ਬਲਕਰਨ ਸਿੰਘ ਨੇ ਬਤੌਰ ਐਸ.ਡੀ.ਐਮ ਜਲਾਲਾਬਾਦ ਦਾ ਸੰਭਾਲਿਆ ਅਹੁਦਾ

— ਕਿਹਾ, ਲੋਕਾਂ ਨੂੰ ਮਿਲੇਗਾ ਸਾਫ ਸੁਥਰਾ ਪ੍ਰਸਾਸ਼ਨ, ਸਮਾਬੱਧ ਹੋਣਗੇ ਸਾਰੇ ਮਸਲੇ ਹੱਲ

ਜਲਾਲਾਬਾਦ/ਫਾਜ਼ਿਲਕਾ 15 ਦਸੰਬਰ:

ਸ. ਬਲਕਰਨ ਸਿੰਘ ਨੇ ਬਤੌਰ ਜਲਾਲਾਬਾਦ ਦੇ ਐੱਸ.ਡੀ.ਐੱਮ. ਦਾ ਅਹੁਦਾ ਸੰਭਾਲ ਲਿਆ ਹੈ। ਅਹੁਦਾ ਸੰਭਾਲਣ ਮੌਕੇ ਉਨ੍ਹਾਂ ਨੇ ਕਿਹਾ ਕਿ ਬਤੌਰ ਐਸਡੀਐਮ ਉਨ੍ਹਾਂ ਦੀ ਪ੍ਰਥਾਮਿਕਤਾ ਰਹੇਗਾ ਕਿ ਸਰਕਾਰ ਦੇ ਪ੍ਰੋਗਰਾਮਾਂ ਨੂੰ ਸਬ ਡਵੀਜ਼ਨ ਵਿਚ ਪ੍ਰਭਾਵੀ ਤਰੀਕੇ ਨਾਲ ਲਾਗੂ ਕੀਤਾ ਜਾਵੇ ਅਤੇ ਸਰਕਾਰ ਦੀਆਂ ਵੱਖ ਵੱਖ ਸਕੀਮਾਂ ਦਾ ਸਮਾਜ ਦੇ ਹਰ ਲੋੜਵੰਦ ਅਤੇ ਹੱਕ ਰੱਖਦੇ ਨਾਗਰਿਕ ਤੱਕ ਲਾਭ ਪੁੱਜਦਾ ਕੀਤਾ ਜਾਵੇ।
ਉਨ੍ਹਾਂ   ਕਿਹਾ   ਕਿ   ਲੋਕਾਂ   ਨੂੰ   ਸਾਫ  ਸੁਥਰਾ  ਪ੍ਰਸਾਸ਼ਨ  ਦੇਣਾ ਅਤੇ ਲੋਕਾਂ ਦੀਆਂ ਮੁਸ਼ਕਿਲਾ ਸਮਾਬੱਧ ਹੱਲ ਕਰਨਾ ਪ੍ਰਸਾਸ਼ਨ ਦੀ ਜਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ  ਲੋਕਾਂ  ਦੀਆ  ਮੁਸਕਿਲਾ  ਤੇ  ਸਮੱਸਿਆਵਾ ਦਾ ਹੱਲ ਬਿਨਾ ਦੇਰੀ ਸਮੇ ਸਿਰ ਕੀਤਾ ਜਾਵੇਗਾ।