
Chandigarh: 07 DEC 2023
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸਵੀਕਾਰ ਕੀਤਾ ਹੈ ਕਿ ਪਿਛਲੇ 9 ਵਰ੍ਹਿਆਂ ਵਿੱਚ ਦੇਖੀ ਗਈ ਪਰਿਵਰਤਨ ਦੀ ਲਹਿਰ ਨੂੰ ਕੇਵਲ ਵਿਕਾਸ ਦੀ ਪਰਿਭਾਸ਼ਾ ਤੱਕ ਸੀਮਿਤ ਨਹੀਂ ਕੀਤਾ ਜਾ ਸਕਦਾ, ਬਲਕਿ ਇਹ ਆਤਮਨਿਰਭਰ ਭਾਰਤ ਦੇ ਆਤਮਵਿਸ਼ਵਾਸ ਦੀ ਨਵੀਂ ਪਹਿਚਾਣ ਹੈ।
ਕੇਂਦਰੀ ਮੰਤਰੀ ਸ਼੍ਰੀ ਜਯੋਤੀਰਾਦਿੱਤਿਆ ਸਿੰਧੀਆ ਦੀ ਐਕਸ (X) ‘ਤੇ ਕੀਤੀ ਗਈ ਇੱਕ ਪੋਸਟ ਨੂੰ ਸਾਂਝਾ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ:
“ਕੇਂਦਰੀ ਮੰਤਰੀ ਸ਼੍ਰੀ ਜਯੋਤੀਰਾਦਿੱਤਿਆ ਸਿੰਧੀਆ ਲਿਖਦੇ ਹਨ ਕਿ ਭਾਰਤ ਨੇ ਪਿਛਲੇ 9 ਵਰ੍ਹਿਆਂ ਵਿੱਚ ਬਦਲਾਅ ਦੀ ਐਸੀ ਲਹਿਰ ਦੇਖੀ ਹੈ, ਜਿਸ ਨੂੰ ਕੇਵਲ ਵਿਕਾਸ ਦੀ ਪਰਿਭਾਸ਼ਾ ਵਿੱਚ ਸੀਮਿਤ ਨਹੀਂ ਕੀਤਾ ਜਾ ਸਕਦਾ। ਇਹ ਆਤਮਨਿਰਭਰ ਹੋ ਰਹੇ ਭਾਰਤ ਦੇ ਆਤਮਵਿਸ਼ਵਾਸ ਦੀ ਇੱਕ ਨਵੀਂ ਪਹਿਚਾਣ ਹੈ, ਜਿਸ ਦੀ ਗੂੰਜ ਅੱਜ ਦੁਨੀਆ ਭਰ ਵਿੱਚ ਸੁਣਾਈ ਦੇ ਰਹੀ ਹੈ।”

English





