ਸੰਵਿਧਾਨ ਦਿਵਸ ਨੂੰ ਸਮਰਪਿਤ ਪੋਸਟਰ ਅਤੇ ਸਲੋਗਨ ਮੁਕਾਬਲੇ

— ਪੋਸਟਰ ਮੁਕਾਬਲੇ ਵਿੱਚ ਅਵੰਤਿਕਾ ਅਤੇ ਸਲੋਗਨ ਵਿਚ ਰਵਨੀਤ ਕੌਰ ਰਹੀਆਂ ਅੱਵਲ
ਖਰੜ/ ਐਸ ਏ ਐਸ ਨਗਰ, 26 ਨਵੰਬਰ:

ਸਰਕਾਰੀ ਬਹੁਤਕਨੀਕੀ ਕਾਲਜ ਖੂਨੀਮਾਜਰਾ ਵੱਲੋਂ ਪ੍ਰਿੰਸੀਪਲ ਰਾਜੀਵ ਪੁਰੀ ਦੀ ਅਗਵਾਈ ਵਿਚ ਸੰਵਿਧਾਨ ਦਿਵਸ ਨੂੰ ਸਮਰਪਿਤ ਸੈਮੀਨਾਰ, ਪੋਸਟਰ ਅਤੇ ਸਲੋਗਨ ਮੁਕਾਬਲੇ ਕਰਵਾਏ ਗਏ। ਇਹਨਾਂ ਪ੍ਰੋਗਰਾਮਾਂ ਦਾ ਪ੍ਰਬੰਧ ਕਾਲਜ ਦੇ ਵੋਟਰ ਸਾਖਰਤਾ ਕਲੱਬ ਅਤੇ ਰਾਸ਼ਟਰੀ ਸੇਵਾ ਯੋਜਨਾ ਵਿੰਗ ਵੱਲੋਂ ਕੀਤਾ ਗਿਆ।
ਪ੍ਰਿੰਸੀਪਲ ਰਾਜੀਵ ਪੁਰੀ ਨੇ  ਭਾਰਤੀ ਸੰਵਿਧਾਨ ਦੀ ਵਿਸ਼ਾਲਤਾ, ਧਰਮ ਨਿਰਪੱਖਤਾ ਅਤੇ  ਨਾਗਰਿਕਾਂ ਦੇ ਮੌਲਿਕ ਅਧਿਕਾਰਾਂ  ਅਤੇ ਕਰਤੱਵਾਂ ਉਪਰ ਚਾਨਣਾ ਪਾਇਆ। ਜ਼ਿਲ੍ਹਾ ਨੋਡਲ ਅਫਸਰ ਸਵੀਪ ਪ੍ਰੋ. ਗੁਰਬਖਸ਼ੀਸ਼ ਸਿੰਘ ਅਨਟਾਲ ਨੇ ਭਾਰਤੀ ਸਵਿਧਾਨ ਦੇ ਸਰੋਤਾਂ, ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਦੇ ਮੁੱਖ ਸ਼ਬਦਾਂ ਦੀ ਵਿਆਖਿਆ ਕਰਦੇ ਹੋਏ ਸੰਵਿਧਾਨ ਦੇ ਨਿਰਮਾਣ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੀਆਂ ਸ਼ਖਸੀਅਤਾਂ ਤੋਂ ਜਾਣੂ ਕਰਵਾਇਆ। ਉਨ੍ਹਾਂ ਭਾਰਤੀ ਚੋਣ ਪ੍ਰਕਿਰਿਆ ਦੀ ਵਿਆਖਿਆ ਕਰ, ਸਮੂਹ ਵਿਦਿਆਰਥੀਆਂ ਨੂੰ ਵੋਟ ਦੀ ਤਾਕਤ ਬਾਰੇ ਦੱਸਦਿਆਂ ਵੋਟਰ ਪੰਜੀਕਰਣ ਕਰਨ ਲਈ ਪ੍ਰੇਰਿਤ ਕੀਤਾ।
ਰਾਸ਼ਟਰੀ ਸੇਵਾ ਯੋਜਨਾ ਦੇ ਪ੍ਰੋਗਰਾਮ ਅਫਸਰ ਡਾ. ਰਵਿੰਦਰ ਕੁਮਾਰ ਨੇ ਦੱਸਿਆ ਕਿ  ਅੰਤਰ ਵਿਭਾਗ ਪੋਸਟਰ ਅਤੇ ਸਲੋਗਨ ਮੁਕਾਬਲੇ  ਕਰਵਾਏ ਗਏ ਜਿਸ ਵਿੱਚ ਅਵੰਤਿਕਾ ਸਿਵਲ ਇੰਜੀਨੀਅਰਿੰਗ ਵਿਭਾਗ ਨੇ ਪਹਿਲਾ ਕਰਮਵੀਰ ਸਿੰਘ ਇਲੈਕਟ੍ਰੀਕਲ ਵਿਭਾਗ ਨੇ ਦੂਸਰਾ ਅਤੇ ਸੁਮਨ ਕੁਮਾਰੀ ਨੇ ਤੀਜਾ ਸਥਾਨ ਹਾਸਲ ਕੀਤਾ।
ਸਲੋਗਨ ਮੁਕਾਬਲੇ ਵਿਚ ਰਵਨੀਤ ਕੌਰ ਮੈਡੀਕਲ ਲੈਬ ਟੈਕਨਾਲੋਜੀ ਨੇ ਪਹਿਲਾ, ਗੁਰਪ੍ਰੀਤ ਸਿਵਲ ਅਤੇ ਵੰਸ਼ੀਕਾ ਕੰਪਿਊਟਰ ਵਿਭਾਗ ਨੇ ਦੂਸਰਾ ਅਤੇ ਪਰਨੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਮੌਕੇ ਮੈਡਮ ਪ੍ਰਵੀਨ ਕੌਰ, ਗੁਰਮੇਲ ਸਿੰਘ ਮੁੱਖੀ ਇਲੈਕਟ੍ਰਾਨਿਕਸ ਅਤੇ ਪ੍ਰਭਜੀਤ ਸਿੰਘ ਅਫਸਰ ਇੰਚਾਰਜ ਨੇ ਵਿਸ਼ੇਸ਼ ਰੂਪ ਵਿੱਚ ਹਾਜਰੀ ਲਵਾਈ।