ਰਾਜਸਥਾਨ ਵਿਧਾਨ ਸਭਾ ਚੋਣਾ ਦੇ ਮੱਦੇਨਜਰ ਫਾਜ਼ਿਲਕਾ ਦੇ ਵਿਧਾਇਕ ਨੇ ਕਰਨਪੁਰ ਹਲਕੇ ਵਿਚ ਕੀਤਾ ਚੋਣ ਪ੍ਰਚਾਰ

— ਪ੍ਰਿਥੀਪਾਲ ਸਿੰਘ ਸੰਧੂ ਦੇ ਹੱਕ ਵਿਚ ਨਰਿੰਦਰ ਪਾਲ ਸਿੰਘ ਸਵਨਾ ਉਤਰੇ ਮੈਦਾਨ ਵਿਚ

ਫਾਜ਼ਿਲਕਾ, 10 ਨਵੰਬਰ 2023;

ਗੁਆਂਢੀ ਸੂਬੇ ਰਾਜਸਥਾਨ ਵਿਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਵੱਲੋਂ ਚੋਣ ਪ੍ਰਚਾਰ ਦੀ ਤਿਆਰ ਕਰ ਲਈ ਗਈ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੰਜਾਬ ਵਿਖੇ ਚੋਣਾਂ ਜਿਤਨ ਤੋਂ ਬਾਅਦ ਹੁਣ ਰਾਜਸਥਾਨ ਵਿਚ ਕਿਲਾ ਫਤਿਹ ਹਾਸਲ ਕਰਨ ਲਈ ਤਿਆਰੀਆਂ *ਤੇ ਜੁਟ ਗਈ ਹੈ।

ਫਾਜ਼ਿਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਵੱਲੋਂ ਕਰਨਪੁਰ ਹਲਕੇ ਦੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਪ੍ਰਿਥੀਪਾਲ ਸਿੰਘ ਸੰਧੂ ਦੇ ਹੱਕ ਵਿਚ ਚੋਣ ਪ੍ਰਚਾਰ ਕੀਤਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਦਿਲੀ ਤੋਂ ਬਾਅਦ ਪੰਜਾਬ ਵਿਚ 92 ਸੀਟਾਂ ਨਾਲ ਚੋਣਾਂ ਜਿਤੀਆਂ ਹਨ। ਉਨ੍ਹਾਂ ਸਬੰਧਤ ਉਮੀਦਵਾਰ ਦੇ ਹੱਕ ਵਿਚ ਪ੍ਰਚਾਰ ਕਰਦਿਆਂ ਕਿਹਾ ਕਿ ਪੰਜਾਬ ਵਿਚ ਦਿਤੀਆਂ ਗਈਆਂ ਚੋਣ ਗਾਰੰਟੀਆਂ ਨੂੰ ਪਹਿਲੇ ਡੇਢ ਸਾਲ ਵਿਚ ਹੀ ਪੂਰਾ ਕੀਤਾ ਗਿਆ ਹੈ ਤੇ ਸਰਕਾਰ ਵੱਲੋਂ ਕਿਸੇ ਵਿਸ਼ੇਸ਼ ਵਰਗ ਨੂੰ ਤਰਜੀਹ ਨਾ ਦੇ ਕੇ ਹਰ ਵਰਗ ਦਾ ਧਿਆਨ ਰੱਖਿਆ ਗਿਆ ਹੈ।

ਉਨ੍ਹਾਂ ਕਰਨਪੁਰ ਹਲਕੇ ਦੇ ਵੱਖ—ਵੱਖ ਇਲਾਕਿਆ ਮਾਂਝੀਵਾਲਾ, ਨੱਗੀ ਆਦਿ ਵਿਖੇ ਪਹੁੰਚ ਕੇ ਲੋਕਾਂ ਨਾਲ ਗਲਬਾਤ ਕੀਤੀ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਹੱਕ ਵਿਚ ਵੋਟਾਂ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਪਾਰਟੀ ਹੈ ਤੇ ਆਮ ਲੋਕਾਂ ਨੂੰ ਸਰਕਾਰ ਦੀਆਂ ਹਰ ਸਹੁਲਤਾਂ ਮੁਹੱਈਆ ਕਰਵਾਉਣ ਲਈ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵਚਨਬਧ ਹਨ। ਇਸ ਮੌਕੇ ਸੁਰਿੰਦਰ ਕੰਬੋਜ਼ ਬਲਾਕ ਪ੍ਰਧਾਨ ਫਾਜ਼ਿਲਕਾ ਅਤੇ ਸਰਪੰਚ ਸੁਖਰਾਜ ਸਿੰਘ ਢਿਲੋਂ ਮੋਜੂਦ ਸਨ।