ਟੂਰਿਜ਼ਮ ਮੰਤਰਾਲੇ ਨੇ ਭਾਰਤ ਦੇ ਟੂਰਿਜ਼ਮ ਈਕੋਸਿਸਟਮ ਦੀ ਬੇਅੰਤ ਸਮਰੱਥਾ ਦਾ ਲਾਭ ਉਠਾਉਣ ਦੇ ਲਈ ਗੋਲਮੇਜ ਕਾਨਫੰਰਸ ਕੀਤਾ

NITI Aayog
पर्यटन मंत्रालय ने भारत के पर्यटन इकोसिस्टम की वृहद क्षमता का लाभ उठाने के लिए गोलमेज सम्मेलन किया

Chandigarh, 04 DEC 2023  

ਟੂਰਿਜ਼ਮ ਮੰਤਰਾਲੇ ਨੇ ਹਾਲ ਹੀ ਵਿੱਚ 01 ਦਸੰਬਰ, 2023 ਨੂੰ ਨਵੀਂ ਦਿੱਲੀ ਵਿੱਚ ਇੱਕ ਗੋਲਮੇਜ ਸੰਮੇਲਨ ਦਾ ਆਯੋਜਨ ਕੀਤਾ।ਇਸ ਸੰਮੇਲਨ ਦਾ ਉਦੇਸ਼ ਭਾਰਤ ਦੇ ਟੂਰਿਜ਼ਮ ਈਕੋਸਿਸਟਮ ਦੀ ਬੇਅੰਤ ਸਮਰੱਥਾ ਦਾ ਪਤਾ ਲਗਾਉਣਾ ਅਤੇ ਉਸ ਦਾ ਲਾਭ ਉਠਾਉਣਾ ਸੀ। ਇਸ ਗੋਲਮੇਜ ਕਾਨਫਰੰਸ ਵਿੱਚ ਸਰਕਾਰੀ ਅਧਿਕਾਰੀਆਂ ਅਤੇ ਟੂਰਿਜ਼ਮ ਉਦਯੋਗ ਦੀਆਂ ਹਸਤੀਆਂ ਦਰਮਿਆਨ ਯਾਤਰਾ ਅਤੇ ਟੂਰਿਜ਼ਮ ਖੇਤਰ ਵਿੱਚ ਟਿਕਾਊ ਅਤੇ ਲਚੀਲੇ ਵਿਕਾਸ ਦੇ ਲਈ ਮਹੱਤਵਪੂਰਨ ਨੀਤੀਆਂ ਅਤੇ ਕਾਰਕਾਂ ‘ਤੇ ਕੇਂਦ੍ਰਿਤ ਠੋਸ ਚਰਚਾ ਹੋਈ।

ਇਸ ਸੰਮੇਲਨ ਵਿੱਚ ਨੀਤੀ ਆਯੋਗ, ਯੂਨੇਸਕੋ, ਯੂਐੱਨਈਪੀ, ਡਬਲਿਊਟੀਟੀਸੀਆਈਆਈ, ਆਈਯੂਸੀਐੱਨ, ਆਈਐੱਚਐੱਮਸੀਐੱਲ, ਆਈਆਰਸੀਟੀਸੀ, ਪੀਐੱਚਡੀ ਚੈਂਬਰ ਆਵ੍ ਕੌਮਰਸ ਐਂਡ ਇੰਡਸਟਰੀ, ਐੱਫਐੱਚਆਰਏਆਈ ਅਤੇ ਇੰਟ੍ਰੇਪਿਡ ਗਰੁੱਪ ਜਿਹੀ ਅੰਤਰਰਾਸ਼ਟਰੀ ਸੰਸਥਾਵਾਂ ਸਹਿਤ ਪ੍ਰਤਿਸ਼ਠਿਤ ਸੰਗਠਨਾਂ ਦੇ ਪ੍ਰਤੀਨਿਧੀਆਂ ਨੇ ਹਿੱਸਾ ਲਿਆ। ਕੇਂਦਰ ਅਤੇ ਰਾਜ ਸਰਕਾਰਾਂ ਦੇ ਮੰਤਰਾਲਿਆਂ/ਵਿਭਾਗਾਂ ਦੇ ਨਾਲ-ਨਾਲ ਯਾਤਰਾ ਅਤੇ ਟੂਰਿਜ਼ਮ ਉਦਯੋਗ ਅਤੇ ਅਕਾਦਮਿਕ ਸੰਸਥਾਵਾਂ ਦੇ ਪ੍ਰਤੀਨਿਧੀਆਂ ਨੇ ਇਸ ਸੰਵਾਦ ਦੀ ਸ਼ੋਭਾ ਵਧਾਈ।

ਇਸ ਸੰਮੇਲਨ ਦੇ ਉਦੇਸ਼ਾਂ ਵਿੱਚ ਟੂਰਿਜ਼ਮ ਈਕੋਸਿਸਟਮ ਦੇ ਮਹੱਤਵਪੂਰਨ ਘਟਕਾਂ ਨੂੰ ਸ਼ਾਮਲ ਕੀਤਾ ਗਿਆ, ਜਿਸ ਵਿੱਚ ਸ਼ਾਸਨ, ਸਥਾਨਕ ਭਾਈਚਾਰੇ ਦੀ ਭਾਗੀਦਾਰੀ, ਸ਼੍ਰਮ ਦੀ ਭੂਮਿਕਾ, ਆਰਥਿਕ ਪ੍ਰਭਾਵ, ਟੈਕਨੋਲੋਜੀ ਦਾ ਪ੍ਰਭਾਵ, ਟੂਰਿਸਟ ਡੈਸਟੀਨੇਸ਼ਨਸ, ਸੱਭਿਆਚਾਰਕ ਅਤੇ ਕੁਦਰਤੀ ਸੰਸਾਧਨ ਸੰਭਾਲ਼, ਬੁਨਿਆਦੀ ਢਾਂਚਾ ਅਤੇ ਵਾਤਾਵਰਣ ਦੀ ਸਥਿਰਤਾ ਸ਼ਾਮਲ ਹੈ।

ਇਸ ਸੰਮੇਲਨ ਵਿੱਚ ਕਈ ਵਿਸ਼ਿਆਂ ‘ਤੇ ਸੈਸ਼ਨ ਆਯੋਜਿਤ ਕੀਤੇ ਗਏ ਜਿਨ੍ਹਾਂ ਦਾ ਜ਼ੋਰ ਵਾਤਾਵਰਣ, ਯਾਤਰਾ ਅਤੇ ਟੂਰਿਸਟ ਨੀਤੀ ਨੂੰ ਸਮਰੱਥ ਬਣਾਉਣ, ਸਥਿਤੀਆਂ, ਟੂਰਿਜ਼ਮ ਮੰਗ ਚਾਲਕ ਅਤੇ ਬੁਨਿਆਦੀ ਢਾਂਚੇ ਨੂੰ ਉਪਯੁਕਤ ਬਣਾਉਣਾ ਅਤੇ ਯਾਤਰਾ ਤੇ ਟੂਰਿਜ਼ਮ ਨੂੰ ਸਥਿਰਤਾ ਪ੍ਰਦਾਨ ਕਰਨਾ ਰਿਹਾ।

ਇਹ ਚਰਚਾ ਰਣਨੀਤਕ ਫੋਕਸ ਖੇਤਰਾਂ ਤੱਕ ਵਿਸਤਾਰਿਤ ਹੋਈ, ਜਿਸ ਵਿੱਚ ਸੱਭਿਆਚਾਰਕ ਤੌਰ ‘ਤੇ ਸਮ੍ਰਿੱਧ ਰਾਜਾਂ ਦੀ ਪਹਿਚਾਣ, ਟ੍ਰਾਫਿਕ ਨੂੰ ਮੁੜ-ਨਿਰਦੇਸ਼ਿਤ ਕਰਨ ਦੇ ਲਈ ਡਿਜੀਟਲ ਰਣਨੀਤੀਆਂ ਦਾ ਲਾਭ ਉਠਾਉਣ, ਨਕਾਰਾਤਮਕ ਧਾਰਨਾਵਾਂ ਦਾ ਮੁਕਾਬਲਾ ਕਰਨ ਦੇ ਲਈ ਸਮੱਗਰੀ ਨਿਰਮਾਣ ਅਤੇ ਭਰੋਸੇਯੋਗ ਡੇਟਾ ਤੇ ਬੈਂਚਮਾਰਕਿੰਗ ਦੀ ਮਹੱਤਵਪੂਰਨ ਜ਼ਰੂਰਤ ‘ਤੇ ਜ਼ੋਰ ਦਿੱਤਾ ਗਿਆ। ਇਸ ਦੇ ਇਲਾਵਾ, ਬੁਕਿੰਗ ਸਬੰਧੀ ਫੈਸਲਿਆਂ ਵਿੱਚ ਇਤਿਹਾਸਕ ਰੁਝਾਣਾਂ, ਸਿੱਖਿਆ ਨੀਤੀ ਦੀ ਇੱਕਸਾਰਤਾ ਦੀ ਜ਼ਰੂਰਤ ਅਤੇ ਟੂਰਿਜ਼ਮ ਕਰੀਅਰ ਬਾਰੇ ਨੌਜਵਾਨਾਂ ਦੇ ਵਿੱਚ ਬਦਲਦੀ ਧਾਰਨ ‘ਤੇ ਧਿਆਨ ਆਕਰਸ਼ਿਤ ਕੀਤਾ ਗਿਆ।

ਇਸ ਸੰਮੇਲਨ ਦੇ ਨਤੀਜੇ ਨਾਲ ਭਾਰਤ ਵਿੱਚ ਟੂਰਿਜ਼ਮ ਨੂੰ ਅੱਗੇ ਵਧਾਉਣ ਅਤੇ ਦੇਸ਼ ਦੀ ਗਲੋਬਲ ਟੂਰਿਜ਼ਮ ਸਥਿਤੀ ਨੂੰ ਮਜ਼ਬੂਤ ਕਰਨ ਦੇ ਲਈ ਮੰਤਰਾਲੇ ਦੇ ਗਿਆਨ ਅਧਾਰ ਵਿੱਚ ਜ਼ਿਕਰਯੋਗ ਵਾਧਾ ਹੋਣ ਦੀ ਉਮੀਦ ਹੈ।

ਇਸ ਗੋਲਮੇਜ ਸੰਮੇਲਨ ਦੇ ਮੁੱਖ ਨਿਸ਼ਕਰਸ਼ਾਂ ਵਿੱਚ ਸੁਰੱਖਿਆ, ਸਿਹਤ ਸੇਵਾ ਟੂਰਿਜ਼ਮ ਸਮਰੱਥਾ, ਡਿਜੀਟਲੀਕਰਣ ਦਾ ਪ੍ਰਭਾਵ, ਵਿਦੇਸ਼ੀ ਧਾਰਨਾ ਵਿੱਚ ਬਦਲਾਅ, ਤਾਲਮੇਲ ਨੀਤੀ ਪ੍ਰਯਾਸ, ਮੀਡੀਆ ਪ੍ਰਤੀਨਿਧੀਤਵ ਅਤੇ ਪ੍ਰਤਿਭਾ ਵਿਕਾਸ, ਪ੍ਰਤੀਧਾਰਨ ਤੇ ਉਦਯੋਗ ਨੂੰ ਮੁੜ-ਸਥਾਪਿਤ ਕਰਨ ਦੀ ਪਹਿਲ ਜਿਹੀਆਂ ਵੱਡੀਆਂ ਚਿੰਤਾਵਾਂ ਸ਼ਾਮਲ ਸਨ।

ਇਸ ਗੋਲਮੇਜ ਸੰਮੇਲਨ ਦੇ ਗਿਆਨ ਦੇ ਅਦਾਨ-ਪ੍ਰਦਾਨ ਦੇ ਲਈ ਇੱਕ ਮਜ਼ਬੂਤ ਮੰਚ ਦੇ ਰੂਪ ਵਿੱਚ ਕਾਰਜ ਕੀਤਾ ਅਤੇ ਭਾਰਤ ਦੇ ਟੂਰਿਜ਼ਮ ਨੂੰ ਟਿਕਾਊ ਅਤੇ ਨਵੀਨ ਵਿਕਾਸ ਦੇ ਵੱਲ ਲੈ ਜਾਣ ਦੇ ਲਈ ਸਹਿਯੋਗਾਤਮਕ ਪ੍ਰਯਾਸਾਂ ਦਾ ਮਾਰਗ ਵੀ ਪ੍ਰਸ਼ਸਤ ਕੀਤਾ। ਇਸ ਆਯੋਜਨ ਦੇ ਦੌਰਾਨ ਚਰਚਾ ਕੀਤੀ ਗਈ ਸਮੂਹਿਕ ਅੰਤਰਦ੍ਰਿਸ਼ਟੀ ਅਤੇ ਰਣਨੀਤੀਆਂ ਨਾਲ ਗਲੋਬਲ ਟੂਰਿਜ਼ਮ ਲੀਡਰ ਦੇ ਰੂਪ ਵਿੱਚ ਭਾਰਤ ਦੀ ਸਥਿਤੀ ਵਿੱਚ ਮਹੱਤਵਪੂਰਨ ਯੋਗਦਾਨ ਦੇਣ ਦੀ ਉਮੀਦ ਹੈ।