ਚੰਡੀਗੜ੍ਹ, 10 NOV 2023
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਇਸ ਗੱਲ ‘ਤੇ ਸੰਤੋਖ ਜਤਾਇਆ ਕਿ ਕਈ ਸਰਕਾਰੀ ਯੋਜਨਾਵਾਂ ਦੀਵਾਲੀ ਦੇ ਅਵਸਰ ‘ਤੇ ਹਰ ਘਰ ਵਿੱਚ ਖੁਸ਼ੀਆਂ ਲਿਆ ਰਹੀਆਂ ਹਨ।
ਮਾਈਗੋਵਇੰਡੀਆ (MyGovIndia) ਦੇ ਐਕਸ (X) ਹੈਂਡਲ ‘ਤੇ ਇੱਕ ਵੀਡੀਓ ਪੋਸਟ ਕੀਤੀ ਗਈ ਜਿਸ ਵਿੱਚ ਪ੍ਰਧਾਨ ਮੰਤਰੀ ਆਵਾਸ ਯੋਜਨਾ, ਉੱਜਵਲਾ ਯੋਜਨਾ, ਪੀਐੱਮ ਕਿਸਾਨ ਸਨਮਾਨ ਨਿਧੀ ਯੋਜਨਾ, ਪ੍ਰਧਾਨ ਮੰਤਰੀ ਮੁਦਰਾ ਯੋਜਨਾ, ਆਯੁਸ਼ਮਾਨ ਭਾਰਤ ਯੋਜਨਾ, ਯੂਪੀਆਈ ਡਿਜੀਟਲ ਪੇਮੈਂਟ, ਸਟਾਰਟ ਅੱਪ ਇੰਡੀਆ ਆਦਿ ਯੋਜਨਾਵਾਂ ਦੇ ਫਾਇਦਿਆਂ ਬਾਰੇ ਜਾਣਕਾਰੀ ਦਿੱਤੀ ਗਈ।
ਮਾਈਗੋਵਇੰਡੀਆ ਦੀ ਐਕਸ (X) ਪੋਸਟ ‘ਤੇ ਪ੍ਰਤੀਕ੍ਰਿਰਿਆ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਐਕਸ ‘ਤੇ ਪੋਸਟ ਕੀਤਾ;
“ਮੈਨੂੰ ਬੜਾ ਸੰਤੋਖ ਹੈ ਕਿ ਦੀਵਾਲੀ ਦੇ ਤਿਉਹਾਰ ‘ਤੇ ਜਨਕਲਿਆਣ ਦੀਆਂ ਸਾਡੀਆਂ ਯੋਜਨਾਵਾਂ ਤੋਂ ਅੱਜ ਦੇਸ਼ ਦਾ ਹਰ ਘਰ ਰੋਸ਼ਨ ਹੈ। #VocalForLocal”

English






