ਸੇਰਜੀ (Cergy), ਫਰਾਂਸ ਵਿੱਚ ਤਿਰੂਵੱਲੂਵਰ ਦੀ ਪ੍ਰਤਿਮਾ ਫਰਾਂਸ ਅਤੇ ਭਾਰਤ ਦੇ ਦਰਮਿਆਨ ਸਾਂਝੇ ਸੱਭਿਆਚਾਰਕ ਸਬੰਧਾਂ ਦਾ ਇੱਕ ਸੁੰਦਰ ਪ੍ਰਮਾਣ ਹੈ: ਪ੍ਰਧਾਨ ਮੰਤਰੀ

चंडीगढ़, 10 DEC 2023 

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਸੇਰਜੀ, ਫਰਾਂਸ ਵਿੱਚ ਤਿਰੂਵੱਲੂਵਰ ਦੀ ਪ੍ਰਤਿਮਾ ਫਰਾਂਸ ਅਤੇ ਭਾਰਤ ਦੇ ਦਰਮਿਆਨ ਸਾਂਝੇ ਸੱਭਿਆਚਾਰਕ ਸਬੰਧਾਂ ਦਾ ਇੱਕ ਸੁੰਦਰ ਪ੍ਰਮਾਣ ਹੈ।

ਫਰਾਂਸ ਦੇ ਇੱਕ ਸ਼ਹਿਰ ਸੇਰਜੀ ਦੇ ਮੇਅਰ ਜੀਨ-ਪੌਲ ਜੀਨਡਨ (Jean-Paul Jeandon) ਨੇ ਫਰਾਂਸ ਦੇ ਸੇਰਜੀ ਵਿੱਚ ਤਿਰੂਵੱਲੂਵਰ ਦੀ ਪ੍ਰਤਿਮਾ ਦੇ ਉਦਘਾਟਨ ਬਾਰੇ ਕੁਝ ਤਸਵੀਰਾਂ ਪੋਸਟ ਕੀਤੀਆਂ ਹਨ।

ਜੀਨ-ਪੌਲ ਜੀਨਡਨ ਦੇ ਇੱਕ ਐਕਸ (X) ਪੋਸਟ ਦਾ ਜਵਾਬ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ;

“ਸੇਰਜੀ, ਫਰਾਂਸ ਵਿੱਚ ਤਿਰੂਵੱਲੂਵਰ ਦੀ ਪ੍ਰਤਿਮਾ ਸਾਡੇ ਸਾਂਝੇ ਸੱਭਿਆਚਾਰਕ ਸਬੰਧਾਂ ਦਾ ਇੱਕ ਸੁੰਦਰ ਪ੍ਰਮਾਣ ਹੈ। ਤਿਰੂਵੱਲੂਵਰ ਨੂੰ ਬੁੱਧੀ ਅਤੇ ਗਿਆਨ ਦੇ ਪ੍ਰਤੀਕ ਵਜੋਂ ਸਤਿਕਾਰਿਆ ਜਾਂਦਾ ਹੈ। ਉਨ੍ਹਾਂ ਦੀਆਂ ਲਿਖਤਾਂ ਦੁਨੀਆ ਭਰ ਦੇ ਲੱਖਾਂ ਲੋਕਾਂ ਨੂੰ ਪ੍ਰੇਰਿਤ ਕਰਦੀਆਂ ਹਨ।

“பிரான்சின் செர்ஜியில் உள்ள திருவள்ளுவர் சிலை, நமது கலாச்சாரப் பிணைப்புகளுக்கு அழகான ஒரு சான்றாகும். திருவள்ளுவர் ஞானம் மற்றும் அறிவின் அடையாளமாக உயர்ந்து நிற்கிறார். அவரது எழுத்துக்கள் உலகம் முழுவதும் உள்ள லட்சக் கணக்கானவர்களை ஊக்குவிக்கின்றன.”