ਖੇਤੀਬਾੜੀ ਵਿਭਾਗ ਅਤੇ ਪੰਜਾਬ ਐਗਰੋ ਵੱਲੋਂ ਸਾਂਝੇ ਤੌਰ ਤੇ ਜੈਵਿਕ ਖੇਤੀ ਉਪਜਾਂ ਦੇ ਮੰਡੀਕਰਨ ਲਈ ਗਜੀਬੋ ਦੀ ਕੀਤੀ ਸ਼ੁਰੂਆਤ 

ਰੂਪਨਗਰ, 4 ਦਸੰਬਰ:
ਡਿਪਟੀ ਕਮਿਸ਼ਨਰ ਰੂਪਨਗਰ ਡਾ.ਪ੍ਰੀਤੀ ਯਾਦਵ ਦੇ ਦਿਸ਼ਾ ਨਿਰਦੇਸ਼ਾ ਤਹਿਤ ਜ਼ਿਲ੍ਹਾ ਰੋਪੜ ਦੇ ਕਿਸਾਨਾਂ ਲਈ ਖੇਤੀਬਾੜੀ ਵਿਭਾਗ ਅਤੇ ਪੰਜਾਬ ਐਗਰੋ ਵੱਲੋਂ ਸਾਂਝੇ ਤੌਰ ਤੇ ਜੈਵਿਕ ਖੇਤੀ ਉਪਜਾਂ ਦੇ ਮੰਡੀਕਰਨ ਲਈ ਇੱਕ ਗਜੀਬੋ ਲਗਾਈ ਗਈ ਹੈ ਜੋ ਕਿ ਖੇਤੀਬਾੜੀ ਦਫਤਰ ਦੇ ਨਾਲ ਹੀ ਕਿਸਾਨ ਹੱਟ ਦੇ ਪਿਛਲੇ ਪਾਸੇ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫਸਰ ਰੂਪਨਗਰ ਡਾ. ਗੁਰਬਚਨ ਸਿੰਘ ਨੇ ਦੱਸਿਆ ਕਿ ਇਸ ਗਜੀਬੋ ਵਿੱਚ ਜ਼ਿਲ੍ਹੇ ਦੇ ਜੈਵਿਕ ਖੇਤੀ ਕਰ ਰਹੇ ਕਿਸਾਨਾਂ ਦੇ ਜੈਵਿਕ ਉਤਪਾਦਾਂ ਨੂੰ ਵੇਚਣ ਲਈ ਸਥਾਨ ਮੁਹੱਈਆ ਕਰਵਾਇਆ ਗਿਆ ਹੈ ਤਾ ਜੋ ਕਿ ਲੋੜਵੰਦ ਇਸ ਥਾਂ ਤੋਂ ਜੈਵਿਕ ਉਤਪਾਦ ਖਰੀਦ ਸਕਣ ਅਤੇ ਕਿਸਾਨ ਵੀਰ ਆਪਣੀ ਉਪਜ ਦਾ ਸਹੀ ਮੰਡੀਕਰਨ ਕਰ ਸਕਣ।
ਉਨ੍ਹਾਂ ਦੱਸਿਆ ਕਿ ਇਸ ਮੰਡੀ ਨੂੰ ਇੱਕ ਦਿਨ ਲਈ ਰਾਖਵਾਂ ਕਰਕੇ ਜੈਵਿਕ ਉਪਜਾਂ ਹੀ ਦਾ ਮੰਡੀਕਰਨ ਕੀਤਾ ਜਾਵੇਗਾ। ਇਸ ਨਾਲ ਜਿੱਥੇ ਜੈਵਕ ਖੇਤੀ ਕਰ ਰਹੇ ਕਿਸਾਨਾਂ ਨੂੰ ਲਾਭ ਹੋਵੇਗਾ ਉੱਥੇ ਹੀ ਰੋਪੜ ਜ਼ਿਲ੍ਹੇ ਦੇ ਆਮ ਲੋਕਾਂ ਦਾ ਵੀ ਬਹੁਤ ਫਾਇਦਾ ਹੋਏਗਾ ਕਿਉਂਕਿ ਉਹਨਾਂ ਨੂੰ ਜਹਿਰਾਂ ਰਹਿਤ ਖੇਤੀ ਉਤਪਾਦ ਮਿਲ ਸਕਣਗੇ।
ਡਾ. ਗੁਰਬਚਨ ਸਿੰਘ ਨੇ ਦੱਸਿਆ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਅਤੇ ਪੰਜਾਬ ਐਗਰੋ ਵੱਲੋਂ ਜ਼ਿਲ੍ਹੇ ਦੇ ਸਮੂਹ ਜੈਵਿਕ ਖੇਤੀ ਕਰ ਰਹੇ ਕਿਸਾਨਾਂ ਨੂੰ ਆਪਣੀ-ਆਪਣੀ ਉਪਜ ਇਸ ਮੰਡੀ ਵਿੱਚ ਲਿਆ ਕੇ ਅਤੇ ਵੇਚ ਕੇ ਵੱਧ ਮੁਨਾਫਾ ਕਮਾਉਣ ਲਈ ਹਾਰਦਿਕ ਸੱਦਾ ਦਿੱਤਾ ਜਾਂਦਾ ਹੈ।
ਇਸ ਮੌਕੇ ਡਾ. ਗੁਰਬਚਨ ਸਿੰਘ ਮੁੱਖ ਖੇਤੀਬਾੜੀ ਅਫਸਰ, ਡਾ. ਰਣਯੋਧ ਸਿੰਘ ਸਹਾਇਕ ਪੌਦ ਸੁਰੱਖਿਆ ਅਫਸਰ, ਡਾ. ਰਮਨ ਕਰੋੜੀਆ ਖੇਤੀਬਾੜੀ ਅਫਸਰ, ਡਾ. ਦਵਿੰਦਰ ਸਿੰਘ ਖੇਤੀਬਾੜੀ ਵਿਕਾਸ ਅਫਸਰ (ਪੀ.ਪੀ.), ਸ੍ਰੀ ਹਰਮੇਸ਼ ਸਿੰਘ ਸੀਨੀਅਰ ਸਹਾਇਕ, ਸ੍ਰੀ ਹਰਜੀਤ ਸਿੰਘ ਜੂਨੀਅਰ ਸਕੇਲ ਸਟੈਨੋਗ੍ਰਾਫਰ, ਸ੍ਰੀ ਸੁਰਿੰਦਰ ਸਿੰਘ ਖੇਤੀਬਾੜੀ ਉਪ ਨਿਰੀਖਕ, ਸ੍ਰੀ ਮਨਜੀਤ ਸਿੰਘ ਐਸ.ਐਲ.ਏ., ਸ੍ਰੀ ਜਗਦੀਪ ਸਿੰਘ, ਸ੍ਰੀ ਨਵੀਨ ਦਰਦੀ ਉੱਤਮ ਖੇਤ ਪ੍ਰੋਡਿਊਸਰ ਕੰਪਨੀ ਲਿਮ. ਅਤੇ ਸ੍ਰੀ ਮਨਵੀਰ ਸਿੰਘ ਆਤਮਾ ਕਿਸਾਨ ਹੱਟ ਹਾਜ਼ਰ ਸਨ।