ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਸਵੱਛਤਾ ਨੂੰ ਸੰਸਥਾਗਤ ਬਣਾਉਣ ਅਤੇ ਸਰਕਾਰ ਵਿੱਚ ਲੰਬਿਤ ਮਾਮਲਿਆਂ ਨੂੰ ਘੱਟ ਕਰਨ ਦੇ ਵਿਜ਼ਨ ਤੋਂ ਪ੍ਰੇਰਣਾ ਲੈਂਦੇ ਹੋਏ ਅਤੇ ਕੇਂਦਰੀ ਗ੍ਰਹਿ ਤੇ ਸਹਿਕਾਰਿਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਦੇ ਮਾਰਗਦਰਸ਼ਨ ਵਿੱਚ, ਗ੍ਰਹਿ ਮੰਤਰਾਲੇ ਨੇ ਸਫ਼ਲਤਾਪੂਰਵਕ ਵਿਸ਼ੇਸ਼ ਅਭਿਯਾਨ 3.0 ਦਾ ਸੰਚਾਲਨ ਕੀਤਾ

ਇਹ ਅਭਿਯਾਨ ਲੰਬਿਤ ਮਾਮਲਿਆਂ ਦੇ ਨਿਪਟਾਰੇ, ਥਾਂ ਦੇ ਬਿਹਤਰ ਪ੍ਰਬੰਧਨ ਅਤੇ ਟਿਕਾਊ ਵਾਤਾਵਰਣ ‘ਤੇ ਕੇਂਦ੍ਰਿਤ

ਗ੍ਰਹਿ ਮੰਤਰਾਲੇ ਨੇ ਸਾਰੇ ਲਕਸ਼ਾਂ ਨੂੰ ਲਗਭਗ ਸ਼ਤ-ਪ੍ਰਤੀਸ਼ਤ ਹਾਸਲ ਕੀਤਾ, ਕਰੀਬ 167240 ਵਰਗ ਫੁਟ ਥਾਂ ਖਾਲ੍ਹੀ ਕੀਤਾ ਗਿਆ ਅਤੇ 95000 ਤੋਂ ਅਧਿਕ ਫਾਈਲਾਂ ਨੂੰ ਹਟਾਇਆ ਗਿਆ, ਸਕ੍ਰੈਪ ਦੇ ਨਿਪਟਾਰੇ ਨਾਲ 5.82 ਕਰੋੜ ਰੁਪਏ ਦੀ ਆਮਦਨ ਹੋਈ

ਗ੍ਰਹਿ ਮੰਤਰਾਲੇ ਨੇ ਸਾਰੀਆਂ ਥਾਵਾਂ ‘ਤੇ 10.274 ਅਭਿਯਾਨ ਚਲਾਏ, ਸੀਏਪੀਐੱਫ, ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਸੀਪੀਓ ਨੇ ਅਭਿਯਾਨ ਵਿੱਚ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਇਸ ਦੀ ਸਫ਼ਲਤਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ

ਚੰਡੀਗੜ੍ਹ,  02 NOV 2023 

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਸਵੱਛਤਾ ਨੂੰ ਸੰਸਥਾਗਤ ਬਣਾਉਣ ਅਤੇ ਸਰਕਾਰ ਵਿੱਚ ਲੰਬਿਤ ਮਾਮਲਿਆਂ ਨੂੰ ਘੱਟ ਕਰਨ ਦੇ ਵਿਜ਼ਨ ਤੋਂ ਪ੍ਰੇਰਣਾ ਲੈਂਦੇ ਹੋਏ ਅਤੇ ਕੇਂਦਰੀ ਗ੍ਰਹਿ ਤੇ ਸਹਿਕਾਰਿਤਾ ਮੰਤਰੀ, ਸ਼੍ਰੀ ਅਮਿਤ ਸ਼ਾਹ ਦੇ ਮਾਰਗਦਰਸ਼ਨ ਵਿੱਚ, ਗ੍ਰਹਿ ਮੰਤਰਾਲਾ (ਐੱਸਐੱਚਏ) ਨੇ ਸਫ਼ਲਤਾਪੂਰਵਕ ਵਿਸ਼ੇਸ਼ ਅਭਿਯਾਨ 3.0 ਦਾ ਸੰਚਾਲਨ ਕੀਤਾ। ਇਹ ਅਭਿਯਾਨ 2 ਅਕਤੂਬਰ ਤੋਂ 31 ਅਕਤੂਬਰ, 2023 ਤੱਕ ਆਯੋਜਿਤ ਕੀਤਾ ਗਿਆ ਸੀ ਅਤੇ ਇਸ ਵਿੱਚ ਲੰਬਿਤ ਮਾਮਲਿਆਂ ਦੇ ਨਿਪਟਾਨ, ਥਾਂ ਦੇ ਬਿਹਤਰ ਪ੍ਰਬੰਧਨ ਅਤੇ ਟਿਕਾਊ ਵਾਤਾਵਰਣ ‘ਤੇ ਮੁੱਖ ਤੌਰ ‘ਤੇ ਧਿਆਨ ਕੇਂਦ੍ਰਿਤ ਕੀਤਾ ਗਿਆ।

ਕੇਂਦਰੀ ਗ੍ਰਹਿ ਮੰਤਰੀ, ਗ੍ਰਹਿ ਰਾਜਾ ਮੰਤਰੀ ਅਤੇ ਗ੍ਰਹਿ ਸਕੱਤਰ ਦੁਆਰਾ ਵਿਅਕਤੀਗਤ ਤੌਰ ‘ਤੇ ਪ੍ਰਗਤੀ ਦੀ ਨਿਯਮਿਤ ਨਿਗਰਾਨੀ ਦੇ ਨਾਲ ਅਭਿਯਾਨ ਦੀ ਉੱਚਤਮ ਪੱਧਰ ‘ਤੇ ਨਿਗਰਾਨੀ ਕੀਤੀ ਗਈ। ਦੈਨਿਕ ਪ੍ਰਗਤੀ ਦੀ ਨਿਗਰਾਨੀ ਇੱਕ ਸਮਰਪਿਤ ਟੀਮ ਨੇ ਕੀਤੀ ਅਤੇ ਪ੍ਰਸ਼ਾਸਨਿਕ ਸੁਧਾਰ ਅਤੇ ਜਨਤਕ ਸ਼ਿਕਾਇਤ ਵਿਭਾਗ ਨੇ ਹੋਸਟ ਕੀਤੇ ਗਏ ਐੱਸਸੀਪੀਡੀਐੱਮ ਪੋਰਟਲ ‘ਤੇ ਇਸ ਨੂੰ ਅਪਲੋਡ ਕੀਤਾ।

ਗ੍ਰਹਿ ਮੰਤਰਾਲੇ ਨੇ ਸਾਰੇ ਲਕਸ਼ਾਂ ਨੂੰ ਲਗਭਗ ਸ਼ਤ-ਪ੍ਰਤੀਸ਼ਤ ਹਾਸਲ ਕੀਤਾ। ਲਗਭਗ 167240 ਵਰਗ ਫੁਟ ਥਾਂ ਖਾਲ੍ਹੀ ਕੀਤੀ ਗਈ ਅਤੇ 95000 ਤੋਂ ਅਧਿਕ ਫਾਈਲਾਂ ਨੂੰ ਹਟਾਇਆ ਗਿਆ। ਸਕ੍ਰੈਪ ਨਿਪਟਾਰੇ ਤੋਂ 5.82 ਕਰੋੜ ਰੁਪਏ ਦੀ ਆਮਦਨ ਹੋਈ। ਗ੍ਰਹਿ ਮੰਤਰਾਲੇ ਦੀਆਂ ਸਾਰੀਆਂ ਥਾਵਾਂ ‘ਤੇ 10,274 ਅਭਿਯਾਨ ਚਲਾਏ ਗਏ। ਕੇਂਦਰੀ ਹਥਿਆਰਬੰਦ ਪੁਲਿਸ ਬਲਾਂ (ਸੀਏਪੀਐੱਫ), ਕੇਂਦਰ ਸ਼ਾਸਿਤ ਪ੍ਰਦੇਸ਼ਾਂ (ਯੂਟੀ) ਅਤੇ ਕੇਂਦਰੀ ਪੁਲਿਸ ਸੰਗਠਨਾਂ (ਸੀਪੀਓ) ਨੇ ਐੱਮਐੱਚਏ ਅਭਿਯਾਨ ਵਿੱਚ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਇਸ ਦੀ ਸਫ਼ਲਤਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ।

ਸਫਾਈ, ਲੰਬਿਤ ਮਾਮਲਿਆਂ ਦਾ ਨਿਪਟਾਰਾ ਆਦਿ ਲਕਸ਼ਾਂ ਦੀ ਪਹਿਚਾਣ ਕਰਨ ਦੇ ਲਈ 15 ਸਤੰਬਰ, 2023 ਤੋਂ ਇੱਕ ਸ਼ੁਰੂਆਤੀ ਪੜਾਅ ਦੇ ਨਾਲ ਅਭਿਯਾਨ ਸ਼ੁਰੂ ਕੀਤਾ ਗਿਆ ਸੀ। ਅਭਿਯਾਨ ਦੇ ਦੌਰਾਨ, ਦਫ਼ਤਰਾਂ ਵਿੱਚ ਸਪੇਸ ਮੈਨੇਜਮੈਂਟ ਅਤੇ ਕਾਰਜਸਥਲ ਅਨੁਭਵ ਨੂੰ ਵਧਾਉਣ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ।