ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸਾਵਿਤਰੀਬਾਈ ਫੂਲੇ ਅਤੇ ਰਾਣੀ ਵੇਲੂ ਨਾਚਿਯਾਰ ਨੂੰ ਉਨ੍ਹਾਂ ਦੀ ਜਯੰਤੀ ‘ਤੇ ਸ਼ਰਧਾਂਜਲੀ ਅਰਪਿਤ ਕੀਤੀ।
ਸ਼੍ਰੀ ਮੋਦੀ ਨੇ ਕਿਹਾ ਕਿ ਦੋਹਾਂ ਨੇ ਆਪਣੀ ਕਰੁਣਾ ਅਤੇ ਸਾਹਸ ਨਾਲ ਸਮਾਜ ਨੂੰ ਪ੍ਰੇਰਿਤ ਕੀਤਾ ਅਤੇ ਸਾਡੇ ਰਾਸ਼ਟਰ ਦੇ ਪ੍ਰਤੀ ਉਨ੍ਹਾਂ ਦਾ ਯੋਗਦਾਨ ਅਮੁੱਲਯ ਹੈ।
ਪ੍ਰਧਾਨ ਮੰਤਰੀ ਨੇ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਦੇ ਕੁਝ ਅੰਸ਼ ਵੀ ਸਾਂਝੇ ਕੀਤੇ ਜਿਸ ਵਿੱਚ ਉਨ੍ਹਾਂ ਨੇ ਸਾਵਿਤਰੀਬਾਈ ਫੂਲੇ ਅਤੇ ਰਾਣੀ ਵੇਲੂ ਨਾਚਿਯਾਰ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ ਸਨ।
ਪ੍ਰਧਾਨ ਮੰਤਰੀ ਨੇ ਐਕਸ (X)‘ਤੇ ਪੋਸਟ ਕੀਤਾ:
“ਸਾਵਿਤਰੀਬਾਈ ਫੂਲੇ ਅਤੇ ਰਾਣੀ ਵੇਲੂ ਨਾਚਿਯਾਰ ਨੂੰ ਉਨ੍ਹਾਂ ਦੀ ਜਯੰਤੀ ‘ਤੇ ਸ਼ਰਧਾਂਜਲੀ। ਇਨ੍ਹਾਂ ਦੋਹਾਂ ਨੇ ਆਪਣੀ ਕਰੁਣਾ ਅਤੇ ਸਾਹਸ ਨਾਲ ਸਮਾਜ ਨੂੰ ਪ੍ਰੇਰਿਤ ਕੀਤਾ। ਰਾਸ਼ਟਰ ਦੇ ਪ੍ਰਤੀ ਉਨ੍ਹਾਂ ਦਾ ਯੋਗਦਾਨ ਅਮੁੱਲਯ ਹੈ। ਹਾਲ ਹੀ ਵਿੱਚ #MannKiBaat ਦੌਰਾਨ ਅਸੀਂ ਉਨ੍ਹਾਂ ਨੂੰ ਇਸ ਤਰ੍ਹਾਂ ਸ਼ਰਧਾਂਜਲੀ ਦਿੱਤੀ।”

English






