ਭਾਰਤ ਦੇ ਰਾਸ਼ਟਰਪਤੀ ਨੇ ਲੇਹ ਵਿੱਚ ਸਿਵਿਕ ਰਿਸੈਪਸ਼ਨ ਵਿੱਚ ਹਿੱਸਾ ਲਿਆ

Smt. Droupadi Murmu
Smt. Droupadi Murmu

ਚੰਡੀਗੜ੍ਹ ,01 NOV 2023 

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (1 ਨਵੰਬਰ, 2023) ਲੇਹ ਦੇ ਸਿੰਧੁ ਘਾਟ ਵਿੱਚ ਉਨ੍ਹਾਂ ਦੇ ਸਨਮਾਨ ਵਿੱਚ ਆਯੋਜਿਤ ਸਿਵਿਕ ਰਿਸੈਪਸ਼ਨ ਵਿੱਚ ਹਿੱਸਾ ਲਿਆ।

ਇਸ ਅਵਸਰ ‘ਤੇ ਰਾਸ਼ਟਰਪਤੀ ਨੇ ਕਿਹਾ ਕਿ ਉਹ ਸਿੰਧੁ ਘਾਟ ‘ਤੇ ਆ ਕੇ ਖੁਸ਼ ਹਨ। ਉਨ੍ਹਾਂ ਨੇ ਕਿਹਾ ਕਿ ਸਿੰਧੁ ਨਦੀ ਸਾਰੇ ਭਾਰਤੀਆਂ ਦੀ ਇਤਿਹਾਸਿਕ, ਸੱਭਿਆਚਾਰਕ ਅਤੇ ਅਧਿਆਤਮਿਕ ਚੇਤਨਾ ਵਿੱਚ ਗਹਿਰਾਈ ਤੱਕ ਮੌਜੂਦ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਲੱਦਾਖ ਦੇ ਪਿਆਰ ਕਰਨ ਵਾਲੇ ਨਿਵਾਸੀਆਂ ਨਾਲ ਮਿਲ ਕੇ ਉਨ੍ਹਾਂ ਨੂੰ ਖੁਸ਼ੀ ਹੋਈ। ਉਨ੍ਹਾਂ ਨੇ ਕਿਹਾ ਕਿ ਭਾਰਤ ਦੇ ਲੋਕਾਂ ਵਿੱਚ ਲੱਦਾਖ ਦੇ ਲੋਕਾਂ ਦੇ ਪ੍ਰਤੀ ਵਿਸ਼ੇਸ਼ ਸਨੇਹ ਅਤੇ ਸਨਮਾਨ ਦਾ ਭਾਵ ਹੈ ਅਤੇ ਉਹ ਇੱਥੇ ਰਹਿਣ ਵਾਲੇ ਲੋਕਾਂ ਦੇ ਰਾਸ਼ਟਰ ਦੀ ਰੱਖਿਆ ਵਿੱਚ ਯੋਗਦਾਨ ਬਾਰੇ ਜਾਣਦੇ ਹਾਂ।

ਰਾਸ਼ਟਰਪਤੀ ਨੇ ਕਿਹਾ ਕਿ ਇਸ ਖੇਤਰ ਦੇ ਲੋਕ ਬਹਾਦਰੀ ਅਤੇ ਬੁੱਧ ਵਿੱਚ ਆਪਣੀ ਆਸਥਾ ਦੇ ਲਈ ਜਾਣੇ ਜਾਂਦੇ ਹਨ। ਉਨ੍ਹਾਂ ਨੇ ਕਿਹਾ ਕਿ ਭਗਵਾਨ ਬੁੱਧ ਦਾ ਅਮਰ ਅਤੇ ਜੀਵੰਤ ਸੰਦੇਸ਼ ਲੱਦਾਖ ਦੇ ਮਾਧਿਅਮ ਨਾਲ ਦੂਰ-ਦੁਰਾਡੇ ਤੱਕ ਦੇ ਦੇਸਾਂ ਵਿੱਚ ਫੈਲਿਆ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਲੱਦਾਖ ਵਿੱਚ ਅਧਿਆਤਮਿਕ ਟੂਰਿਜ਼ਮ, ਸਾਹਸਿਕ ਟੂਰਿਜ਼ਮ ਅਤੇ ਈਕੋ-ਟੂਰਿਜ਼ਮ ਦੇ ਵਿਕਾਸ ਦੀਆਂ  ਅਨੰਤ ਸੰਭਾਵਨਾਵਾਂ ਹਨ। ਉਨ੍ਹਾਂ ਨੇ ਕਿਹਾ ਕਿ ਇਸ ਖੇਤਰ ਵਿੱਚ ਵੈਲਨੈੱਸ ਟੂਰਿਜ਼ਮ ਜਾਂ ਹੈਲਥ ਟੂਰਿਜ਼ਮ ਦੇ ਵਿਕਾਸ ਦੀਆਂ ਬਹੁਤ ਸੰਭਾਵਨਾਵਾਂ ਹਨ।

ਰਾਸ਼ਟਰਪਤੀ ਨੇ ਕਿਹਾ ਕਿ ਇਹ ਖੁਸ਼ੀ ਦੀ ਗੱਲ ਹੈ ਕਿ ਲੱਦਾਖ ਵਿੱਚ ਕਈ ਆਦਿਵਾਸੀ ਭਾਈਚਾਰਿਆਂ ਦੀਆਂ ਸਮ੍ਰਿੱਧ ਪਰੰਪਰਾਵਾਂ ਜੀਵਤ ਹਨ। ਉਨ੍ਹਾਂ ਨੇ ਕਿਹਾ ਕਿ ਲੋਕ ਕੁਦਰਤ ਦੇ ਪ੍ਰਤੀ ਸਨੇਹ ਅਤੇ ਸਨਮਾਨ ਦਾ ਭਾਵ ਰੱਖਦੇ ਹਨ, ਜੋ ਆਦਿਵਾਸੀ ਭਾਈਚਾਰਿਆਂ ਦੀ ਕਲਾ, ਨਾਚ, ਗੀਤ ਅਤੇ ਜੀਵਨਸ਼ੈਲੀ ਵਿੱਚ ਪਰਿਲਕਸ਼ਿਤ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ‘ਵਾਤਾਵਰਣ ਅਨੁਕੂਲ ਜੀਵਨ ਸ਼ੈਲੀ’ ਦੇ ਪ੍ਰਮਾਣ ਦੇ ਤੌਰ ‘ਤੇ ਆਦਿਵਾਸੀ ਭਾਈਚਾਰਿਆਂ ਦੀ ਜੀਵਨਸ਼ੈਲੀ ਨੂੰ ਸੁਰੱਖਿਅਤ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਭਾਈਚਾਰਿਆਂ ਦੇ ਲੋਕਾਂ ਨੂੰ ਵੀ ਇਸ ਗੱਲ ਦੇ ਲਈ ਪ੍ਰੋਤਸਾਹਿਤ ਕੀਤਾ ਜਾਣਾ ਚਾਹੀਦਾ ਹੈ ਕਿ ਉਹ ਆਧੁਨਿਕ ਵਿਕਾਸ ਦੀਆਂ ਅੱਛਾਈਆਂ ਨੂੰ ਅਪਣਾਉਣ। ਉਨ੍ਹਾਂ ਨੇ ਕਿਹਾ ਕਿ ਪਰੰਪਰਾ ਅਤੇ ਆਧੁਨਿਕਤਾ ਦਾ ਇਹ ਸੰਗਮ ਲੱਦਾਖ ਦੇ ਲੋਕਾਂ ਸਹਿਤ ਸਾਰੇ ਨਾਗਰਿਕਾਂ ਦੇ ਲਈ ਟਿਕਾਊ ਵਿਕਾਸ ਦਾ ਉਚਿਤ ਮਾਰਗ ਸਾਬਤ ਹੋਵੇਗਾ।

ਰਾਸ਼ਟਰਪਤੀ ਨੇ ਸੈਲਫ ਹੈਲਪ ਗਰੁੱਪਾਂ ਦੇ ਮੈਂਬਰਾਂ ਅਤੇ ਸਥਾਨਕ ਭਾਈਚਾਰਿਆਂ ਨਾਲ ਵੀ ਗੱਲਬਾਤ ਕੀਤੀ।

ਰਾਸ਼ਟਰਪਤੀ ਦਾ ਭਾਸ਼ਣ ਦੇਖਣ ਦੇ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ