਰਡ ਨਾਲ ਸਬੰਧਤ ਹਨ ਨੇ ਭਰਵੀਂ ਸਮੂਲੀਅਤ ਕੀਤੀ।
ਸ਼੍ਰੀਮਤੀ ਮਹਿੰਦਰ ਕੌਰ ਨੇ ਸਮੂਹ ਸਕੂਲ ਮੁਖੀਆਂ ਨੂੰ ਇਸ ਅੰਤਰਰਾਸ਼ਟਰੀ ਪੰਜਾਬੀ ਬੋਲੀ ਓਲੰਪਿਆਡ ਵਿੱਚ ਵੱਧ ਤੋਂ ਵੱਧ ਬੱਚਿਆਂ ਦੀ ਰਜਿਸਟਰੇਸ਼ਨ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਇਸ ਮੁਕਾਬਲੇ ਵਿੱਚ 13 ਤੋਂ 17 ਸਾਲ ਦੇ ਬੱਚੇ ਭਾਗ ਲੈ ਸਕਦੇ ਹਨ। ਜਿਸ ਦੀ ਰਜਿਸਟਰੇਸ਼ਨ 20 ਨਵੰਬਰ ਤੱਕ ਹੋਵੇਗੀ।
ਇਸ ਮੌਕੇ ਸ.ਕੁਲਦੀਪ ਸਿੰਘ ਕੰਗ, ਸ.ਸੁਖਵਿੰਦਰ ਸਿੰਘ, ਪ੍ਰਿੰਸੀਪਲ ਸ.ਕੁਲਵਿੰਦਰ ਸਿੰਘ, ਕਮਲ ਸ਼ਰਮਾ, ਮਾਸਟਰ ਗੁਰਬਚਨ ਸਿੰਘ, ਸ਼੍ਰੀ ਵਿਪਨ ਪੁਰੀ, ਸ. ਨਿਰਮਲ ਸਿੰਘ ਅਤੇ ਹੋਰ ਕਈ ਵੱਡੀ ਗਿਣਤੀ ਵਿੱਚ ਸਕੂਲ ਮੁਖੀ ਸ਼ਾਮਲ ਸਨ। ਇਸ ਦੇ ਨਾਲ ਖੇਤਰੀ ਦਫਤਰ, ਪਸਸਬ ਤੋਂ ਜਿਲ੍ਹਾ ਮੈਨੇਜਰ ਸ੍ਰੀਮਤੀ ਮਹਿੰਦਰ ਕੌਰ, ਸ੍ਰੀਮਤੀ ਰਜਨੀ, ਸ.ਗੁਰਸ਼ਰਨ ਸਿੰਘ, ਸ.ਲਖਪਾਲ ਸਿੰਘ ਅਤੇ ਟੀਮ ਵੀ ਹਾਜ਼ਰ ਸਨ।